28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਜਗਦੀਸ਼ ਪਾਲ, ਵਾਈਸ ਪ੍ਰਧਾਨ ਪਰਮਜੀਤ ਸਿੰਘ ਕਲਸੀ ਤੇ ਸਮੂਹ ਮੈਂਬਰਾਂ ਵਲੋਂ ਅਤਿ ਲੋੜਵੰਦ ਤੇ ਰੋਗਾਂ ਤੋਂ ਪੀੜਤ ਮਰੀਜ਼ ਬਲਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਲਵੰਡੀ ਭਾਈ, ਅਮਨਦੀਪ ਕੌਰ ਵਾਸੀ ਢਿੱਲੋਂ ਬਸਤੀ, ਮਰੀਜ਼ ਮਹਿੰਦਰ ਸਿੰਘ ਤੋਂ ਇਲਾਵਾ ਘਰ ਦੀ ਛੱਤ ਪਾਉਣ ਲਈ 2 ਸਾਲਾਂ ਤੋਂ ਉਡੀਕ ’ਚ ਬੈਠੀ ਸਰਬਜੀਤ ਕੌਰ ਵਾਸੀ ਅਜੀਤ ਨਗਰ ਤਲਵੰਡੀ ਭਾਈ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੇ ਪੜ੍ਹਣ ਲਈ ਲੋੜੀਂਦੀਆਂ ਕਿਤਾਬਾਂ, ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਅਤੇ ਸਮੂਹ ਲੋੜਵੰਦਾਂ ਨੂੰ ਨਗਦ ਰਾਸ਼ੀ ਸਹਿਯੋਗ ਵਜੋਂ ਦਿੱਤੀ ਗਈ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਬੂਟਾ ਰਾਮ ਅਰੋੜਾ, ਸਾਹਿਤਕਾਰ ਨਾਇਬ ਸਿੰਘ ਬਰਾੜ, ਸੇਵਾ-ਮੁਕਤ ਮਾਸਟਰ ਹਰਜੀਤ ਸਿੰਘ ਬੇਦੀ ਨੇ ਆਪਣੇ ਕੀਮਤੀ ਵਿਚਾਰ ਰੱਖੇ।

Ad Position 21
No active advertisement
ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਸਮੇਂ ਸੁਸਾਇਟੀ ਮੈਂਬਰ। ਤਸਵੀਰ ਅਜੀਤ ਮਾਤਾ ਸਾਹਿਬ ਕੌਰ ਸਕੂਲ ਦੇ ਪ੍ਰਿੰਸੀਪਲ ਡਾ.ਵੰਦਨਾ ਧਵਨ ਖੂਨਦਾਨ ਕਰਦੇ ਹੋਏ। ਤਸਵੀਰ-ਕਪਿਲ ਕੰਧਾਰੀ ਰੋਡ ਮਾਰਚ ਦੌਰਾਨ ਸੰਤ ਕਬੀਰ ਕਾਲਜ ਜ਼ੀਰਾ ਦੇ ਪ੍ਰਬੰਧਕ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰ। ਤਸਵੀਰ-ਰਜਨੀਸ਼ ਕਥੂਰੀਆ 29-09-2026
ਜਗਦੀਸ਼ ਪਾਲ, ਵਾਈਸ ਪ੍ਰਧਾਨ ਪਰਮਜੀਤ ਸਿੰਘ ਕਲਸੀ ਤੇ ਸਮੂਹ ਮੈਂਬਰਾਂ ਵਲੋਂ ਅਤਿ ਲੋੜਵੰਦ ਤੇ ਰੋਗਾਂ ਤੋਂ ਪੀੜਤ ਮਰੀਜ਼ ਬਲਦੇਵ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਲਵੰਡੀ ਭਾਈ, ਅਮਨਦੀਪ ਕੌਰ ਵਾਸੀ ਢਿੱਲੋਂ ਬਸਤੀ, ਮਰੀਜ਼ ਮਹਿੰਦਰ ਸਿੰਘ ਤੋਂ ਇਲਾਵਾ ਘਰ ਦੀ ਛੱਤ ਪਾਉਣ ਲਈ 2 ਸਾਲਾਂ ਤੋਂ ਉਡੀਕ ’ਚ ਬੈਠੀ ਸਰਬਜੀਤ ਕੌਰ ਵਾਸੀ ਅਜੀਤ ਨਗਰ ਤਲਵੰਡੀ ਭਾਈ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੇ ਪੜ੍ਹਣ ਲਈ ਲੋੜੀਂਦੀਆਂ ਕਿਤਾਬਾਂ, ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਅਤੇ ਸਮੂਹ ਲੋੜਵੰਦਾਂ ਨੂੰ ਨਗਦ ਰਾਸ਼ੀ ਸਹਿਯੋਗ ਵਜੋਂ ਦਿੱਤੀ ਗਈ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਬੂਟਾ ਰਾਮ ਅਰੋੜਾ, ਸਾਹਿਤਕਾਰ ਨਾਇਬ ਸਿੰਘ ਬਰਾੜ, ਸੇਵਾ-ਮੁਕਤ ਮਾਸਟਰ ਹਰਜੀਤ ਸਿੰਘ ਬੇਦੀ ਨੇ ਆਪਣੇ ਕੀਮਤੀ ਵਿਚਾਰ ਰੱਖੇ। ਸਮਾਗਮ ਦੀ ਸੇਵਾ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਪਾਲ, ਵਾਈਸ ਪ੍ਰਧਾਨ ਪਰਮਜੀਤ ਸਿੰਘ ਕਲਸੀ, ਸਕੱਤਰ ਰਮਨ ਸਚਦੇਵਾ, ਐਡਵਾਈਜ਼ਰ ਡਾ. ਗੁਰਭਾਗ ਸਿੰਘ ਸਿੱਧੂ, ਜਗਰੂਪ ਸਿੰਘ ਮਾਨ, ਮਨੋਜ ਕੁਮਾਰ ਸੋਨੂੰ, ਕਰਮਜੀਤ ਸਿੰਘ ਸੋਢੀ, ਕੁਲਵੰਤ ਰਾਏ ਕਮਲਾ, ਸ਼ਸ਼ੀ ਕਪੂਰ ਘਾਲੀ, ਚਮਕੌਰ ਸਿੰਘ, ਜਗਦੀਪ ਸਿੰਘ ਗਿੱਲ, ਮਨਦੀਪ ਕੁਮਾਰ ਪ੍ਰਿੰਸ ਸਮੇਤ ਸਮੂਹ ਵਰਕਰਾਂ ਨੇ ਨਿਭਾਈ। ਇਸ ਮੌਕੇ ਨਾਇਬ ਸਿੰਘ ਬਰਾੜ, ਹਰਜਿੰਦਰ ਸਿੰਘ ਕਾਕਾ ਸਰਾਂ, ਸਾਬਕਾ ਮੈਂਬਰ ਰਾਜਿੰਦਰਪਾਲ ਸਿੰਘ ਸ਼ਿੰਦਾ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਹਰਦੀਪ ਸਿੰਘ ਹੈਪੀ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ, ਜਗਦੀਸ਼ ਸਿੰਘ ਬਰਾੜ ਕੌਂਸਲਰ, ਸਿਦਕਜੋਤ ਸਿੰਘ ਗਿੱਲ, ਬਲਦੇਵ ਸਿੰਘ ਬਰਾੜ ਜ਼ਿਲ੍ਹਾ ਮੀਤ ਪ੍ਰਧਾਨ, ਭਾਜਪਾ ਆਗੂ ਵਿਜੇ ਕੁਮਾਰ ਕਾਇਤ, ਸ਼ਾਮ ਸੁੰਦਰ ਟਿੰਕੂ ਬਾਂਸਲ, ਭਾਰਤ ਵਿਕਾਸ ਪ੍ਰੀਸ਼ਦ ਦੇ ਸ਼ਾਖਾ ਪ੍ਰਧਾਨ ਭੁਪਿੰਦਰ ਸਿੰਘ ਭਾਨਾ, ਕਿਰਨ ਸਿਤਾਰਾ ਸਿੰਘ, ਕੌਂਸਲਰ ਮਨਜੀਤ ਸਿੰਘ, ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਕੈਸ਼ੀ, ਲਖਵੀਰ ਸਿੰਘ ਪੰਜਾਬ ਵਾਲੇ, ਸਤਨਾਮ ਸਿੰਘ ਸੈਂਭੀ, ਸਤਨਾਮ ਸਿੰਘ ਬਿੱਲੂ, ਅਸ਼ਵਨੀ ਕੁਮਾਰ ਆਗੂ ਗੁਲ੍ਹਾਟੀ ਆਦਿ ਹਾਜ਼ਰ ਸਨ। * ਜ਼ੀਰਾ, (ਪ੍ਰਤਾਪ ਸਿੰਘ ਹੀਰਾ/ਹਰਜੀਤ ਸਿੰਘ ਗਿੱਲ)- ਟਰੇਡ ਯੂਨੀਅਨ ਕੌਂਸਲ ਜ਼ੀਰਾ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਾਰਕੀਟ ਕਮੇਟੀ ਦਫ਼ਤਰ ਜ਼ੀਰਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸਮੂਹ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਅਕਾਸ਼-ਗੁੰਜਾਊ ਨਾਅਰੇ ਲਗਾਏ। ਇਹ ਸਮਾਗਮ ਕੌਂਸਲ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਬਲਦੇਵ ਰਾਜ ਗਾਦੜੀ ਵਾਲਾ ਨੇ ਬਾਖੂਬੀ ਨਿਭਾਈ। ਸਮਾਗਮ ਦੇ ਮੁੱਖ ਬੁਲਾਰੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਸਕੱਤਰ, ਸੀ.ਪੀ.ਆਈ. ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਗੁਰਵਿੰਦਰ ਸਿੰਘ, ਸੁਰਜੀਤ ਸਿੰਘ ਬਿਜਲੀ ਬੋਰਡ, ਅੰਗਰੇਜ਼ ਸਿੰਘ ਅਟਵਾਲ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ, ਹਰਮਨਦੀਪ ਸਿੰਘ, ਮਲਕੀਤ ਸਿੰਘ ਗਾਦੜੀ ਵਾਲਾ, ਬਲਵੀਰ ਸਿੰਘ ਅਲੀਪੁਰ, ਕਾਮਰੇਡ ਕੁਲਵੰਤ ਸਿੰਘ, ਪਰਮਜੀਤ ਸਿੰਘ ਬਰਾੜ, ਬਲਦੇਵ ਸਿੰਘ ਬੰਬ, ਹਰਨੇਕ ਸਿੰਘ, ਕਸ਼ਮੀਰ ਸਿੰਘ ਰਾਈਆਂਵਾਲਾ, ਛਿੰਦਰਪਾਲ ਸਿੰਘ ਬੇਦੀ, ਪਿਆਰ ਕੌਰ ਆਂਗਣਵਾੜੀ ਆਗੂ, ਬਲਵਿੰਦਰ ਕੌਰ ਲੋਹਕੇ, ਜਸਪਾਲ ਕੌਰ ਰਟੌਲ ਰੋਹੀ, ਤ੍ਰਿਪਤਾ ਕਾਲੀਆ ਪ੍ਰਧਾਨ ਇਸਤਰੀ ਸਭਾ, ਮਾਸਟਰ ਗੁਰਪ੍ਰੀਤ ਸਿੰਘ, ਤਰਸੇਮ ਸਿੰਘ ਨਹਿਰੀ ਵਿਭਾਗ, ਗੁਰਚਰਨ ਸਿੰਘ ਨੂਰਪੁਰ, ਜਸਵੰਤ ਸਿੰਘ ਨਾਮਦੇਵ, ਨਿਰਮਲ ਸਿੰਘ ਗਾਦੜੀ ਵਾਲਾ, ਪ੍ਰੀਤਮ ਸਿੰਘ ਟਰੱਕ ਯੂਨੀਅਨ, ਜਗਸੀਰ ਸਿੰਘ ਪੰਜਾਬ ਰੋਡਵੇਜ਼, ਤਿਲਕ ਰਾਜ ਸ਼ਰਮਾ, ਸਾਹਿਬ ਸਿੰਘ, ਵਿਨੋਦ ਕੁਮਾਰ ਤੇ ਗੁਰਚਰਨ ਸਿੰਘ , ਚਮਕੌਰ ਸਿੰਘ ਬੱਲ ਕਿਸਾਨ ਆਗੂ, ਬਖਸੀਸ਼ ਸਿੰਘ ਪ੍ਰਧਾਨ ਪੈਨਸ਼ਨਰਜ ਯੂਨੀਅਨ, ਅਵਤਾਰ ਸਿੰਘ ਬਿਜਲੀ ਬੋਰਡ, ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ, ਰਮੇਸ਼ ਪਾਲ ਨੀਲੇ ਵਾਲਾ, ਦਲਬੀਰ ਸਿੰਘ ਜੇਈ, ਗੁਰਦੀਪ ਸਿੰਘ ਰਿਟਾਇਰਡ ਕਾਨੂੰਗੋ ਆਦਿ ਹਾਜ਼ਰ ਸਨ। * ਤਲਵੰਡੀ ਭਾਈ, (ਕੁਲਜਿੰਦਰ ਸਿੰਘ ਗਿੱਲ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਤਲਵੰਡੀ ਭਾਈ ਵਿਖੇ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਕੈਸ਼ੀਅਰ ਰਾਕੇਸ਼ ਮਹਿਤਾ ਸੁਲਹਾਣੀ ਦੀ ਅਗਵਾਈ ਹੇਠ ਬਲਾਕ ਘੱਲ ਖ਼ੁਰਦ ਤੇ ਬਲਾਕ ਜ਼ੀਰਾ ਨਾਲ ਸਬੰਧਿਤ ਮੈਡੀਕਲ ਪ੍ਰੈਕਟੀਸ਼ਨਰ ਇੱਥੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਇਕੱਤਰ ਹੋਏ। ਇਸ ਮੌਕੇ ਸਮੂਹ ਆਗੂਆਂ ਤੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੇ ਕੱਦ ਬੁੱਤ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਆਗੂਆਂ ਨੇ ਭਗਤ ਸਿੰਘ ਵਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਸਕੂਰ ਜ਼ਿਲ੍ਹਾ ਮੀਤ ਪ੍ਰਧਾਨ, ਸੰਤੋਖ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਸੰਤ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ ਮੁੱਦਕੀ, ਕੁਲਦੀਪ ਸਿੰਘ ਬਲਾਕ ਪ੍ਰਧਾਨ ਘੱਲ ਖ਼ੁਰਦ, ਸੰਤੋਖ ਸਿੰਘ ਜ਼ੀਰਾ, ਆਤਮਾ ਸਿੰਘ ਬਲਾਕ ਪ੍ਰਧਾਨ ਜ਼ੀਰਾ, ਹਰਪ੍ਰੀਤ ਸਿੰਘ ਕੈਸ਼ੀਅਰ, ਰਜਿੰਦਰ ਸਿੰਘ ਢਿੱਲੋਂ ਤਲਵੰਡੀ ਭਾਈ, ਹਰਵਿੰਦਰ ਸਿੰਘ ਕੋਟ ਕਰੋੜ ਕਲਾਂ, ਗੁਰਪ੍ਰੀਤ ਸਿੰਘ ਫ਼ੌਜੀ ਆਰਮੀ ਗਰੁੱਪ ਕੋਟ ਕਰੋੜ ਕਲਾਂ, ਰਾਮੇਸ਼ ਨਰੂਲਾ ਤਲਵੰਡੀ ਭਾਈ, ਸੁਰਿੰਦਰ ਕੁਮਾਰ ਬੰਟੀ, ਜਰਨੈਲ ਸਿੰਘ ਜ਼ੀਰਾ, ਹਰਬੰਸ ਸਿੰਘ ਜ਼ੀਰਾ, ਜਸਵਿੰਦਰ ਸਿੰਘ ਜ਼ੀਰਾ, ਕੁਲਬੀਰ ਸਿੰਘ ਜ਼ੀਰਾ, ਪੂਰਨ ਸਿੰਘ ਜ਼ੀਰਾ, ਅਮਨਦੀਪ ਸਿੰਘ ਜ਼ੀਰਾ, ਰਾਮ ਸਿੰਘ ਜ਼ੀਰਾ, ਜਸਵੰਤ ਸਿੰਘ ਜ਼ੀਰਾ, ਅਵਤਾਰ ਸਿੰਘ ਪ੍ਰਧਾਨ ਮੁੱਦਕੀ, ਬੇਅੰਤ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਮੁੱਦਕੀ ਆਦਿ ਮੌਜੂਦ ਸਨ। * ਗੁਰੂਹਰਸਹਾਏ, (ਕਪਿਲ ਕੰਧਾਰੀ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ‘ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ’ ਵਲੋਂ ਕਮਿਊਨਿਟੀ ਹੈਲਥ ਸੈਂਟਰ, ਗੁਰੂਹਰਸਹਾਏ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੇ ਵਿਦਿਆਰਥੀਆਂ ਤੇ ਸਟਾਫ਼ ਵਲੋਂ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਖ਼ੂਨਦਾਨ ਦੀ ਮਹੱਤਤਾ ਅਤੇ ਮਨੁੱਖੀ ਜੀਵਨ ਬਚਾਉਣ ਵਿਚ ਇਸ ਦੀ ਅਹਿਮ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੀ ਪ੍ਰਿੰਸੀਪਲ ਡਾ.ਵੰਦਨਾ ਧਵਨ ਨੇ ਖ਼ੁਦ ਖ਼ੂਨਦਾਨ ਕਰਕੇ ਵਿਦਿਆਰਥੀਆਂ ਸਾਹਮਣੇ ਮਨੁੱਖਤਾ ਅਤੇ ਸੇਵਾ-ਭਾਵਨਾ ਦੀ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ। ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਅਜਿਹੀਆਂ ਸਮਾਜ-ਸੇਵੀ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਵੀ ਹਾਜ਼ਰ ਸਨ। * ਜ਼ੀਰਾ, (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਸੰਤ ਕਬੀਰ ਕਾਲਜ ਜ਼ੀਰਾ ਵਲੋਂ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੈਦਲ ਰੋਡ ਮਾਰਚ ਕੱਢਿਆ ਗਿਆ। ਇਸ ਵਿਚ ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ, ਡਾਇਰੈਕਟਰ ਡਾ. ਸੁਖਦੇਵ ਸਿੰਘ ਟੁਰਨਾ, ਸਵਰਨ ਸਿੰਘ ਟੁਰਨਾ ਤੇ ਪ੍ਰਿੰਸੀਪਲ ਡਾ. ਵੀਰਪਾਲ ਦੀ ਅਗਵਾਈ ਹੇਠ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰ ਪ੍ਰਤਾਪ ਸਿੰਘ ਹੀਰਾ ਤੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਐੱਸ.ਐੱਚ.ਓ. ਜਸਵਿੰਦਰ ਸਿੰਘ, ਕੈਸ਼ੀਅਰ ਗੁਰਬਖਸ਼ ਸਿੰਘ ਵਿੱਜ, ਡਾ. ਰਮੇਸ਼ ਅਰੀਆ, ਇੰਸਪੈਕਟਰ ਸੁਰਿੰਦਰ ਸਿੰਘ, ਡਾ. ਪਰਮਪ੍ਰੀਤ ਸਿੰਘ, ਰਿਪਨ ਅਰੋੜਾ, ਵਨੀਤਾ ਝਾਂਜੀ ਸਮੇਤ ਪ੍ਰੀਸ਼ਦ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਇਸ ਦੌਰਾਨ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੇ ਵਿਚਾਰਾਂ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਤੇ ਦੇਸ਼ ਤੇ ਸਮਾਜ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਕਾਲਜ ਅਬੋਹਰ ਵਿਚ ਦੋ ਰੋਜ਼ਾ ਟੇਲੈਂਟ ਹੰਟ-2026 ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਡੀ.ਸੀ. ਦਫ਼ਤਰ ਅੱਗੇ ਭਾਕਿਯੂ ਕ੍ਰਾਂਤੀਕਾਰੀ ਦਾ ਧਰਨਾ ਸ਼ੁਰੂ
Ad Position 24