ਅੱਜ ਤੋਂ ਲਗਾਏ ਜਾ ਰਹੇ ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਮੁਕੰਮਲ-ਸੁਖਦੇਵ ਢੋਟ
ਪੰਜੇ ਕੇ ਉਤਾੜ, 31 ਅਗਸਤ (ਪੱਪੂ ਸੰਧਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੀ ਪਿੰਡ ਬਹਾਦਰ ਕੇ ਇਕਾਈ ਨਾਲ ਮੀਟਿੰਗ ਹੋਈ, ਜਿਸ ਵਿਚ ਬਲਾਕ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਸਿੰਘ, ਖ਼ਜ਼ਾਨਚੀ ਸਤਨਾਮ ਚੰਦ ਸੰਧਾ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ ਪਹੁੰਚੇ। ਕਿਸਾਨ ਆਗੂਆਂ ਨੇ ਦੱਸਿਆ ਕਿ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਲੱਗਣ ਜਾ ਰਹੇ ਸੱਤ ਦਿਨਾਂ ਦੇ ਧਰਨੇ ਦੇ ਸਬੰਧੀ ਪਿੰਡ ਬਹਾਦਰ ਕਾ, ਮੋਹਣ ਕੇ ਹਿਠਾੜ, ਕੱਲੇ ਵਾਲੀ ਬਸਤੀ, ਬੂਲਾ ਰਾਏ, ਹਾਜੀ ਬੇਟੂ ਵਿਖੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਇਸ ਮੋਰਚੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਲਾਮਬੰਧ ਕੀਤਾ ਗਿਆ।
ਪੰਜੇ ਕੇ ਉਤਾੜ, 31 ਅਗਸਤ (ਪੱਪੂ ਸੰਧਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੀ ਪਿੰਡ ਬਹਾਦਰ ਕੇ ਇਕਾਈ ਨਾਲ ਮੀਟਿੰਗ ਹੋਈ, ਜਿਸ ਵਿਚ ਬਲਾਕ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਸਿੰਘ, ਖ਼ਜ਼ਾਨਚੀ ਸਤਨਾਮ ਚੰਦ ਸੰਧਾ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ ਪਹੁੰਚੇ। ਕਿਸਾਨ ਆਗੂਆਂ ਨੇ ਦੱਸਿਆ ਕਿ 1 ਸਤੰਬਰ ਤੋਂ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਲੱਗਣ ਜਾ ਰਹੇ ਸੱਤ ਦਿਨਾਂ ਦੇ ਧਰਨੇ ਦੇ ਸਬੰਧੀ ਪਿੰਡ ਬਹਾਦਰ ਕਾ, ਮੋਹਣ ਕੇ ਹਿਠਾੜ, ਕੱਲੇ ਵਾਲੀ ਬਸਤੀ, ਬੂਲਾ ਰਾਏ, ਹਾਜੀ ਬੇਟੂ ਵਿਖੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਇਸ ਮੋਰਚੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਲਾਮਬੰਧ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਮੋਰਚਾ ਕੇਂਦਰ ਸਰਕਾਰ ਦੇ ਵਿਰੁੱਧ ਜੋ ਮੰਗਾਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੁੱਧ, ਪਾਣੀਆਂ ਵਾਲੇ ਮਸਲੇ ਦੇ ਕਿਸਾਨੀ ਕਰਜ਼ਾ ਮੁਆਫ਼ੀ ਲਈ, ਸਾਰੀਆਂ ਫ਼ਸਲਾਂ ’ਤੇ ਐਮ.ਐੱਸ.ਪੀ ਗਰੰਟੀ ਕਾਨੂੰਨ ਬਣਾਉਣ ਸਬੰਧੀ, 58 ਸਾਲ ਤੋਂ ਉੱਪਰ ਵਾਲੀ ਉਮਰ ਦੇ ਕਿਸਾਨ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੰਗਾਂ ਸਬੰਧੀ ਇਹ ਮੋਰਚਾ ਲੱਗ ਰਿਹਾ ਹੈ। ਪ੍ਰਧਾਨ ਸੁਖਦੇਵ ਢੋਟ ਨੇ ਦੱਸਿਆ ਕਿ ਇਹ ਸਾਡੀਆਂ ਜਿਹੜੀਆਂ ਮੰਗਾਂ ਹਨ, ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਬਹਾਦਰ ਕੇ ਇਕਾਈ ਨਾਲ ਮੀਟਿੰਗ ਕਰਕੇ ਚੰਡੀਗੜ੍ਹ ਮੋਰਚੇ ਲਈ ਡਿਊਟੀਆਂ ਲਾਈਆਂ ਗਈਆਂ। ਇਸ ਦੌਰਾਨ ਪਿੰਡਾਂ ਨੇ ਚੰਡੀਗੜ੍ਹ ਮੋਰਚੇ ਲਈ ਭਰਵਾਂ ਹੁੰਗਾਰਾ ਭਰਿਆ। ਇਸ ਮੌਕੇ ਬਹਾਦਰ ਕੇ ਇਕਾਈ ਪ੍ਰਧਾਨ ਮੰਗਤ ਰਾਮ, ਮੀਤ ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕੱਤਰ ਸੁਭਾਸ਼ ਚੰਦਰ, ਪੈ੍ੱਸ ਸਕੱਤਰ ਬਲਦੇਵ ਰਾਜ, ਰਮੇਸ਼ ਲਾਲ, ਪੇ੍ਰਮ ਪ੍ਰਧਾਨ, ਪਿੰਡ ਮੋਹਨ ਕੇ ਹਿਠਾੜ ਤੋਂ ਪ੍ਰਧਾਨ ਸੰਦੀਪ ਕੁਮਾਰ, ਖ਼ਜ਼ਾਨਚੀ ਓਮ ਪ੍ਰਕਾਸ਼, ਮੀਤ ਪ੍ਰਧਾਨ ਗੁਰਬਖ਼ਸ਼ ਲਾਲ, ਕੱਲੇ ਵਾਲੀ ਬਸਤੀ ਤੋਂ ਸਤਪਾਲ ਬੱਟੀ ਪ੍ਰਧਾਨ, ਨਰਿੰਦਰ ਕੁਮਾਰ, ਪਿੰਡ ਬੂਲਾ ਰਾਏ ਦੇ ਪ੍ਰਧਾਨ ਅੰਗਰੇਜ਼ ਚੰਦ, ਪੰਜੇ ਕੇ ਉਤਾੜ ਤੋਂ ਪ੍ਰਧਾਨ ਸਤਨਾਮ ਚੰਦ, ਮਲਕੀਤ ਸਿੰਘ ਜਨਰਲ ਸਕੱਤਰ, ਸ਼ਾਮ ਲਾਲ ਸਕੱਤਰ ਹਾਜ਼ਰ ਸਨ।