17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ- ਰੂਪ ਕਮਲ ਚਾਵਲਾ ਵਲੋਂ ਫ਼ਿਰੋਜ਼ਪੁਰ ਦੀ ਆਵਾਜ਼ ਸੈਨੇਟ ਤੱਕ ਪਹੁੰਚਾਉਣ ਦਾ ਵਾਅਦਾ

ਫ਼ਿਰੋਜ਼ਪੁਰ, 17 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 20 ਸਤੰਬਰ ਨੂੰ ਹੋਣ ਜਾ ਰਹੀ ਸੈਨੇਟ ਚੋਣ ਲਈ ਗਰੈਜੂਏਟ ਹਲਕੇ ਤੋਂ ਸੀਰੀਅਲ ਨੰਬਰ 41 ਰਾਹੀਂ ਚੋਣ ਮੈਦਾਨ ਵਿਚ ਉਤਰੀ ਰੂਪ ਕਮਲ ਚਾਵਲਾ ਕੰਬੋਜ ਦੀ ਚੋਣ ਮੁਹਿੰਮ ਨੇ ਆਖ਼ਰੀ ਪੜਾਅ ਵਿਚ ਜ਼ੋਰ ਫੜ ਲਿਆ ਹੈ। ਉਨ੍ਹਾਂ ਦੀ ਟੀਮ ਵਲੋਂ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ-ਨਾਲ ਵੋਟਿੰਗ ਵਾਲੇ ਦਿਨ ਲਈ ਪੋਲਿੰਗ ਬੂਥਾਂ ’ਤੇ ਜ਼ਿੰਮੇਵਾਰੀਆਂ ਵੀ ਤੈਅ ਕਰ ਦਿੱਤੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 18-09-2026
ਫ਼ਿਰੋਜ਼ਪੁਰ, 17 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ 20 ਸਤੰਬਰ ਨੂੰ ਹੋਣ ਜਾ ਰਹੀ ਸੈਨੇਟ ਚੋਣ ਲਈ ਗਰੈਜੂਏਟ ਹਲਕੇ ਤੋਂ ਸੀਰੀਅਲ ਨੰਬਰ 41 ਰਾਹੀਂ ਚੋਣ ਮੈਦਾਨ ਵਿਚ ਉਤਰੀ ਰੂਪ ਕਮਲ ਚਾਵਲਾ ਕੰਬੋਜ ਦੀ ਚੋਣ ਮੁਹਿੰਮ ਨੇ ਆਖ਼ਰੀ ਪੜਾਅ ਵਿਚ ਜ਼ੋਰ ਫੜ ਲਿਆ ਹੈ। ਉਨ੍ਹਾਂ ਦੀ ਟੀਮ ਵਲੋਂ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ-ਨਾਲ ਵੋਟਿੰਗ ਵਾਲੇ ਦਿਨ ਲਈ ਪੋਲਿੰਗ ਬੂਥਾਂ ’ਤੇ ਜ਼ਿੰਮੇਵਾਰੀਆਂ ਵੀ ਤੈਅ ਕਰ ਦਿੱਤੀਆਂ ਗਈਆਂ ਹਨ। ਗੱਲਬਾਤ ਕਰਦਿਆਂ ਰੂਪ ਕਮਲ ਚਾਵਲਾ ਕੰਬੋਜ ਨੇ ਕਿਹਾ ਕਿ ਵੋਟਾਂ ਤਾਂ ਸਾਰੇ ਮੰਗ ਲੈਂਦੇ ਹਨ ਪਰ ਵੋਟਰਾਂ ਦੇ ਅਸਲ ਮੁੱਦਿਆਂ ਦੀ ਗੱਲ ਕੋਈ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ 1996 ਤੋਂ ਬਾਅਦ ਇੱਥੋਂ ਕੋਈ ਵੀ ਮੈਂਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਕਾਲਜ ਵਿਦਿਆਰਥੀਆਂ ਨੂੰ ਛੋਟੇ-ਛੋਟੇ ਯੂਨੀਵਰਸਿਟੀ ਸਬੰਧੀ ਕੰਮਾਂ ਲਈ ਵੀ ਕਰੀਬ ਛੇ ਘੰਟਿਆਂ ਦਾ ਸਫ਼ਰ ਤੈਅ ਕਰਕੇ ਚੰਡੀਗੜ੍ਹ ਜਾਣਾ ਪੈਂਦਾ ਹੈ। ਰੂਪ ਕਮਲ ਚਾਵਲਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਫ਼ਿਰੋਜ਼ਪੁਰ ਵਿਚ ਮਿੰਨੀ ਪ੍ਰਸ਼ਾਸਨਿਕ ਬਲਾਕ ਤੇ ਖੇਤਰੀ ਕੇਂਦਰ ਸਥਾਪਤ ਕਰਵਾਉਣ, ਸਰਕਾਰੀ ਕਾਲਜਾਂ ਵਿਚ ਲੋੜੀਂਦਾ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਪੂਰਾ ਕਰਵਾਉਣ ਤੇ ਵਿਦਿਆਰਥੀਆਂ ਲਈ ਨਵੇਂ ਕੋਰਸ ਸ਼ੁਰੂ ਕਰਵਾਉਣ ਦੇ ਮੁੱਦੇ ਸੈਨੇਟ ਵਿਚ ਉਠਾਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਛੋਟੇ-ਵੱਡੇ ਕੰਮਾਂ ਲਈ ਚੰਡੀਗੜ੍ਹ ਦੇ ਚੱਕਰ ਨਾ ਕੱਟਣੇ ਪੈਣ, ਉਨ੍ਹਾਂ ਦੀ ਹਰ ਮੁਸ਼ਕਿਲ ਦਾ ਹੱਲ ਸਥਾਨਕ ਪੱਧਰ ’ਤੇ ਹੋਵੇ, ਇਹੀ ਉਨ੍ਹਾਂ ਦੀ ਮੁੱਖ ਕੋਸ਼ਿਸ਼ ਰਹੇਗੀ। ਰੂਪ ਕਮਲ ਚਾਵਲਾ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਉਨ੍ਹਾਂ ਦੇ ਪਤੀ ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਵੱਖ-ਵੱਖ ਪੋਲਿੰਗ ਬੂਥਾਂ ’ਤੇ ਸਮਰਥਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ 20 ਸਤੰਬਰ ਦੀ ਵੋਟਿੰਗ ਲਈ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਸਮੂਹ ਗਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੀਰੀਅਲ ਨੰਬਰ 41 ’ਤੇ ਪਹਿਲੀ ਤਰਜੀਹ ਵਜੋਂ ਵੱਧ ਤੋਂ ਵੱਧ ਵੋਟਾਂ ਪਾ ਕੇ ਰੂਪ ਕਮਲ ਚਾਵਲਾ ਨੂੰ ਕਾਮਯਾਬ ਕਰਨ।
Ad Position 22
No active advertisement
ਪਿਛਲੀ ਖ਼ਬਰ ਲੱਖੋਂ ਕੇ ਬਹਿਰਾਮ–ਖੰਬਾ ਲਿੰਕ ਸੜਕ ਦੀ ਹਾਲਤ ਖ਼ਸਤਾ, ਲੋਕਾਂ ਨੇ ਫ਼ੌਰੀ ਮੁਰੰਮਤ ਦੀ ਕੀਤੀ ਮੰਗ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ’ਚ ‘ਸਵੱਛਤਾ ਹੀ ਸੇਵਾ ਅਭਿਆਨ 2026’ ਦਾ ਸ਼ਾਨਦਾਰ ਆਗਾਜ਼
Ad Position 24