25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪ੍ਰਕਿਰਤੀ ਪਾਰਕ ਵਿਚ ਚੋਰਾਂ ਨੇ ਚੌਥੀ ਵਾਰ ਕੀਤੀ ਚੋਰੀ

Ad Position 21
No active advertisement
ਅਜੀਤ ਡੈਸਕ 22-01-2026
• ਹਫ਼ਤੇ 'ਚ ਦੂਸਰੀ ਵਾਰ ਚੋਰੀ ਕੀਤਾ ਟੁੱਲੂ ਪੰਪ
ਜ਼ੀਰਾ, 21 ਜਨਵਰੀ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਜੀਵਨ ਮੱਲ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਵਿਚ ਬਣੇ ਪ੍ਰਕਿਰਤੀ ਕਲੱਬ ਚੋਂ ਚੋਰਾਂ ਨੇ ਬੀਤੀ ਰਾਤ ਚੌਥੀ ਵਾਰ ਚੋਰੀ ਕਰਕੇ ਟੁੱਲੂ ਪੰਪ ਚੋਰੀ ਕਰ ਲਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਰਨੈਲ ਸਿੰਘ ਭੁੱਲਰ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਚੋਰਾਂ ਵਲੋਂ ਚਾਰ ਸਰਚ ਲਾਈਟਾਂ ਹਫ਼ਤਾ ਪਹਿਲਾਂ ਟੁੱਲੂ ਪੰਪ ਚੋਰੀ ਕਰ ਲਿਆ ਸੀ | ਦੁਬਾਰਾ ਫਿੱਟ ਕੀਤਾ ਟੁੱਲੂ ਪੰਪ ਚੋਰਾਂ ਵਲੋਂ ਬੀਤੀ ਰਾਤ ਫਿਰ ਚੋਰੀ ਕਰ ਲਿਆ ਇਸ ਚੋਰੀ ਦੀ ਵਾਰਦਾਤ ਸਬੰਧੀ ਸਿਟੀ ਥਾਣਾ ਜ਼ੀਰਾ ਨੂੰ ਰਿਪੋਰਟ ਕਰ ਦਿੱਤੀ ਗਈ ਹੈ | ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਕਿਰਤੀ ਕਲੱਬ ਦਾ ਸਾਰਾ ਕੰਮ ਸਮਾਜ ਸੇਵੀ ਲੋਕਾਂ ਵਲੋਂ ਕੀਤੇ ਦਾਨ ਦੇ ਪੈਸੇ ਨਾਲ ਚੱਲਦਾ ਹੈ, ਪਰ ਸਮਾਜ ਵਿਰੋਧੀ ਅਨਸਰ ਇਹੋ ਜਿਹੀਆਂ ਥਾਵਾਂ 'ਤੇ ਵੀ ਚੋਰੀਆਂ ਕਰਨ ਲੱਗਿਆਂ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਚੋਰਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਸੰਤ ਪੰਚਮੀ ਮੌਕੇ ਡੀ. ਸੀ. ਐਮ. ਇੰਟਰਨੈਸ਼ਨਲ ਸਕੂਲ ਵਿਚ ਪ੍ਰਾਰਥਨਾ ਸਭਾ ਦਾ ਆਯੋਜਨ ਅਗਲੀ ਖ਼ਬਰ ਗੁਰੂਹਰਸਹਾਏ ਦੇ ਸ਼ਰਧਾਲੂਆਂ ਨੇ ਵੀ ਗੰਗਾਨਗਰ ਤੋਂ ਕਟੜਾ ਲਈ ਸਿੱਧੀ ਟਰੇਨ ਚਲਾਉਣ ਦੀ ਕੀਤੀ ਮੰਗ
Ad Position 24