ਵੰਦੇ ਭਾਰਤ ਐਕਸਪੈ੍ਸ ’ਚ ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਆਈਫੋਨ ਟੇਬਲੇਟ ਵਾਪਸ ਕੀਤਾ
ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਵੰਦੇ ਭਾਰਤ ਐਕਸਪੈ੍ੱਸ ਟਰੇਨ ਨੰਬਰ 22488 ਅੰਮ੍ਰਿਤਸਰ-ਦਿੱਲੀ ਵਿਚ 9 ਅਗਸਤ 2026 ਨੂੰ ਟਿਕਟ ਚੈਕਿੰਗ ਸਟਾਫ਼ ਮਨੋਜ ਚੌਹਾਨ ਨੂੰ 5-2 ਕੋਚ ਦੀ ਸੀਟ ਨੰਬਰ 40 ’ਤੇ ਇਕ ਆਈਫੋਨ ਟੇਬਲੇਟ ਮਿਲਿਆ। ਬਿਨਾਂ ਸਮਾਂ ਗੁਆਏ, ਉਨ੍ਹਾਂ ਨੇ ਆਪਣੇ ਹੈਂਡ ਹੈਲਡ ਟਰਮੀਨਲ ਦੇ ਰਾਹੀਂ ਯਾਤਰੀ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ।
ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਵੰਦੇ ਭਾਰਤ ਐਕਸਪੈ੍ੱਸ ਟਰੇਨ ਨੰਬਰ 22488 ਅੰਮ੍ਰਿਤਸਰ-ਦਿੱਲੀ ਵਿਚ 9 ਅਗਸਤ 2026 ਨੂੰ ਟਿਕਟ ਚੈਕਿੰਗ ਸਟਾਫ਼ ਮਨੋਜ ਚੌਹਾਨ ਨੂੰ 5-2 ਕੋਚ ਦੀ ਸੀਟ ਨੰਬਰ 40 ’ਤੇ ਇਕ ਆਈਫੋਨ ਟੇਬਲੇਟ ਮਿਲਿਆ। ਬਿਨਾਂ ਸਮਾਂ ਗੁਆਏ, ਉਨ੍ਹਾਂ ਨੇ ਆਪਣੇ ਹੈਂਡ ਹੈਲਡ ਟਰਮੀਨਲ ਦੇ ਰਾਹੀਂ ਯਾਤਰੀ ਦੇ ਮੋਬਾਈਲ ਨੰਬਰ ’ਤੇ ਸੰਪਰਕ ਕੀਤਾ। ਮੋਬਾਈਲ ’ਤੇ ਯਾਤਰੀ ਨੇ ਦੱਸਿਆ ਕਿ ਜਲਦਬਾਜ਼ੀ ਵਿਚ ਟਰੇਨ ਤੋਂ ਉੱਤਰਦੇ ਸਮੇਂ ਉਹ ਆਪਣਾ ਆਈਫੋਨ ਟੇਬਲੇਟ ਟਰੇਨ ਦੀ ਸੀਟ ’ਤੇ ਹੀ ਭੁੱਲ ਗਏ ਸਨ। ਮਨੋਜ ਚੌਹਾਨ ਨੇ ਯਾਤਰੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਸਾਮਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤੋਂ ਬਾਅਦ ਯਾਤਰੀ ਦੇ ਵਾਪਸ ਆਉਣ ’ਤੇ, ਆਈਫੋਨ ਟੇਬਲੇਟ ਨੂੰ ਆਰ.ਪੀ.ਐੱਫ਼. ਦੀ ਮੌਜੂਦਗੀ ’ਚ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਆਪਣਾ ਕੀਮਤੀ ਸਾਮਾਨ ਵਾਪਸ ਪਾ ਕੇ ਯਾਤਰੀ ਬਹੁਤ ਖ਼ੁਸ਼ ਹੋਇਆ। ਉਨ੍ਹਾਂ ਨੇ ਰੇਲ ਕਰਮਚਾਰੀਆਂ ਦੀ ਵਧੀਆ ਸੇਵਾ ਲਈ ਧੰਨਵਾਦ ਕੀਤਾ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਮਨੋਜ ਚੌਹਾਨ ਦੇ ਇਸ ਸ਼ਲਾਘਾਯੋਗ ਕੰਮ ਦੀ ਤਾਰੀਫ਼ ਕੀਤੀ।