ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਮਿਲੇਗਾ 8.78 ਕਰੋੜ ਦਾ ਮਾਲੀਆ
ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਨੰਬਰ 14620 ਤ੍ਰਿਪੁਰਾ ਸੁੰਦਰੀ ਐਕਸਪ੍ਰੈੱਸ ਵਿਚ ਲੀਜ਼ ਵੀ. ਪੀ.
ਫ਼ਿਰੋਜ਼ਪੁਰ, 23 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਨੰਬਰ 14620 ਤ੍ਰਿਪੁਰਾ ਸੁੰਦਰੀ ਐਕਸਪ੍ਰੈੱਸ ਵਿਚ ਲੀਜ਼ ਵੀ.ਪੀ. 24 ਟਨ, ਟਰੇਨ ਨੰਬਰ 15212 ਜਨਨਾਇਕ ਐਕਸਪ੍ਰੈੱਸ ਵਿਚ ਐੱਸ.ਐੱਲ.ਆਰ. ਲੀਜ਼ਿੰਗ ਤੇ ਟਰੇਨ ਨੰਬਰ 12138 ਪੰਜਾਬ ਮੇਲ ਵਿਚ ਐੱਸ.ਐੱਲ.ਆਰ. ਲੀਜ਼ਿੰਗ ਠੇਕਾ ਸਫਲਤਾਪੂਰਵਕ ਅਲਾਟ ਕੀਤਾ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸੁਵਿਧਾ ਮਿਲੇਗੀ ਤੇ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਨ੍ਹਾਂ ਟਰੇਨਾਂ ਵਿਚ ਤਿੰਨ ਸਾਲਾਂ ਦੇ ਠੇਕੇ ਤੋਂ ਰੇਲਵੇ ਨੂੰ 8.78 ਕਰੋੜ ਦਾ ਮਾਲੀਆ ਪ੍ਰਾਪਤ ਹੋਵੇਗਾ। ਪੰਜਾਬ ਮੇਲ ਵਿਚ ਐੱਸ.ਐੱਲ.ਆਰ. ਲੀਜ਼ਿੰਗ ਦੇ ਮਾਧਿਅਮ ਨਾਲ ਮੰਡਲ ਨੂੰ ਪਿਛਲੀ ਸਲਾਨਾ ਲਾਇਸੰਸ ਫ਼ੀਸ ਦੀ ਤੁਲਨਾ ਵਿਚ ਲਗਭਗ 17 ਪ੍ਰਤੀਸ਼ਤ ਵੱਧ ਲਾਇਸੰਸ ਫ਼ੀਸ ਪ੍ਰਾਪਤ ਹੋਵੇਗੀ। ਐੱਸ.ਐੱਲ.ਆਰ. ਲੀਜ਼ਿੰਗ ਵਿਵਸਥਾ ਨਾਲ ਰੇਲਵੇ ਨੂੰ ਵਾਧੂ ਮਾਲੀਆ ਪ੍ਰਾਪਤ ਹੁੰਦਾ ਹੈ ਅਤੇ ਟਰੇਨਾਂ ਵਿਚ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਯਕੀਨੀ ਹੁੰਦੀ ਹੈ। ਇਸ ਦੇ ਨਾਲ ਹੀ ਵਪਾਰੀਆਂ ਨੂੰ ਆਪਣੇ ਸਾਮਾਨ ਨੂੰ ਤੇਜ਼ੀ ਤੇ ਸੁਰੱਖਿਅਤ ਤਰੀਕੇ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਣ ਦੀ ਸੁਵਿਧਾ ਮਿਲਦੀ ਹੈ। ਇਹ ਵਿਵਸਥਾ ਰੇਲਵੇ ਤੇ ਵਪਾਰੀ ਦੋਵਾਂ ਲਈ ਲਾਭਦਾਇਕ ਸਾਬਤ ਹੋ ਰਹੀ ਹੈ ਜਿਸ ਨਾਲ ਸਮੇਂ ਤੇ ਲਾਗਤ ਦੋਵਾਂ ਦੀ ਬੱਚਤ ਹੋ ਰਹੀ ਹੈ। ਈ-ਟੈਂਡਰਿੰਗ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਠੇਕੇ ਅਲਾਟ ਕੀਤੇ ਜਾਣ ਨਾਲ ਰੇਲਵੇ ਦੀ ਆਮਦਨ ’ਚ ਵਾਧਾ ਹੋ ਰਿਹਾ ਹੈ ਤੇ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲ ਰਹੀ ਹੈ।