ਡਰੱਗ ਫਾਰਮਿੰਗ ਅਤੇ ਸਾਈਕਿਆਟ੍ਰਿਕ ਦਵਾਈਆਂ ਦੀ ਵਿੱਕਰੀ ਬਹਾਲ
ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੁਰਿੰਦਰ ਦੁੱਗਲ, ਜੀ. ਐਸ.
ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਰੀਏ ਸੁਰਿੰਦਰ ਦੁੱਗਲ, ਜੀ.ਐਸ. ਚਾਵਲਾ, ਅਮਰਦੀਪ ਸਿੰਘ, ਨਰੇਸ਼ ਜਿੰਦਲ ਅਤੇ ਰਾਜੀਵ ਜੈਨ ਨੇ ਕਿਹਾ ਕਿ ਮਰੀਜ਼ਾਂ ਦੀ ਪ੍ਰੇਸ਼ਾਨੀ ਅਤੇ ਸਹੂਲਤ ਨੂੰ ਲੈ ਕੇ ਜਿਨ੍ਹਾਂ ਦਵਾਈਆਂ ਨੂੰ ਪਹਿਲਾਂ ਜਿਵੇਂ ਕਿ ਡਰੱਗ ਫਾਰਮਿੰਗ ਡਰੱਗਜ਼ ਅਤੇ ਸਾਈਕਿਆਟ੍ਰਿਕ ਡਰੱਗਜ਼ ਦੀ ਵਿਕਰੀ ਰੋਕੀ ਗਈ ਸੀ, ਉਨ੍ਹਾਂ ਨੂੰ ਫਿਲਹਾਲ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ, ਸਿਹਤ ਮੰਤਰੀ ਅਤੇ ਸਰਕਾਰ ਵਲੋਂ ਮਿਲੇ ਭਰੋਸੇ ਤੋਂ ਬਾਅਦ ਮਰੀਜ਼ਾਂ ਦੀਆਂ ਮੁਸ਼ਕਿਲਾਂ ਘਟਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ। ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਬਿੱਲ ਅਤੇ ਪੂਰੇ ਰਿਕਾਰਡ ਸਮੇਤ ਇਹ ਦਵਾਈਆਂ ਰੱਖਣ ਤੇ ਵੇਚਣ ਲਈ ਕਿਹਾ ਗਿਆ ਹੈ।ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਇਹ ਵੀ ਫੈਸਲਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਸੇ ਸਿਆਸੀ ਪਾਰਟੀ ਦਾ ਸਮਰਥਨ ਕੀਤਾ ਜਾਵੇਗਾ ਜੋ ਸਤਾ ਵਿਚ ਆਉਣ ‘ਤੇ ਜਿਸ ਵਲੋਂ ਕੈਮਿਸਟਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ।