17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਲਿਖਤੀ ਤੇ ਫਿਜ਼ੀਕਲ ਦੀ ਮੁਫ਼ਤ ਟਰੇਨਿੰਗ ਲਈ ਕੈਂਪ ਸ਼ੁਰੂ

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਸੀ-ਪਾਈਟ ਕੈਂਪ ਹਕੂਮਤ ਸਿੰਘ (ਫ਼ਿਰੋਜ਼ਪੁਰ) ਦੇ ਕੈਂਪ ਟਰੇਨਿੰਗ ਅਫ਼ਸਰ ਕੈਪਟਨ (ਸੇਵਾਮੁਕਤ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵਲੋਂ ਵੱਖ-ਵੱਖ ਫੋਰਸਾਂ ਵਿਚ 25487 ਪੋਸਟਾਂ ਸੀ. ਏ.

Ad Position 21
No active advertisement
ਅਜੀਤ ਡੈਸਕ 17-09-2026
ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਸੀ-ਪਾਈਟ ਕੈਂਪ ਹਕੂਮਤ ਸਿੰਘ (ਫ਼ਿਰੋਜ਼ਪੁਰ) ਦੇ ਕੈਂਪ ਟਰੇਨਿੰਗ ਅਫ਼ਸਰ ਕੈਪਟਨ (ਸੇਵਾਮੁਕਤ) ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵਲੋਂ ਵੱਖ-ਵੱਖ ਫੋਰਸਾਂ ਵਿਚ 25487 ਪੋਸਟਾਂ ਸੀ.ਏ.ਪੀ.ਐਫ., ਬੀ.ਐੱਸ.ਐਫ., ਸੀ.ਆਈ.ਐੱਸ.ਐਫ., ਸੀ.ਆਰ.ਪੀ.ਐਫ., ਐੱਸ.ਐੱਸ.ਬੀ., ਆਈ.ਟੀ.ਬੀ.ਪੀ., ਏ.ਆਰ., ਐੱਸ.ਐੱਸ.ਐਫ. ਤੇ ਐਨ.ਆਈ.ਏ. ਲਈ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਪੋਸਟਾਂ ਲਈ ਰਜਿਸਟਰੇਸ਼ਨ ਸਤੰਬਰ ਤੇ ਅਕਤੂਬਰ ਵਿਚ ਹੋਣ ਜਾ ਰਹੀ ਹੈ । ਇਨ੍ਹਾਂ ਪੋਸਟਾਂ ਵਿਚੋਂ ਕੇਵਲ ਲੜਕਿਆਂ ਨੂੰ ਲਿਖਤੀ ਪੇਪਰ ਤੇ ਫਿਜ਼ੀਕਲ ਦੀ ਟਰੇਨਿੰਗ ਕੈਂਪ ਵਿਖੇ ਫ਼੍ਰੀ ਕਰਵਾਈ ਜਾਵੇਗੀ। ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਮੋਗਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਜਿਨ੍ਹਾਂ ਨੇ ਉਪਰੋਕਤ ਪੋਸਟਾਂ ਲਈ ਲਿਖਤੀ ਤੇ ਫਿਜ਼ੀਕਲ ਦੀ ਤਿਆਰੀ ਕਰਨੀ ਹੈ। ਉਹ ਨੌਜਵਾਨ ਜਲਦੀ ਤੋਂ ਜਲਦੀ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰਨ। ਯੁਵਕ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਆਪਣਾ ਨਾਮ ਦਰਜ਼ ਕਰਵਾਉਣ, ਟਰੇਨਿੰਗ ਲੈਣ ਲਈ ਹੇਠ ਲਿਖੇ ਦਸਤਾਵੇਜ਼ ਨਾਲ ਲੈ ਕੇ ਰਿਪੋਰਟ ਕਰ ਸਕਦੇ ਹਨ। ਕੈਂਪ ਵਿਚ ਆਉਣ ਸਮੇਂ ਉਪਰੋਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਹੈ ਉਸ ਦੀ ਫ਼ੋਟੋ ਸਟੇਟ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫ਼ੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫ਼ੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫ਼ੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫ਼ੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫ਼ੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿਚ ਹੋਵੇ ਤੇ ਇਕ ਪਾਸਪੋਰਟ ਸਾਈਜ਼ ਦੀ ਫ਼ੋਟੋ, ਇਕ ਕਾਪੀ, ਇਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਕੈਂਪ ਵਿਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਮਨਾਇਆ ਇੰਜੀਨੀਅਰਜ਼-ਡੇ ਅਗਲੀ ਖ਼ਬਰ ਮੇਅਰ ਪੂਜਾ ਵਧਵਾ ਤੇ ਵਰਿੰਦਰ ਸੋਨੀ ਪਰਿਵਾਰ ਵਲੋਂ ਧਾਰਮਿਕ ਸਮਾਗਮ ’ਚ ਸ਼ਿਰਕਤ
Ad Position 24