ਹਿੰਦੀ ਪੁਸਤਕ ਪ੍ਰਦਰਸ਼ਨੀ ਲਗਾਈ
ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਤੇ ਰੇਲਵੇ ਕਰਮਚਾਰੀਆਂ ਵਿਚ ਹਿੰਦੀ ਸਾਹਿੱਤ ਪ੍ਰਤੀ ਰੁਚੀ ਤੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਡੀਜ਼ਲ ਸ਼ੈੱਡ ਲੁਧਿਆਣਾ ਵਿਚ ਸਥਿਤ ਪ੍ਰੋ. ਮੋਹਨ ਸਿੰਘ ਹਿੰਦੀ ਲਾਇਬ੍ਰੇਰੀ ਵਲੋਂ ਹਿੰਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਤੇ ਰੇਲਵੇ ਕਰਮਚਾਰੀਆਂ ਵਿਚ ਹਿੰਦੀ ਸਾਹਿੱਤ ਪ੍ਰਤੀ ਰੁਚੀ ਤੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਡੀਜ਼ਲ ਸ਼ੈੱਡ ਲੁਧਿਆਣਾ ਵਿਚ ਸਥਿਤ ਪ੍ਰੋ.ਮੋਹਨ ਸਿੰਘ ਹਿੰਦੀ ਲਾਇਬ੍ਰੇਰੀ ਵਲੋਂ ਹਿੰਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਹਿੰਦੀ ਸਾਹਿੱਤ ਦੀਆਂ ਪੁਸਤਕਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਜਿਨ੍ਹਾਂ ਨੂੰ ਦੇਖਣ ਲਈ ਰੇਲਵੇ ਕਰਮਚਾਰੀਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਦਰਸ਼ਨੀ ਦਾ ਸੰਚਾਲਨ ਲਾਇਬ੍ਰੇਰੀਅਨ ਰੀਨਾ ਸਿੰਘ ਵਲੋਂ ਕੀਤਾ ਗਿਆ।