28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਏ.ਆਈ. ਸਿੱਖਿਆ ਤਕਨਾਲੋਜੀ ਵਿਦਿਆਰਥੀਆਂ ਲਈ ਹੋਵੇਗੀ ਵਰਦਾਨ ਸਾਬਤ-ਮੁੱਖ ਅਧਿਆਪਕ ਉਮੇਸ਼ ਕੁਮਾਰ

ਗੋਲੂ ਕਾ ਮੋੜ, 26 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਅੱਜ ਦਾ ਯੁੱਗ ਡਿਜ਼ਿਟਲ ਕ੍ਰਾਂਤੀ ਦਾ ਯੁੱਗ ਹੈ ਅਤੇ ਕ੍ਰਿਤ੍ਰਿਮ ਬੁੱਧੀਮਤਾ (ਏ. ਆਈ.)

Ad Position 21
No active advertisement
ਅਜੀਤ ਡੈਸਕ 27-08-2026
ਗੋਲੂ ਕਾ ਮੋੜ, 26 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਅੱਜ ਦਾ ਯੁੱਗ ਡਿਜ਼ਿਟਲ ਕ੍ਰਾਂਤੀ ਦਾ ਯੁੱਗ ਹੈ ਅਤੇ ਕ੍ਰਿਤ੍ਰਿਮ ਬੁੱਧੀਮਤਾ (ਏ.ਆਈ.) ਤੇਜ਼ੀ ਨਾਲ ਸਿੱਖਿਆ ਦੇ ਖੇਤਰ ਨੂੰ ਬਦਲ ਰਹੀ ਹੈ। ਸਟੇਟ ਐਵਾਰਡੀ ਮੁੱਖ ਅਧਿਆਪਕ ਉਮੇਸ਼ ਕੁਮਾਰ ਦੇ ਅਨੁਸਾਰ ਸਕੂਲ ਪੱਧਰ ’ਤੇ ਏ.ਆਈ. ਦੀ ਜਾਣਕਾਰੀ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ, ਰਚਨਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਏ.ਆਈ. ਨੂੰ ਸਿਰਫ਼ ਇਕ ਵਿਸ਼ੇ ਵਜੋਂ ਨਹੀਂ, ਸਗੋਂ ਇਕ ਕੌਸ਼ਲ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਗਣਿਤ, ਵਿਗਿਆਨ, ਭਾਸ਼ਾਵਾਂ ਅਤੇ ਹੋਰ ਵਿਸ਼ਿਆਂ ਨਾਲ ਜੋੜਿਆ ਜਾ ਸਕਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਸਿੱਖਣ ਦੀ ਗਤੀ ਅਨੁਸਾਰ ਬਿਹਤਰ ਸਿੱਖਿਆ ਦੇਣ ਵਿਚ ਮਦਦ ਮਿਲੇਗੀ। ਉਨ੍ਹਾਂ ਦੇ ਵਿਚਾਰ ਅਨੁਸਾਰ ਏ.ਆਈ. ਸਿੱਖਿਆ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿਚ ਵਰਦਾਨ ਸਾਬਤ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਰਵਿੰਦਰ ਸਿੰਘ ਬਜਾਜ ਨੂੰ ਸਦਮਾ, ਸਹੁਰੇ ਦਾ ਦਿਹਾਂਤ ਅਗਲੀ ਖ਼ਬਰ ਜਨਗਣਨਾ ਡਿਊਟੀ ਲਈ ਸਾਥੀ ਕਰਮਚਾਰੀ ਨੂੰ ਰਿਲੀਵ ਨਾ ਕਰਨ ਦੇ ਦੋਸ਼
Ad Position 24