04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ

ਫ਼ਿਰੋਜ਼ਪੁਰ, 2 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਕੋਆਰਡੀਨੇਟਰ ਗੁਲਜ਼ਾਰ ਖਾਨ ਤੇ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੈਰਾ ਮੈਡੀਕਲ ਸਿਹਤ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਫ਼ਿਰੋਜ਼ਪੁਰ, 2 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਕੋਆਰਡੀਨੇਟਰ ਗੁਲਜ਼ਾਰ ਖਾਨ ਤੇ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੈਰਾ ਮੈਡੀਕਲ ਸਿਹਤ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਜਥੇਬੰਦੀ ਨੇ ਐਲਾਨ ਕੀਤਾ ਕਿ ਡਾਇਰੈਕਟਰ ਦਫ਼ਤਰ ਦੇ ਰਵੱਈਏ ਦੇ ਵਿਰੋਧ ਵਿਚ 19 ਅਕਤੂਬਰ ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਵੱਡੀ ਗਿਣਤੀ ਵਿਚ ਪੈਰਾ ਮੈਡੀਕਲ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਜਾਵੇਗਾ, ਉਪਰੰਤ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਵਿਰਸਾ ਸਿੰਘ ਪੰਨੂ, ਗਗਨਦੀਪ ਸਿੰਘ ਬਠਿੰਡਾ, ਗੁਰਦੇਵ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਦੋਦਾ, ਸੰਦੀਪ ਸਿੰਘ ਸਿੱਧੂ, ਮਨਜੀਤ ਸਿੰਘ ਤਰਨਤਾਰਨ, ਰਜਵੰਤ ਸਿੰਘ ਬਾਗੜੀਆ, ਸੁਨੀਲ ਤਰਗੋਤਰਾ, ਰਾਜਿੰਦਰ ਬੱਲੂਆਣਾ, ਗੁਰਵਿੰਦਰ ਸਿੰਘ ਤਰਨਤਾਰਨ, ਜਸਵਿੰਦਰ ਸਿੰਘ ਕੌੜਾ, ਹਰਜੀਤ ਸਿੰਘ ਪਹੁਵਿੰਡ, ਗੁਰਪਾਲ ਸਿੰਘ ਲੁਧਿਆਣਾ, ਜਸਮੇਲ ਦਿਓਲ, ਨਰਿੰਦਰ ਸਿੰਘ ਫਿਰੋਜ਼ਪੁਰ, ਗੁਰਜਿੰਦਰ ਸਿੰਘ ਢਿੱਲੋਂ, ਪ੍ਰੀਤ ਮੁਖੀਜਾ, ਸੁਖਪਾਲ ਸਿੰਘ ਰੋਪੜ, ਜਸਮੇਲ ਜੱਸੀ ਮੋਗਾ, ਹਰਮਿੰਦਰ ਪਾਲ ਫਤਿਹਗੜ੍ਹ ਸਾਹਿਬ, ਸੁਰਿੰਦਰ ਸੋਨੀ, ਰਾਮ ਪ੍ਰਸ਼ਾਦ ਫ਼ਿਰੋਜ਼ਪੁਰ, ਸਰਬਜੀਤ ਸਿੰਘ ਤਰਨਤਾਰਨ, ਅਮਨਦੀਪ ਸਿੰਘ, ਸਤਨਾਮ ਸਿੰਘ ਫ਼ਿਰੋਜ਼ਪੁਰ, ਗੁਰਮੇਲ ਸਿੰਘ ਫਿਰੋਜ਼ਪੁਰ, ਕਲਵੰਤ ਸਿੰਘ ਸ਼ਾਹਕੋਟ, ਕਿਰਨਜੀਤ, ਗੁਰੂ ਵਰਸਾਏ, ਬਲਜੀਤ ਕੌਰ, ਗੁਰਮੀਤ ਕੌਰ ਕਸੂਆਣਾ ਆਦਿ ਆਗੂ ਤੇ ਸਾਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫਸਰ ਦੀ ਮੁਅੱਤਲੀ ਦੀ ਅਕਾਲੀ ਆਗੂਆਂ ਵਲੋਂ ਨਿਖੇਧੀ ਅਗਲੀ ਖ਼ਬਰ ਆਰਥਿਕ ਬੋਝ ਥੱਲੇ ਦੱਬੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਮਜ਼ਾਕ ਉਡਾਉਣਾ ਸਹੀ ਨਹੀਂ: ਧਾਲੀਵਾਲ
Ad Position 24