17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਧੀ ਦੇ ਜਨਮ ਦਿਨ ’ਤੇ ਅਸ਼ੋਕ ਪਲਤਾ ਨੇ ਲੋੜਵੰਦ ਵਿਦਿਆਰਥਣ ਦੀ ਪੂਰੇ ਸਾਲ ਦੀ ਸਕੂਲ ਫੀਸ ਅਦਾ ਕੀਤੀ

ਜ਼ੀਰਾ, 16 ਸਤੰਬਰ (ਰਜਨੀਸ਼ ਕਥੂਰੀਆ)-ਸੇਵਾ ਮੁਕਤ ਐਸ. ਡੀ.

Ad Position 21
No active advertisement
ਅਜੀਤ ਡੈਸਕ 17-09-2026
ਜ਼ੀਰਾ, 16 ਸਤੰਬਰ (ਰਜਨੀਸ਼ ਕਥੂਰੀਆ)-ਸੇਵਾ ਮੁਕਤ ਐਸ.ਡੀ.ਓ.ਅਤੇ ਇਲਾਕੇ ਦੇ ਸਮਾਜ ਸੇਵਕ ਅਸ਼ੋਕ ਪਲਤਾ ਨੇ ਆਪਣੀ ਧੀ ਪੁਨੀਤ ਪਲਤਾ ਦੇ ਜਨਮ ਦਿਨ ਦੇ ਮੌਕੇ ਸਰਵਹਿੱਤਕਾਰੀ ਵਿਦਿਆ ਮੰਦਿਰ ਜ਼ੀਰਾ ਵਿਖੇ ਦੂਜੀ ਜਮਾਤ ਵਿਚ ਪੜ੍ਹ ਰਹੀ ਵਿਦਿਆਰਥਣ ਹਰਸ਼ਿਤਾ ਪੁੱਤਰੀ ਸਤੀਸ਼ ਕੁਮਾਰ ਦੀ ਪੂਰੇ ਸਾਲ ਦੀ ਸਕੂਲ ਫੀਸ ਭਰ ਕੇ ਸਮਾਜ ਸੇਵਾ ਦੀ ਇਕ ਹੋਰ ਮਿਸਾਲ ਪੇਸ਼ ਕੀਤੀ ਹੈ। ਇਸ ਮੌਕੇ ’ਤੇ ਅਸ਼ੋਕ ਪਲਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਅਤੇ ਕਿਸੇ ਵੀ ਹੋਣਹਾਰ ਬੱਚੇ ਦੀ ਪੜ੍ਹਾਈ ਵਿਚ ਆਰਥਿਕ ਤੰਗੀ ਰੁਕਾਵਟ ਨਹੀਂ ਬਣਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਦੇ ਸਮਰੱਥ ਲੋਕ ਆਪਣੇ ਖੁਸ਼ੀ ਦੇ ਮੌਕਿਆਂ ਨੂੰ ਲੋੜਵੰਦ ਬੱਚਿਆਂ ਦੀ ਸਿੱਖਿਆ ਨਾਲ ਜੋੜਨ ਤਾਂ ਇਸ ਨਾਲ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦਾ ਇਸ ਤੋਂ ਚੰਗਾ ਕੋਈ ਹੋਰ ਮੌਕਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਨਮ ਦਿਨ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਫਜ਼ੂਲ ਖਰਚ ਕਰਨ ਦੀ ਬਜਾਏ ਕਿਸੇ ਲੋੜਵੰਦ ਪਰਿਵਾਰ ਦੇ ਬੱਚੇ ਦੀ ਸਿੱਖਿਆ ਲਈ ਸਹਿਯੋਗ ਦੇਣਾ ਸਮਾਜ ਲਈ ਵਧੇਰੇ ਲਾਹੇਵੰਦ ਕਾਰਜ ਹੈ। ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਸਮਾਜ ਸੇਵਾ ਦੇ ਉਪਰਾਲੇ ਨੂੰ ਜਾਰੀ ਰੱਖਣ ਦੀ ਗੱਲ ਕਹੀ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਪ੍ਰਬੰਧਕ ਜਨਕ ਰਾਜ ਗੌਤਮ ਅਤੇ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ ਨੇ ਅਸ਼ੋਕ ਪਾਲਤਾ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ’ਚ ਪਹਿਲੀ ਵਾਰ ਕਰਵਾਇਆ ਇੰਟਰ-ਡਿਪਾਰਟਮੈਂਟਲ ਵਾਲੀਬਾਲ ਟੂਰਨਾਮੈਂਟ ਅਗਲੀ ਖ਼ਬਰ ਵਿਸ਼ਵ ਓਜ਼ੋਨ ਦਿਵਸ ਮਨਾਇਆ
Ad Position 24