ਲਾਲ ਬਹਾਦੁਰ ਸ਼ਾਸਤਰੀ ਨੂੰ ਫ਼ੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ
ਫ਼ਾਜ਼ਿਲਕਾ, 2 ਅਕਤੂਬਰ (ਅਮਰਜੀਤ ਸ਼ਰਮਾ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਸੁਨੀਲ ਕੁਮਾਰ ਰਾਣਾ ਦੀ ਪ੍ਰਧਾਨਗੀ ਹੇਠ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰ ਸ਼ਾਸਤਰੀ ਚੌਕ ਵਿਖੇ ਇਕੱਤਰ ਹੋਏ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਬੁੱਤ ’ਤੇ ਫੁੱਲ-ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਫ਼ਾਜ਼ਿਲਕਾ, 2 ਅਕਤੂਬਰ (ਅਮਰਜੀਤ ਸ਼ਰਮਾ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਸੁਨੀਲ ਕੁਮਾਰ ਰਾਣਾ ਦੀ ਪ੍ਰਧਾਨਗੀ ਹੇਠ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜੈਅੰਤੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰ ਸ਼ਾਸਤਰੀ ਚੌਕ ਵਿਖੇ ਇਕੱਤਰ ਹੋਏ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਬੁੱਤ ’ਤੇ ਫੁੱਲ-ਮਾਲਾਵਾਂ ਅਰਪਿਤ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਕਲੱਬ ਮੈਂਬਰਾਂ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਸਾਦਗੀ, ਇਮਾਨਦਾਰੀ ਤੇ ਦੇਸ਼ ਸੇਵਾ ਦੇ ਉੱਚ ਆਦਰਸ਼ਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਦ੍ਰਿੜ੍ਹ ਸੰਕਲਪ ਲਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਨੀਲ ਕੁਮਾਰ ਰਾਣਾ ਨੇ ਆਖਿਆ ਕਿ ਸ਼ਾਸਤਰੀ ਜੀ ਦਾ ਨਿਸ਼ਕਾਮ ਜੀਵਨ ਹਰੇਕ ਦੇਸ਼ ਵਾਸੀ ਲਈ ਇਕ ਪ੍ਰੇਰਨਾ ਸਰੋਤ ਹੈ ਤੇ ਉਨ੍ਹਾਂ ਦੇ ਵਿਚਾਰ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਇਸ ਮੌਕੇ ਲਾਇਨਜ਼ ਕਲੱਬ ਵਿਸ਼ਾਲ ਦੇ ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਅਸ਼ਵਨੀ ਅਹੂਜਾ, ਚੇਅਰਮੈਨ ਨਰਿੰਦਰ ਸਚਦੇਵਾ, ਓ.ਪੀ. ਸਚਦੇਵਾ, ਐਡਵੋਕੇਟ ਸ਼ੇਖਰ ਛਾਬੜਾ, ਅਜੇ ਨਾਰੰਗ, ਮਹੇਸ਼ ਬੱਬਰ, ਪਵਨ ਬਜਾਜ, ਇੰਜ. ਪ੍ਰਦੀਪ ਸੇਠੀ, ਰਾਜੀਵ ਕੁੱਕੜ, ਰਿਸ਼ਭ ਮੋਂਗਾ, ਵਿਨੋਦ ਵਾਟਸ, ਪ੍ਰਿੰਸੀਪਲ ਰਾਜਿੰਦਰ ਵਿਖੋਨਾ ਤੇ ਲੀਲਾਧਰ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।