18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਾਈ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ

ਫਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਵਿਧਾਜਨਕ ਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਤੇ ਬਿਨ੍ਹਾ ਟਿਕਟ/ਗ਼ੈਰ-ਕਾਨੂੰਨੀ ਯਾਤਰਾ ’ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਮਿਤੀ 15 ਸਤੰਬਰ, 2026 ਨੂੰ ਵੱਡੇ ਪੱਧਰ ’ਤੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਬਿਨ੍ਹਾ ਟਿਕਟ ਤੇ ਗ਼ੈਰ-ਕਾਨੂੰਨੀ ਯਾਤਰਾ ਦੇ ਕੁੱਲ 517 ਮਾਮਲੇ ਫੜੇ ਗਏ ਤੇ ਰੇਲਵੇ ਨਿਯਮਾਂ ਅਨੁਸਾਰ 3,86,610 ਦਾ ਰੇਲ ਮਾਲੀਆ ਵਸੂਲਿਆ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਫਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਵਿਧਾਜਨਕ ਤੇ ਸੁਖਾਲੀ ਯਾਤਰਾ ਯਕੀਨੀ ਬਣਾਉਣ ਤੇ ਬਿਨ੍ਹਾ ਟਿਕਟ/ਗ਼ੈਰ-ਕਾਨੂੰਨੀ ਯਾਤਰਾ ’ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਮਿਤੀ 15 ਸਤੰਬਰ, 2026 ਨੂੰ ਵੱਡੇ ਪੱਧਰ ’ਤੇ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਬਿਨ੍ਹਾ ਟਿਕਟ ਤੇ ਗ਼ੈਰ-ਕਾਨੂੰਨੀ ਯਾਤਰਾ ਦੇ ਕੁੱਲ 517 ਮਾਮਲੇ ਫੜੇ ਗਏ ਤੇ ਰੇਲਵੇ ਨਿਯਮਾਂ ਅਨੁਸਾਰ 3,86,610 ਦਾ ਰੇਲ ਮਾਲੀਆ ਵਸੂਲਿਆ ਗਿਆ। ਇਸ ਮੁਹਿੰਮ ’ਚ ਟਿਕਟ ਚੈਕਿੰਗ ਸਟਾਫ਼ ਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਸਾਂਝੀ ਟੀਮ ਨੇ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਮੁਹਿੰਮ ਦੌਰਾਨ ਯਾਤਰੀਆਂ ਨੂੰ ਉੱਚਿਤ ਤੇ ਵੈਧ (ਸਹੀ) ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਤੇ ਪ੍ਰੇਰਿਤ ਵੀ ਕੀਤਾ ਗਿਆ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਵੈਧ ਟਿਕਟ ਲੈ ਕੇ ਸਬੰਧਤ ਸ਼੍ਰੇਣੀ ਦੇ ਕੋਚ ਵਿਚ ਹੀ ਯਾਤਰਾ ਕਰਨ ਤੇ ਬਿਨ੍ਹਾ ਟਿਕਟ ਜਾਂ ਗ਼ੈਰ-ਕਾਨੂੰਨੀ ਯਾਤਰਾ ਤੋਂ ਬਚਣ। ਸਟੇਸ਼ਨ ਪਰਿਸਰ ਵਿਚ ਦਾਖਲ ਹੋਣ ਤੋਂ ਪਹਿਲਾਂ ਪਲੇਟਫਾਰਮ ਟਿਕਟ ਜ਼ਰੂਰ ਖ਼ਰੀਦਣ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਨੇ ਉਠਾਈ ਬਿਜਲੀ ਦੀ ਨਿਰਵਿਘਨ ਸਪਲਾਈ ਤੇ ਮੰਡੀਆਂ ’ਚ ਪੁਖ਼ਤਾ ਪ੍ਰਬੰਧਾਂ ਦੀ ਮੰਗ ਅਗਲੀ ਖ਼ਬਰ ਪ੍ਰੇਮ ਕੁਮਾਰੀ ਨੂੰ ਭਾਜਪਾ ਮਹਿਲਾ ਮੋਰਚਾ ਜ਼ਿਲ੍ਹਾ ਫਿਰੋਜ਼ਪੁਰ ਦੀ ਕਮਾਨ ਸੌਂਪੀ
Ad Position 24