ਪਿੰਡ ਫੇਰੋ ਕੇ ਤੋਂ ਹੋਰ 40 ਪਰਿਵਾਰ ਗੁਰਪ੍ਰੀਤ ਸੇਖੋਂ ਦੀ ਟੀਮ ’ਚ ਸ਼ਾਮਿਲ
ਜ਼ੀਰਾ, 1 ਸਤੰਬਰ (ਰਜਨੀਸ਼ ਕਥੂਰੀਆ)- ਬੀਤੇ ਦਿਨੀਂ ਪਿੰਡ ਫੇਰੋ ਕੇ ਤੋਂ ਲਗਭਗ 70 ਪਰਿਵਾਰ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਿਚ ਸ਼ਾਮਿਲ ਹੋਏ ਸਨ । ਹੁਣ ਫੇਰ ਪਿੰਡ ਫੇਰੋਕੇ ਤੋਂ ਹੀ 40 ਹੋਰ ਨਵੇਂ ਪਰਿਵਾਰ ਆਪਣੀਆਂ ਮੌਜੂਦਾ ਪਾਰਟੀਆਂ ਛੱਡ ਕੇ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਿਚ ਸ਼ਾਮਿਲ ਹੋ ਗਏ ।
ਜ਼ੀਰਾ, 1 ਸਤੰਬਰ (ਰਜਨੀਸ਼ ਕਥੂਰੀਆ)- ਬੀਤੇ ਦਿਨੀਂ ਪਿੰਡ ਫੇਰੋ ਕੇ ਤੋਂ ਲਗਭਗ 70 ਪਰਿਵਾਰ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਿਚ ਸ਼ਾਮਿਲ ਹੋਏ ਸਨ । ਹੁਣ ਫੇਰ ਪਿੰਡ ਫੇਰੋਕੇ ਤੋਂ ਹੀ 40 ਹੋਰ ਨਵੇਂ ਪਰਿਵਾਰ ਆਪਣੀਆਂ ਮੌਜੂਦਾ ਪਾਰਟੀਆਂ ਛੱਡ ਕੇ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਿਚ ਸ਼ਾਮਿਲ ਹੋ ਗਏ । ਜਿਨ੍ਹਾਂ ਦਾ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ । ਇਥੇ ਜ਼ਿਕਰਯੋਗ ਹੈ ਕਿ ਦਿਨ ਪ੍ਰਤੀ ਦਿਨ ਜ਼ੀਰਾ ਹਲਕੇ ਦੇ ਪਿੰਡਾਂ ਦੇ ਵੱਖ-ਵੱਖ ਪਾਰਟੀਆਂ ਤੋਂ ਲੋਕ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਵਿਚ ਸ਼ਾਮਿਲ ਹੋ ਰਹੇ ਹਨ । ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਦੀ ਟੀਮ ਵਿਚ ਸ਼ਾਮਿਲ ਹੋ ਰਹੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਇਸ ਮੌਕੇ ਲਵਪ੍ਰੀਤ ਸਿੰਘ ਬਰਾੜ, ਜਸਵੀਰ ਸਿੰਘ ਬਰਾੜ, ਲੱਖਾ ਸਿੰਘ ਬਰਾੜ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।