ਜ਼ੋਨਲ ਕ੍ਰਿਕਟ ਟੂਰਨਾਮੈਂਟ ’ਚ ਗਿਆਨ ਜੋਤੀ ਦੀਆਂ ਲੜਕੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਤਲਵੰਡੀ ਭਾਈ, 8 ਅਗਸਤ (ਰਵਿੰਦਰ ਸਿੰਘ ਬਜਾਜ)-ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਮਸ਼ਹੂਰ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਲੜਕੀਆਂ ਅੰਡਰ-14 ਅਤੇ ਅੰਡਰ-17 ਜੋਨਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਰਗ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ । ਅੰਡਰ-14 ਲੜਕੀਆਂ ਲਰਨਿੰਗ ਫੀਡ ਗਲੋਬਲ ਸਕੂਲ ਘੱਲ ਕਲਾਂ ਜੇਤੂ ਰਿਹਾ।
ਜ
ਜੇਤੂ ਟੀਮਾਂ ਨਾਲ ਸਕੂਲ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਅਤੇ ਪ੍ਰਿੰਸੀਪਲ ਵਿਜੇ ਸਕਲਾਨੀ। ਅਜੀਤ ਤਸਵੀਰ
09-08-2026
ਤਲਵੰਡੀ ਭਾਈ, 8 ਅਗਸਤ (ਰਵਿੰਦਰ ਸਿੰਘ ਬਜਾਜ)-ਕ੍ਰਿਕਟ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਮਸ਼ਹੂਰ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਲੜਕੀਆਂ ਅੰਡਰ-14 ਅਤੇ ਅੰਡਰ-17 ਜੋਨਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਰਗ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ । ਅੰਡਰ-14 ਲੜਕੀਆਂ ਲਰਨਿੰਗ ਫੀਡ ਗਲੋਬਲ ਸਕੂਲ ਘੱਲ ਕਲਾਂ ਜੇਤੂ ਰਿਹਾ। ਅੰਡਰ-17 ਲੜਕੀਆਂ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਦੀ ਟੀਮ ਜੇਤੂ ਰਹੀ ਅਤੇ ਸਾਰੇ ਮੈਚ ਇਕ ਪਾਸੜ ਹੀ ਰਹੇ। ਇਸ ਟੂਰਨਾਮੈਂਟ ਦੇ ਆਧਾਰ ’ਤੇ ਅੰਡਰ-17 ਲੜਕੀਆਂ ਦੀ ਚੋਣ ਜ਼ਿਲ੍ਹਾ ਪੱਧਰ ਮੈਚਾਂ ਲਈ ਹੋਈ। ਗਿਆਨ ਜੋਤੀ ਦੀਆਂ ਖਿਡਾਰਨਾਂ ਕਾਮਿਆ ਸ਼ਰਮਾ (ਕੈਪਟਨ), ਮਾਹੀ ਸ਼ਰਮਾ, ਗਰਨੂਰ ਕੌਰ, ਏਕਮਜੀਤ ਕੌਰ, ਜਾਣਵੀ, ਮਹਿਕ, ਖੁਸ਼ਪ੍ਰੀਤ ਕੌਰ, ਨਵਜੋਤ ਕੌਰ, ਕੁਲਜੀਤ ਕੌਰ, ਗੀਤਾ, ਹੁਸਨ ਪ੍ਰੀਤ, ਸੁਖਮਨਜੀਤ, ਏਕਮਨੂਰ ਅਤੇ ਸਿਮਰਨ ਸ਼ਰਮਾ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਪੱਧਰੀ ਮੈਚਾਂ ਲਈ ਆਪਣੀ ਜਗ੍ਹਾ ਪੱਕੀ ਕੀਤੀ। ਮੈਚ ਦੇ ਅੰਤ ਵਿਚ ਸਕੂਲ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਅਤੇ ਪ੍ਰਿੰਸੀਪਲ ਵਿਜੇ ਸਕਲਾਨੀ ਨੇ ਬੱਚਿਆਂ ਨੂੰ ਮੈਚ ਜਿੱਤਣ ’ਤੇ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵ ਰੱਖਦੀਆਂ ਹਨ।