ਫ਼ਿਰੋਜ਼ਪੁਰ ਕੈਂਟ ’ਚ ਇਲੈਕਟ੍ਰੋਨਿਕਸ ਦੇ ਸ਼ੋਰੂਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਫ਼ਿਰੋਜ਼ਪੁਰ, 20 ਅਗਸਤ (ਰਾਕੇਸ਼ ਚਾਵਲਾ)-ਛਾਉਣੀ ਦੇ ਨੇਮ ਵਾਲਾ ਚੌਂਕ ’ਚ ਸਥਿਤ ਗੁਰੂ ਨਾਨਕ ਇਲੈਕਟ੍ਰੋਨਿਕ ਵਰਕਸ ਦੀ ਦੂਜੀ ਮੰਜ਼ਿਲ ’ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਇਲਾਕੇ ’ਚ ਹੜਕੰਪ ਮਚ ਗਿਆ। ਅੱਗ ਕਾਰਨ ਸ਼ੋਰੂਮ ਦਾ ਭਾਰੀ ਨੁਕਸਾਨ ਹੋਇਆ ਹੈ।
ਫ਼ਿਰੋਜ਼ਪੁਰ, 20 ਅਗਸਤ (ਰਾਕੇਸ਼ ਚਾਵਲਾ)-ਛਾਉਣੀ ਦੇ ਨੇਮ ਵਾਲਾ ਚੌਂਕ ’ਚ ਸਥਿਤ ਗੁਰੂ ਨਾਨਕ ਇਲੈਕਟ੍ਰੋਨਿਕ ਵਰਕਸ ਦੀ ਦੂਜੀ ਮੰਜ਼ਿਲ ’ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਇਲਾਕੇ ’ਚ ਹੜਕੰਪ ਮਚ ਗਿਆ। ਅੱਗ ਕਾਰਨ ਸ਼ੋਰੂਮ ਦਾ ਭਾਰੀ ਨੁਕਸਾਨ ਹੋਇਆ ਹੈ। ਫ਼ਿਰੋਜ਼ਪੁਰ ਛਾਉਣੀ ਦੇ ਵਿਅਸਤ ਇਲਾਕੇ ਨੇਮ ਵਾਲਾ ਚੌਕ ’ਚ ਸਥਿਤ ਗੁਰੂ ਨਾਨਕ ਇਲੈਕਟ੍ਰੋਨਿਕ ਵਰਕਸ ਦੇ ਸ਼ੋਰੂਮ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਦੂਜੀ ਮੰਜ਼ਿਲ ਤੋਂ ਅਚਾਨਕ ਧੂੰਏਂ ਦੇ ਭਾਰੀ ਗੁਬਾਰ ਨਿਕਲਣੇ ਸ਼ੁਰੂ ਹੋ ਗਏ। ਕੁੱਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਨਾਲ ਸ਼ੋਰੂਮ ਅੰਦਰ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿਚ ਵੱਡੇ ਵਿੱਤੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੁਕਾਨ ਮਾਲਕ ਸੰਜੀਵ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਛੱਤ ਵਲੋਂ ਧੂੰਆਂ ਨਿਕਲਦਾ ਦੇਖ ਕੇ ਤੁਰੰਤ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਦੁਕਾਨਦਾਰਾਂ ਅਤੇ ਮਾਲਕ ਨੇ (ਬਾਕੀ ਸਫ਼ਾ 6 ’ਤੇ)