ਫ਼ਿਰੋਜ਼ਪੁਰ ਮੰਡਲ ਨੇ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ ਬਲਾਸਟ ਲੋਡਿੰਗ ’ਚ ਦਰਜ ਕੀਤਾ ਉਲੇਖਯੋਗ ਵਾਧਾ
ਫ਼ਿਰੋਜ਼ਪੁਰ, 22 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਮਾਲ ਢੁਆਈ ਦੇ ਖੇਤਰ ਵਿਚ ਉਲੇਖਯੋਗ ਪ੍ਰਾਪਤੀ ਹਾਸਿਲ ਕਰਦੇ ਹੋਏ ਵਿੱਤੀ ਵਰ੍ਹੇ 2026-27 ਦੌਰਾਨ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ ਮਾਲ ਲੋਡਿੰਗ ਵਿਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਵਿੱਤੀ ਵਰ੍ਹੇ 2026-27 ਦੌਰਾਨ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ 761 ਵੈਗਨਾਂ ਵਿਚ 16 ਰੈਕ ਲੋਡ ਕੀਤੇ ਗਏ, ਜਿਨ੍ਹਾਂ ਵਿਚ ਲਗਭਗ 49,453 ਟਨ ਬਲਾਸਟ (ਰੋੜੀ) ਲੋਡਿੰਗ ਕੀਤੀ ਗਈ।
ਫ਼
ਫ਼ਿਰੋਜ਼ਪੁਰ ਮੰਡਲ ਵਲੋਂ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ ਬਲਾਸਟ ਲੋਡਿੰਗ ਕਰਨ ਦੀ ਤਸਵੀਰ। ਅਜੀਤ ਤਸਵੀਰ
22 ਮਾਨਸਾ13ਬੁਢਲਾਡਾ ਵਿਖੇ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਸੌਂਪਦੀਆਂ ਹੋਈਆਂ ਆਂਗਣਵਾੜੀ ਵਰਕਰਾਂ।ਅਜੀਤ ਤਸਵੀਰ
23-09-2026
ਫ਼ਿਰੋਜ਼ਪੁਰ, 22 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਨੇ ਮਾਲ ਢੁਆਈ ਦੇ ਖੇਤਰ ਵਿਚ ਉਲੇਖਯੋਗ ਪ੍ਰਾਪਤੀ ਹਾਸਿਲ ਕਰਦੇ ਹੋਏ ਵਿੱਤੀ ਵਰ੍ਹੇ 2026-27 ਦੌਰਾਨ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ ਮਾਲ ਲੋਡਿੰਗ ਵਿਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਵਿੱਤੀ ਵਰ੍ਹੇ 2026-27 ਦੌਰਾਨ ਹੁਸ਼ਿਆਰਪੁਰ ਗੁੱਡਜ਼ ਸ਼ੈੱਡ ਤੋਂ 761 ਵੈਗਨਾਂ ਵਿਚ 16 ਰੈਕ ਲੋਡ ਕੀਤੇ ਗਏ, ਜਿਨ੍ਹਾਂ ਵਿਚ ਲਗਭਗ 49,453 ਟਨ ਬਲਾਸਟ (ਰੋੜੀ) ਲੋਡਿੰਗ ਕੀਤੀ ਗਈ। ਬਲਾਸਟ ਲੋਡਿੰਗ ਤੋਂ ਮੰਡਲ ਨੂੰ ਲਗਭਗ 24 ਲੱਖ ਦੀ ਆਮਦਨ ਪ੍ਰਾਪਤ ਹੋਈ। ਇਹ ਪ੍ਰਾਪਤੀ ਫ਼ਿਰੋਜ਼ਪੁਰ ਮੰਡਲ ਵਲੋਂ ਮਾਲ ਆਵਾਜਾਈ ਨੂੰ ਉਤਸ਼ਾਹਿਤ ਕਰਨ, ਸੰਚਾਲਨ ਕੁਸ਼ਲਤਾ ਵਿਚ ਵਾਧਾ ਕਰਨ ਅਤੇ ਮਾਲ ਭਾੜੇ ਤੋਂ ਆਮਦਨ ਕਮਾਉਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਅਤੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਸਦਕਾ ਰਵਾਇਤੀ ਵਸਤੂਆਂ ਤੋਂ ਇਲਾਵਾ ਕਈ ਨਵੀਆਂ ਵਸਤੂਆਂ ਦੀ ਢੁਆਈ ਵੀ ਮੰਡਲ ਦੁਆਰਾ ਕੀਤੀ ਜਾ ਰਹੀ ਹੈ।