ਠੇਠਰ ਕਲਾਂ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ
ਤਲਵੰਡੀ ਭਾਈ, 10 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਠੇਠਰ ਕਲਾਂ ਦੇ 30 ਵਰ੍ਹਿਆਂ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਰੂਪ ਸਿੰਘ ਦੀ ਤਰਨਤਾਰਨ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ 5 ਭੈਣਾਂ ਦਾ ਇਕਲੌਤਾ ਭਰਾ ਤੇ ਇਕ ਡੇਢ ਸਾਲ ਦੀ ਬੱਚੀ ਦਾ ਪਿਤਾ ਸੀ।
ਤਲਵੰਡੀ ਭਾਈ, 10 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਠੇਠਰ ਕਲਾਂ ਦੇ 30 ਵਰ੍ਹਿਆਂ ਦੇ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਰੂਪ ਸਿੰਘ ਦੀ ਤਰਨਤਾਰਨ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ 5 ਭੈਣਾਂ ਦਾ ਇਕਲੌਤਾ ਭਰਾ ਤੇ ਇਕ ਡੇਢ ਸਾਲ ਦੀ ਬੱਚੀ ਦਾ ਪਿਤਾ ਸੀ। ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਕੋਲ ਆਪਣਾ ਪਰਾਲੀ ਦੀਆਂ ਗੱਠਾਂ ਢੋਣ ਵਾਲਾ ਟਰੈਕਟਰ ਟਰਾਲਾ ਸੀ ਤੇ ਲੰਘੀ ਰਾਤ ਉਹ ਟਰੈਕਟਰ ਟਰਾਲੇ ’ਤੇ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਜਿਸ ਦੌਰਾਨ ਉਨ੍ਹਾਂ ਦੇ ਨਾਲ ਜਾ ਰਹੇ ਇਕ ਹੋਰ ਟਰੈਕਟਰ ਵਿਚ ਨੁਕਸ ਪੈਣ ਕਰਕੇ ਮਨਜਿੰਦਰ ਸਿੰਘ ਉਕਤ ਟਰੈਕਟਰ ਨੂੰ ਟੋਚਨ ਪਾਉਣ ਲੱਗਾ ਤਾਂ ਉਹ ਰੋਡ ਉੱਪਰੋਂ ਲੰਘ ਰਹੇ ਇਕ ਟਰੱਕ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਸ ਦੇ ਗੰਭੀਰ ਚੋਟਾਂ ਲੱਗ ਗਈਆਂ ਤੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।