25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਚੋਰੀ ਦੇ 2 ਮੋਬਾਈਲ ਤੇ ਮੋਟਰਸਾਈਕਲ ਸਮੇਤ ਦੋ ਕਾਬੂ

Ad Position 21
No active advertisement
ਅਜੀਤ ਡੈਸਕ 22-01-2026
ਮੱਖੂ, 21 ਜਨਵਰੀ (ਵਰਿੰਦਰ ਮਨਚੰਦਾ) -ਚੋਰੀ ਦੇ ਮੋਬਾਈਲ ਵੇਚਣ ਦੇ ਦੋਸ਼ ਹੇਠ ਥਾਣਾ ਮੱਖੂ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਦੋ ਮੋਬਾਈਲ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਪ੍ਰਗਟ ਸਿੰਘ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ 'ਚ ਰਵਾਨਾ ਸੀ ਤਾਂ ਜਦ ਉਹ ਸਿਵਲ ਹਸਪਤਾਲ ਗੇਟ ਪਾਸ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਰਜਨਦੀਪ ਸਿੰਘ ਉਰਫ਼ ਰਨੂਕ ਵਾਸੀ ਰੌਸ਼ਨ ਸ਼ਾਹ ਵਾਲਾ ਥਾਣਾ ਸਦਰ ਜ਼ੀਰਾ, ਜੀਵਨ ਉਰਫ਼ ਸੋਕੀ ਵਾਸੀ ਖਡੂਰ ਚੋਰੀ ਦੇ ਮੋਬਾਈਲ ਵੇਚਣ ਲਈ ਦਾਣਾ ਮੰਡੀ ਖੜੇ ਹਨ | ਪੁਲਿਸ ਵਲੋਂ ਮਿਲੀ ਇਤਲਾਹ 'ਤੇ ਜਦ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਮੌਕੇ 'ਤੇ ਗਿ੍ਫ਼ਤਾਰ ਕਰ ਲਏ ਗਏ, ਜਿਨ੍ਹਾਂ ਪਾਸੋਂ 2 ਵੀਵੋ ਕੰਪਨੀ ਦੇ ਮੋਬਾਈਲ ਬਿਨਾਂ ਸਿੰਮ, ਇਕ ਬਿਨਾਂ ਨੰਬਰ ਮੋਟਰਸਾਈਕਲ ਅਤੇ ਦਾਤਰ ਲੋਹਾ ਬਰਾਮਦ ਕੀਤਾ ਗਿਆ | ਥਾਣਾ ਮੱਖੂ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਸਿਵਲ ਸਰਜਨ ਫ਼ਿਰੋਜ਼ਪੁਰ ਨੇ ਸੀ. ਐਚ. ਸੀ. ਵਿਖੇ ਕੀਤੀ ਚੈਕਿੰਗ
Ad Position 24