07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਰਮਜੀਤ ਕੌਰ ਐੱਸ.ਸੀ. ਵਿਭਾਗ ਦੇ ਵਾਈਸ ਚੇਅਰਮੈਨ ਅਤੇ ਗੁਰਤੇਜ ਸਿੰਘ ਸੈਕਟਰੀ ਨਿਯੁਕਤ

ਮੁੱਦਕੀ, 5 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਕਾਂਗਰਸ ਵਿਭਾਗ ਦੇ ਐੱਸ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮੁੱਦਕੀ, 5 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਕਾਂਗਰਸ ਵਿਭਾਗ ਦੇ ਐੱਸ.ਸੀ. ਵਿਭਾਗ ਵਲੋਂ ਜ਼ਿਲ੍ਹਾ ਚੇਅਰਮੈਨ ਜਸਵਿੰਦਰ ਕੌਰ ਦੀ ਰਹਿਨੁਮਾਈ ਹੇਠ ਪਰਮਜੀਤ ਕੌਰ ਨੂੰ ਬਲਾਕ ਘੱਲ ਖ਼ੁਰਦ ਦਾ ਵਾਈਸ ਚੇਅਰਮੈਨ ਤੇ ਗੁਰਤੇਜ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਬਲਾਕ ਮੁੱਦਕੀ ਦੇ ਪ੍ਰਧਾਨ ਕਮਲ ਅਗਰਵਾਲ ਵਲੋਂ ਪਰਮਜੀਤ ਕੌਰ ਅਤੇ ਗੁਰਤੇਜ ਸਿੰਘ ਨੂੰ ਨਿਯੁਕਤੀ ਪੱਤਰ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ। ਨਵ-ਨਿਯੁਕਤ ਵਾਈਸ ਚੇਅਰਮੈਨ ਪਰਮਜੀਤ ਕੌਰ ਅਤੇ ਸੈਕਟਰੀ ਗੁਰਤੇਜ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਨਾਲ ਪਾਰਟੀ ਲਈ ਕੰਮ ਕਰਨਗੇ। ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਨੰਬਰਦਾਰ ਸਾਬਕਾ ਚੇਅਰਮੈਨ ਬਲਾਕ ਘੱਲ ਖ਼ੁਰਦ, ਸੁਖਚੈਨ ਸਿੰਘ ਨਾਹਰ ਚੇਅਰਮੈਨ ਬਲਾਕ ਘੱਲ ਖ਼ੁਰਦ, ਕਮਲ ਅਗਰਵਾਲ ਪ੍ਰਧਾਨ ਬਲਾਕ ਘੱਲ ਖ਼ੁਰਦ, ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਨਾਹਰ, ਸਰਬਜੀਤ ਕੌਰ ਬਰਾੜ ਪ੍ਰਧਾਨ ਜ਼ਿਲ੍ਹਾ ਮਹਿਲਾ ਵਿੰਗ ਕਾਂਗਰਸ, ਸੁਖਦੀਪ ਸਿੰਘ ਨੰਬਰਦਾਰ, ਸੁਖਚੈਨ ਸਿੰਘ ਖੋਸਾ, ਸਰਭਜੀਤ ਸਿੰਘ ਤਲਵੰਡੀ ਭਾਈ, ਨਛੱਤਰ ਸਿੰਘ ਮੁੱਦਕੀ, ਅਜਮੇਰ ਸਿੰਘ ਮੁੱਦਕੀ ਆਦਿ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਚ ਲੀਡਰਸ਼ਿਪ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਅਧਿਆਪਕ ਦਿਵਸ ’ਤੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਘੇਰੀ ਪੰਜਾਬ ਸਰਕਾਰ
Ad Position 24