21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਕਿਯੂ ਕਾਦੀਆਂ ਨੇ ਮਹੀਨਾਵਾਰ ਮੀਟਿੰਗ ’ਚ ਕਿਸਾਨੀ ਮਸਲੇ ਵਿਚਾਰੇ 1 ਸਤੰਬਰ ਨੂੰ ਚੰਡੀਗੜ੍ਹ ਅਣਮਿੱਥੇ ਸਮੇਂ ਲਈ ਲਗਾਏ ਜਾ ਰਹੇ ਧਰਨੇ ’ਚ ਸ਼ਮੂਲੀਅਤ ਦਾ ਫੈਸਲਾ

ਜ਼ੀਰਾ,20 ਅਗਸਤ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਗੁਰਦੁਆਰਾ ਸਾਹਿਬ ਜਾਹਰਾ ਪੀਰ ਸਨੇਰ ਵਿਖੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 21-08-2026
ਜ਼ੀਰਾ,20 ਅਗਸਤ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਗੁਰਦੁਆਰਾ ਸਾਹਿਬ ਜਾਹਰਾ ਪੀਰ ਸਨੇਰ ਵਿਖੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀ ਦੇ ਮਸਲੇ ਸਬੰਧੀ ਕਾਨੂੰਨ ਦੀ ਧਾਰਾ 78 ,79 ਅਤੇ 80 ਰੱਦ ਕਰਵਾਉਣ, ਕਿਸਾਨਾਂ ਦੇ ਸਿਰ ਚੜਿਆ ਸਮੁੱਚਾ ਕਰਜ਼ਾ ਮਾਫ ਕਰਨ,ਫਸਲਾਂ ਦੀਆਂ ਕੀਮਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾ ਮੁਤਾਬਕ ਨਿਸ਼ਚਿਤ ਕਰਨ, ਲੈਂਡ ਪੂਲਿੰਗ ਕਾਨੂੰਨ ਰੱਦ ਕਰਨ ਅਤੇ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ 1 ਸਤੰਬਰ 2026 ਤੋਂ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਅਣਮਿਥੇ ਸਮੇਂ ਲਈ ਲਗਾਏ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਲਈ ਦਿੱਤੇ ਗਏ ਸੱਦੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਇਸ ਮੋਰਚੇ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਲਈ ਹੁਣੇ ਤੋਂ ਹੀ ਵੱਡੀ ਪੱਧਰ ’ਤੇ ਤਿਆਰੀਆਂ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ,ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ ਸੀਨੀਅਰ ਆਗੂ,ਪਰਮਜੀਤ ਵਿਦਿਆਰਥੀ,ਸੰਤਾ ਸਿੰਘ ਗਿੱਲ,ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਰਟੌਲ ਰੋਹੀ, ਗੁਰਜੰਟ ਸਿੰਘ ਮਹੀਆਂਵਾਲਾ, ਗੁਰਚਰਨ ਸਿੰਘ ਸਨੇਰ, ਗੁਰਦੇਵ ਸਿੰਘ,ਸੁੱਚਾ ਸਿੰਘ,ਗੁਰਚਰਨ ਸਿੰਘ ਬਾਜਵਾ, ਪਾਲ ਸਿੰਘ,ਮਨਦੀਪ ਸਿੰਘ ਅਲੀਪੁਰ,ਗੁਲਜਾਰ ਸਿੰਘ ਸਰਪ੍ਰਸਤ,ਭਜਨ ਸਿੰਘ ਮਨਸੂਰਵਾਲ ਕਲਾਂ,ਕਰਮ ਸਿੰਘ ਨਿਸ਼ਾਨ ਸਿੰਘ,ਬਲਕਾਰ ਸਿੰਘ,ਪ੍ਰੇਮ ਸਿੰਘ,ਗੁਰਪ੍ਰੀਤ ਸਿੰਘ ਗੋਗੋਆਣੀ,ਆਤਮਜੀਤ ਸਿੰਘ ਗੋਗੋਆਣੀ,ਰਾਮ ਸਿੰਘ ਸੇਖਵਾਂ,ਅਮਰੀਕ ਸਿੰਘ,ਪਰਮਜੀਤ ਸਿੰਘ ਸੇਖਵਾਂ, ਆਤਮਾ ਸਿੰਘ ਪ੍ਰਧਾਨ ਮਨਸੂਰਦੇਵਾ, ਮਹਿੰਦਰ ਸਿੰਘ, ਗੁਰਅਵਤਾਰ ਸਿੰਘ,ਜਸਪਾਲ ਸਿੰਘ ਫੌਜੀ,ਰਾਮ ਸਿੰਘ ਧਾਲੀਵਾਲ,ਅਮਰੀਕ ਸਿੰਘ ਅਵਾਨ,ਹਰਜੀਤ ਸਿੰਘ ਅਵਾਨ,ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਬਾਲ ਅੰਗਦ ਅਤੇ ਡਾ.ਨਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਿਸਾਨੀ ਮੁੱ... ਅਗਲੀ ਖ਼ਬਰ ਸਟੇਟ ਕਰਮਚਾਰੀ ਦਲ ਵਲੋਂ ਸਰਕਾਰ ਤੋਂ ਮੰਗਾਂ ਹੱਲ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬੇਚੈਨੀ ਦੂਰ ਕਰਨ ਦੀ ਮੰਗ ਮੁੱਖ ਮ...
Ad Position 24