20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਮਨਦੀਪ ਹਸਪਤਾਲ ਵਲੋਂ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਨੂੰ ਦੇਖਦੇ ਨਵੀਆਂ ਸੇਵਾਵਾਂ ਸ਼ੁਰੂ ਆਯੁਸ਼ਮਾਨ ਕਾਰਡਧਾਰਕਾਂ ਨੂੰ ਅਮਨਦੀਪ ਹਸਪਤਾਲ ਵਿਚ ਮਿਲੇਗਾ ਮੁਫ਼ਤ ਇਲਾਜ

ਫ਼ਿਰੋਜ਼ਪੁਰ, 20 ਅਗਸਤ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਦੇ ਮੋਗਾ ਰੋਡ ਸਥਿਤ ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਤਹਿਤ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਧੀਨ ਸੂਚੀਬੱਧਤਾ ਹਾਸਿਲ ਕੀਤੀ ਹੈ। ਇਸ ਤਹਿਤ ਯੋਗ ਆਯੁਸ਼ਮਾਨ ਕਾਰਡਧਾਰਕ ਹੁਣ ਹਸਪਤਾਲ ਵਿਚ ਵੱਖ-ਵੱਖ ਮਾਹਿਰ ਡਾਕਟਰੀ ਸੇਵਾਵਾਂ ਦਾ ਮੁਫ਼ਤ ਲਾਭ ਲੈ ਸਕਣਗੇ।

Ad Position 21
No active advertisement
ਅਜੀਤ ਡੈਸਕ 21-08-2026
ਫ਼ਿਰੋਜ਼ਪੁਰ, 20 ਅਗਸਤ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਦੇ ਮੋਗਾ ਰੋਡ ਸਥਿਤ ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਤਹਿਤ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਅਧੀਨ ਸੂਚੀਬੱਧਤਾ ਹਾਸਿਲ ਕੀਤੀ ਹੈ। ਇਸ ਤਹਿਤ ਯੋਗ ਆਯੁਸ਼ਮਾਨ ਕਾਰਡਧਾਰਕ ਹੁਣ ਹਸਪਤਾਲ ਵਿਚ ਵੱਖ-ਵੱਖ ਮਾਹਿਰ ਡਾਕਟਰੀ ਸੇਵਾਵਾਂ ਦਾ ਮੁਫ਼ਤ ਲਾਭ ਲੈ ਸਕਣਗੇ। ਹਸਪਤਾਲ ਪ੍ਰਬੰਧਨ ਅਨੁਸਾਰ ਆਯੁਸ਼ਮਾਨ ਯੋਜਨਾ ਤਹਿਤ ਕਾਰਡੀਓਲੋਜੀ ਵਿਭਾਗ ਵਿਚ ਹਾਰਟ ਸਟੈਂਡਿੰਗ ਦੀ ਸਹੂਲਤ, ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਵਿਚ ਹਾਈਡਰੋਸੇਲ, ਅਪੈਂਡਿਕਸ ਅਤੇ ਬਵਾਸੀਰ ਲਈ ਸਟੇਪਲਰ ਸਰਜਰੀ, ਨਿਊਰੋਸਰਜਰੀ ਅਤੇ ਸਪਾਈਨ ਸਰਜਰੀ ਵਿਭਾਗ ਵਿਚ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਸਰਜਰੀਆਂ, ਆਰਥੋਪੈਡਿਕਸ ਵਿਭਾਗ ਵਿਚ ਫਰੈਕਚਰ ਦੇ ਇਲਾਜ ਲਈ ਨੇਲਿੰਗ ਅਤੇ ਪਲੇਟਿੰਗ ਦੇ ਨਾਲ-ਨਾਲ ਲੋੜ ਅਨੁਸਾਰ ਇੰਪਲਾਂਟ ਹਟਾਉਣ ਦੀ ਸਹੂਲਤ, ਈ.ਐੱਨ.ਟੀ ਵਿਭਾਗ ਵਿਚ ਕੰਨ ਦੇ ਪਰਦੇ ਦੀ ਸਰਜਰੀ (ਟਿੰਪੈਨੋਪਲਾਸਟੀ) ਅਤੇ ਟੇਢੀ ਨੱਕ ਨੂੰ ਠੀਕ ਕਰਨ ਲਈ ਸੈਪਟੋਪਲਾਸਟੀ ਦੀ ਸਹੂਲਤ, ਨੇਫਰੋਲੋਜੀ ਵਿਭਾਗ ਵਿਚ ਯੋਗ ਮਰੀਜ਼ਾਂ ਨੂੰ ਡਾਇਲੈਸਿਸ ਸੇਵਾਵਾਂ ਦਾ ਲਾਭ ਵੀ ਮਿਲੇਗਾ। ਡਾਇਰੈਕਟਰ ਡਾ.ਅਮਨਦੀਪ ਕੌਰ ਨੇ ਕਿਹਾ ਕਿ ਉਜਾਲਾ ਸਿਗਨਸ ਨਾਲ ਇਹ ਸਾਂਝੇਦਾਰੀ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਤੱਕ ਉੱਨਤ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਪਹੁੰਚਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਕਾਰਡਧਾਰਕਾਂ ਦੀ ਸਹੂਲਤ ਲਈ ਹਸਪਤਾਲ ਵਿਚ ਵਿਸ਼ੇਸ਼ ਆਯੁਸ਼ਮਾਨ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ, ਜਿੱਥੇ ਮਰੀਜ਼ਾਂ ਨੂੰ ਰਜਿਸਟਰੇਸ਼ਨ, ਮਨਜ਼ੂਰੀ ਪ੍ਰਕਿਰਿਆ ਅਤੇ ਮੁਫ਼ਤ ਇਲਾਜ ਸਬੰਧੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਹਰਪਾਲ ਸਿੰਘ ਭੁੱਲਰ ਦੀ ਦੂਸਰੀ ਬਰਸੀ ਮਨਾਈ ਅਗਲੀ ਖ਼ਬਰ ਸਿਲਾਈ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ ਅਤੇ ਕਿੱਟਾਂ ਅੱਜ ਦੇ ਸਮੇਂ ’ਚ ਲੜਕੀਆਂ ਨੂੰ ਹੱਥੀ...
Ad Position 24