ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਵਿਚ ਅੰਕੜਾ ਵਿਸ਼ਲੇਸ਼ਣ ਸਬੰਧੀ ਤਿੰਨ ਰੋਜ਼ਾ ਵਰਕਸ਼ਾਪ
ਫ਼ਿਰੋਜ਼ਪੁਰ, 10 ਸਤੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਦੀ ਅੰਕੜਾਤਮਕ ’ਤੇ ਖੋਜ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਈ. ਬੀ.
ਵ
ਵਰਕਸ਼ਾਪ ਵਿਚ ਭਾਗ ਲੈਣ ਵਾਲੇ ਅਧਿਆਪਕ ਅਤੇ ਖੋਜਾਰਥੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਸੁਰੇਸ਼ ਸ਼ਰਮਾ ਅਤੇ ਹੋਰਾਂ ਨਾਲ। ਅਜੀਤ ਤਸਵੀਰ
11-09-2026
ਫ਼ਿਰੋਜ਼ਪੁਰ, 10 ਸਤੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਦੀ ਅੰਕੜਾਤਮਕ ’ਤੇ ਖੋਜ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਈ.ਬੀ.ਐੱਮ. ਐੱਸ.ਪੀ.ਐੱਸ.ਐੱਸ. ਅੰਕੜਾ ਸਾਫ਼ਟਵੇਅਰ ਸਬੰਧੀ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੀ ਅਗਵਾਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਸੁਰੇਸ਼ ਸ਼ਰਮਾ ਵਲੋਂ ਕੀਤੀ ਗਈ। ਵਰਕਸ਼ਾਪ ਵਿਚ ਯੂਨੀਵਰਸਿਟੀ ਦੇ ਲਗਭਗ 60 ਅਧਿਆਪਕਾਂ ਤੇ ਖੋਜਾਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਿਖਲਾਈ ਦੌਰਾਨ ਆਧੁਨਿਕ ਅੰਕੜਾ ਵਿਗਿਆਨ ਤੇ ਅੰਕੜਾ ਵਿਸ਼ਲੇਸ਼ਣ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਵਿਚ ਨਕਲੀ ਬੁੱਧੀ (ਏ.ਆਈ.) ਤੇ ਮਸ਼ੀਨੀ ਸਿੱਖਿਆ ਦੀਆਂ ਤਕਨੀਕਾਂ, ਰਿਗ੍ਰੈਸ਼ਨ ਤਕਨੀਕਾਂ ਰਾਹੀਂ ਪੂਰਵ-ਅਨੁਮਾਨ ਆਧਾਰਿਤ ਮਾਡਲ ਤਿਆਰ ਕਰਨਾ, ਸਹਿ-ਸਬੰਧ ਤੇ ਰਿਗ੍ਰੈਸ਼ਨ ਵਿਸ਼ਲੇਸ਼ਣ ਤੇ ਵੱਖ-ਵੱਖ ਅੰਕੜਾਤਮਕ ਪਰਖਾਂ ਨੂੰ ਵਿਹਾਰਕ ਢੰਗ ਨਾਲ ਸਮਝਾਇਆ ਗਿਆ। ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਐੱਸ.ਪੀ.ਐੱਸ.ਐੱਸ. ਸਾਫ਼ਟਵੇਅਰ ਦੀ ਵਰਤੋਂ ਰਾਹੀਂ ਅੰਕੜਿਆਂ ਦਾ ਵਿਸ਼ਲੇਸ਼ਣ, ਅੰਕੜਾ ਮਾਡਲ ਤਿਆਰ ਕਰਨ, ਪੂਰਵ-ਅਨੁਮਾਨ ਲਗਾਉਣ ਤੇ ਖੋਜ ਦੇ ਨਤੀਜਿਆਂ ਦੀ ਸਹੀ ਵਿਆਖਿਆ ਕਰਨ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਅਕਾਦਮਿਕ ਖੋਜ ਤੇ ਤੱਥਾਂ ’ਤੇ ਆਧਾਰਿਤ ਫ਼ੈਸਲੇ ਲੈਣ ਵਿਚ ਆਧੁਨਿਕ ਅੰਕੜਾ ਤਕਨੀਕਾਂ ਤੇ ਨਕਲੀ ਬੁੱਧੀ ਦੀ ਵਰਤੋਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ। ਵਾਈਸ ਚਾਂਸਲਰ ਪ੍ਰੋ.ਸੁਰੇਸ਼ ਸ਼ਰਮਾ ਦੇ ਇਸ ਉਪਰਾਲੇ ਨੂੰ ਯੂਨੀਵਰਸਿਟੀ ਵਿਚ ਅਕਾਦਮਿਕ ਉੱਤਮਤਾ, ਖੋਜ ਸਮਰੱਥਾ ਨਿਰਮਾਣ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਬਾਇਓ-ਅੰਕੜਾ ਵਿਗਿਆਨ ਦੇ ਖੇਤਰ ਵਿਚ ਵਿਸ਼ਾਲ ਤਜਰਬਾ ਰੱਖਣ ਵਾਲੇ ਪ੍ਰੋ.ਸ਼ਰਮਾ ਨੇ ਅੰਕੜਾ ਵਿਸ਼ਲੇਸ਼ਣ, ਅੰਕੜਾ ਮਾਡਲਿੰਗ, ਨਕਲੀ ਬੁੱਧੀ, ਮਸ਼ੀਨੀ ਸਿੱਖਿਆ ਤੇ ਖੋਜ ਵਿਧੀ ਦੇ ਖੇਤਰ ਵਿਚ ਲੰਮਾ ਸਮਾਂ ਕੰਮ ਕੀਤਾ ਹੈ। ਉਨ੍ਹਾਂ ਵਲੋਂ ਭਾਰਤ ਤੇ ਵਿਦੇਸ਼ਾਂ ਦੀਆਂ 150 ਤੋਂ ਵੱਧ ਯੂਨੀਵਰਸਿਟੀਆਂ, ਸੰਸਥਾਵਾਂ ਤੇ ਕਾਲਜਾਂ ਵਿਚ 600 ਤੋਂ ਵੱਧ ਸਿਖਲਾਈ ਵਰਕਸ਼ਾਪਾਂ ਕਰਵਾਈਆਂ ਜਾ ਚੁੱਕੀਆਂ ਹਨ ਜਿਨ੍ਹਾਂ ਦਾ ਲਾਭ ਹਜ਼ਾਰਾਂ ਅਧਿਆਪਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੂੰ ਮਿਲਿਆ ਹੈ।