15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪ੍ਰਿੰਸੀਪਲ ਮੁੱਖ ਵਣਜ ਪ੍ਰਬੰਧਕ ਇਨਾਮ ਵੰਡ ਸਮਾਰੋਹ ਕਰਵਾਇਆ

ਫਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੁਆਰਾ 13 ਅਗਸਤ ਨੂੰ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਜੂਨ ਦੌਰਾਨ ਵਪਾਰਕ, ਕੇਟਰਿੰਗ ਅਤੇ ਯਾਤਰੀ ਸੇਵਾ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤਰ ਰੇਲਵੇ ਦੇ ਪ੍ਰਿੰਸੀਪਲ ਮੁੱਖ ਵਣਜ ਪ੍ਰਬੰਧਕ ਪ੍ਰਵੀਨ ਪਾਂਡੇ ਨੇ ਵਪਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਉੱਤਰ ਰੇਲਵੇ ਦੇ ਵੱਖ-ਵੱਖ ਮੰਡਲਾਂ ਦੇ 7 ਟਿਕਟ ਚੈਕਿੰਗ ਸਟਾਫ਼ ਨੂੰ ਉਨ੍ਹਾਂ ਦੀ ਸਮਰਪਣ ਭਾਵਨਾ, ਚੌਕਸੀ ਅਤੇ ਸ਼ਲਾਘਾਯੋਗ ਕੰਮ ਲਈ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 15-08-2026
ਫਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)-ਉੱਤਰ ਰੇਲਵੇ ਦੁਆਰਾ 13 ਅਗਸਤ ਨੂੰ ਇਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਜੂਨ ਦੌਰਾਨ ਵਪਾਰਕ, ਕੇਟਰਿੰਗ ਅਤੇ ਯਾਤਰੀ ਸੇਵਾ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਤਰ ਰੇਲਵੇ ਦੇ ਪ੍ਰਿੰਸੀਪਲ ਮੁੱਖ ਵਣਜ ਪ੍ਰਬੰਧਕ ਪ੍ਰਵੀਨ ਪਾਂਡੇ ਨੇ ਵਪਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਉੱਤਰ ਰੇਲਵੇ ਦੇ ਵੱਖ-ਵੱਖ ਮੰਡਲਾਂ ਦੇ 7 ਟਿਕਟ ਚੈਕਿੰਗ ਸਟਾਫ਼ ਨੂੰ ਉਨ੍ਹਾਂ ਦੀ ਸਮਰਪਣ ਭਾਵਨਾ, ਚੌਕਸੀ ਅਤੇ ਸ਼ਲਾਘਾਯੋਗ ਕੰਮ ਲਈ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਫਿਰੋਜ਼ਪੁਰ ਮੰਡਲ ਦੇ ਸੀ.ਸੀ.ਟੀ.ਸੀ ਪੀਯੂਸ਼ ਸਾਗਰ ਨੂੰ ਉਨ੍ਹਾਂ ਦੀ ਚੌਕਸੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬਸੰਤ ਕੁਮਾਰ ਸੀਨੀਅਰ ਮੰਡਲ ਵਣਜ ਪ੍ਰਬੰਧਕ ਉੱਤਰ ਰੇਲਵੇ, ਫਿਰੋਜ਼ਪੁਰ ਨੇ ਦੱਸਿਆ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਇਕ ਨਕਲੀ ਰੇਲਵੇ ਵਿਜੀਲੈਂਸ ਇੰਸਪੈਕਟਰ ਨੂੰ ਫੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ’ਤੇ ਹਮਲਾ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ : ਫਰੀਦੇਵਾਲਾ ਅਗਲੀ ਖ਼ਬਰ ਕ੍ਰਿਕਟ ਟੂਰਨਾਮੈਂਟ ’ਚ ਐਸ.ਕੇ. ਪਬਲਿਕ ਸਕੂਲ ਦੀ ਟੀਮ ਜੇਤੂ
Ad Position 24