12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਲਾਇਨਜ਼ ਕਲੱਬ ਗ੍ਰੇਟਰ ਦੇ ਮੈਂਬਰਾਂ ਨੇ ਬੂਟੇ ਲਗਾ ਮਨਾਇਆ ਵਣ ਮਹਾਂਉਤਸਵ

ਫ਼ਿਰੋਜ਼ਪੁਰ,11 ਅਗਸਤ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਦੇ ਮੈਂਬਰਾਂ ਵਲੋਂ ਲਾਈਟ ਵਾਲੇ ਚੌਂਕ ਵਿਖੇ ਸਥਿਤ ਸਰਕਾਰੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਭਗ 100 ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਨਿਰਮੋਲਕ ਸਿੰਘ ਮਿੰਟੂ ਕਿੰਗ ਨੇ ਦੱਸਿਆ ਕਿ ਲਾਇੰਸ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵਲੋਂ ਸਮੇਂ-ਸਮੇਂ ’ਤੇ ਸਮਾਜਿਕ ਅਤੇ ਧਾਰਮਿਕ ਕਾਰਜ ਕੀਤੇ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 12-08-2026
ਫ਼ਿਰੋਜ਼ਪੁਰ,11 ਅਗਸਤ (ਰਾਕੇਸ਼ ਚਾਵਲਾ)-ਲਾਇਨਜ਼ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਦੇ ਮੈਂਬਰਾਂ ਵਲੋਂ ਲਾਈਟ ਵਾਲੇ ਚੌਂਕ ਵਿਖੇ ਸਥਿਤ ਸਰਕਾਰੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਭਗ 100 ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਨਿਰਮੋਲਕ ਸਿੰਘ ਮਿੰਟੂ ਕਿੰਗ ਨੇ ਦੱਸਿਆ ਕਿ ਲਾਇੰਸ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵਲੋਂ ਸਮੇਂ-ਸਮੇਂ ’ਤੇ ਸਮਾਜਿਕ ਅਤੇ ਧਾਰਮਿਕ ਕਾਰਜ ਕੀਤੇ ਜਾਂਦੇ ਹਨ। ਮੁੱਖ ਮਹਿਮਾਨ ਵਜੋਂ ਪਹੁੰਚੇ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ. ਰਾਮ ਸਰੂਪ ਸਵਰੂਪ ਹਰੀਤਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਲੋਕਾਂ ਨੂੰ ਆਪਣੇ ਆਸ-ਪਾਸ ਸਫ਼ਾਈ ਰੱਖਣ ਅਤੇ ਛਾਉਣੀ ਇਲਾਕੇ ਨੂੰ ਸਾਫ਼-ਸੁਥਰਾ ਰੱਖਣ ਲਈ ਬੋਰਡ ਦੇ ਸਟਾਫ਼ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਕਲੱਬ ਸਕੱਤਰ ਇੰਪੀ ਛਾਬੜਾ ਨੇ ਦੱਸਿਆ ਕਿ ਲਾਇੰਸ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵਲੋਂ ਹਰ ਸਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਵੀ ਲਗਾਇਆ ਜਾਂਦਾ ਹੈ ਅਤੇ ਜਲਦ ਹੀ ਅੱਖਾਂ ਦੇ ਆਪ੍ਰੇਸ਼ਨ ਲਈ ਇਕ ਹੋਰ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ. ਰਾਮ ਸਰੂਪ ਸਵਰੂਪ ਹਰੀਤਵਾਲ ਵਲੋਂ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਦੌਰਾਨ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਪ੍ਰਿੰਸੀਪਲ ਅਤੇ ਕਲੱਬ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੱਕ ਦੀ ਬਿਨਾਅ ’ਤੇ ਕਾਬੂ ਵਿਅਕਤੀ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਝਾੜੀਆਂ ’ਚ ਲੁੱਕ ਕੇ ਸ਼ਰਾਬ ਦਾ ਧੰਦਾ, 9 ਬੋਤਲਾਂ ਸਮੇਤ ਤਸਕਰ ਕਾਬੂ
Ad Position 24