ਪੰਜਾਬ ’ਚ ਪੰਥ ਵਿਰੋਧੀ ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਨੂੰ ਬਦਨਾਮ ਕਰਨ ’ਤੇ ਲੱਗੇ- ਹਸ਼ਮਤ ਵਾਲਾ
ਮੱਖੂ, 22 ਸਤੰਬਰ (ਕੁਲਵਿੰਦਰ ਸਿੰਘ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਜ਼ੀਰਾ ਤੋਂ ਇੰਚਾਰਜ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਨੂੰ ਹਲਕਾ ਜ਼ੀਰਾ ਦੇ ਪਿੰਡਾਂ-ਸ਼ਹਿਰਾਂ ’ਚੋਂ ਵੱਡਾ ਸਮਰਥਨ ਮਿਲ ਰਿਹਾ ਹੈ। ਇਸੇ ਹੀ ਲੜੀ ਤਹਿਤ ਪਿੰਡ ਔਲਖ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਵੱਡਾ ਹੁਲਾਰਾ ਹਰਦਿਆਲ ਸਿੰਘ ਦੀ ਪ੍ਰੇਰਨਾ ਸਦਕਾ ਵੱਖ ਵੱਖ ਪਾਰਟੀ ਦੇ ਛੱਡ ਕੇ ਹਰਜਿੰਦਰ ਸਿੰਘ ਦੇ ਹੱਕ ਵਿਚ ਖੜੇ ਪਿੰਡ ਔਲਖ ਵਲੋਂ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ।
ਮੱਖੂ, 22 ਸਤੰਬਰ (ਕੁਲਵਿੰਦਰ ਸਿੰਘ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਜ਼ੀਰਾ ਤੋਂ ਇੰਚਾਰਜ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਨੂੰ ਹਲਕਾ ਜ਼ੀਰਾ ਦੇ ਪਿੰਡਾਂ-ਸ਼ਹਿਰਾਂ ’ਚੋਂ ਵੱਡਾ ਸਮਰਥਨ ਮਿਲ ਰਿਹਾ ਹੈ। ਇਸੇ ਹੀ ਲੜੀ ਤਹਿਤ ਪਿੰਡ ਔਲਖ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਵੱਡਾ ਹੁਲਾਰਾ ਹਰਦਿਆਲ ਸਿੰਘ ਦੀ ਪ੍ਰੇਰਨਾ ਸਦਕਾ ਵੱਖ ਵੱਖ ਪਾਰਟੀ ਦੇ ਛੱਡ ਕੇ ਹਰਜਿੰਦਰ ਸਿੰਘ ਦੇ ਹੱਕ ਵਿਚ ਖੜੇ ਪਿੰਡ ਔਲਖ ਵਲੋਂ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ। ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਵੱਡੀ ਲਹਿਰ ਚੱਲ ਰਹੀ ਹੈ ਅਤੇ ਪੰਥ ਵਿਰੋਧੀਆਂ ’ਤੇ ਇਹ ਲਹਿਰ ਰਾਸ ਨਹੀਂ ਆ ਰਹੀ ਕਿਉਂਕਿ ਜੇਕਰ ਪੰਜਾਬ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਲਈ ਖ਼ਤਰਾ ਬਣਿਆ ਹੋਇਆ ਨਸ਼ੇ ਦੇ ਜ਼ਹਿਰ ਦੀ ਜੜ੍ਹ ਪੱਟੀ ਜਾਵੇਗੀ ਅਤੇ ਇਹ ਸਰਕਾਰ ਤੁਹਾਡੀ ਆਪਣੀ ਇਸ ਲਈ ਹਰੇਕ ਪੰਜਾਬ ਵਾਸੀ ਜੋ ਪੰਜਾਬ ਦਾ ਭਲਾ ਚਾਹੁੰਦਾ ਹੈ ਦਾ ਫ਼ਰਜ਼ ਬਣਦਾ ਹੈ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸਮਰਥਨ ਕਰੇ। ਇਸ ਮੌਕੇ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਹਲਕਾ ਇੰਚਾਰਜ ਜ਼ੀਰਾ, ਭਾਈ ਹਰਦਿਆਲ ਸਿੰਘ,ਭਾਈ ਲਖਵਿੰਦਰ ਸਿੰਘ ਅਰਾਈਆਂਵਾਲਾ,ਕਾਬਲ ਸਿੰਘ ਬੂਟੇ ਵਾਲਾ ਸਰਕਲ ਪ੍ਰਧਾਨ ਮੱਲਾਂਵਾਲਾ,ਜਥੇਦਾਰ ਮਹਿੰਦਰ ਸਿੰਘ ਪੰਨੂ ਸਰਕਲ ਪ੍ਰਧਾਨ ਮੱਖੂ,ਭਾਈ ਅਨੋਖ ਸਿੰਘ ਜ਼ਿਲ੍ਹਾ ਆਗੂ,ਭਾਈ ਸਰਬਜੀਤ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਔਲਖ, ਬਾਬਾ ਜਸਬੀਰ ਸਿੰਘ, ਜਸਬੀਰ ਸਿੰਘ ਸਸਤੇ ਵਾਲਾ, ਸਾਹਬ ਸਿੰਘ ਰਸੂਲਪੁਰ, ਗੁਰਵਿੰਦਰ ਸਿੰਘ ਸੰਧੂ ਹਸ਼ਮਤ ਵਾਲਾ, ਡਾਕਟਰ ਸੁਖਦੇਵ ਸਿੰਘ ਵਿੰਜੋਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।