25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਧਿਆਪਕਾਂ ਦੀ ਮਹਾਂ ਰੈਲੀ 6 ਦਸੰਬਰ ਨੂੰ

ਸੰਗਰੂਰ, 25 ਨਵੰਬਰ (ਧੀਰਜ ਪਸੋਰੀਆ)-4161 ਮਾਸਟਰ ਕਾਡਰ ਭਰਤੀ ਵਿੱਚੋਂ ਸੇਵਾਵਾਂ ਖਤਮ ਕੀਤੇ 253 ਅਧਿਆਪਕਾਂ ਨੇ 6 ਦਸੰਬਰ ਨੂੰ ਸੰਗਰੂਰ ਵਿਖੇ ਮਹਾਂ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਅਧਿਆਪਕ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ 253 ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਇਨਸਾਫ ਲਈ ਸੜਕਾਂ ਉੱਤੇ ਹਨ ਪਰ ਉਹਨਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 26-11-2026
ਸੰਗਰੂਰ, 25 ਨਵੰਬਰ (ਧੀਰਜ ਪਸੋਰੀਆ)-4161 ਮਾਸਟਰ ਕਾਡਰ ਭਰਤੀ ਵਿੱਚੋਂ ਸੇਵਾਵਾਂ ਖਤਮ ਕੀਤੇ 253 ਅਧਿਆਪਕਾਂ ਨੇ 6 ਦਸੰਬਰ ਨੂੰ ਸੰਗਰੂਰ ਵਿਖੇ ਮਹਾਂ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਅਧਿਆਪਕ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ 253 ਅਧਿਆਪਕ ਪਿਛਲੇ ਛੇ ਮਹੀਨਿਆਂ ਤੋਂ ਇਨਸਾਫ ਲਈ ਸੜਕਾਂ ਉੱਤੇ ਹਨ ਪਰ ਉਹਨਾਂ ਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਰੈਲੀ ਲਈ ਜੀ.ਟੀ.ਯੂ, ਜੀ.ਟੀ.ਯੂ ਵਿਗਿਆਨਿਕ, ਈ.ਟੀ.ਯੂ, ਪੀ.ਐੱਸ.ਯੂ, ਡੀ.ਐੱਸ.ਓ., ਮਾਸਟਰ ਕਾਡਰ ਯੂਨੀਅਨ, ਅਧਿਆਪਕ ਦਲ ਵਾਲੀਆ, ਐੱਸ.ਸੀ, ਬੀ.ਸੀ. ਟੀਚਰ ਯੂਨੀਅਨ, ਬੀ.ਐਡ. ਟੀਚਰ ਫਰੰਟ, ਹੈਡਮਾਸਟਰ ਐੱਸੋਸੀਏਸ਼ਨ, ਕੰਪਿਊਟਰ ਟੀਚਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਆਦਿ ਯੂਨੀਅਨਾ ਨੇ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਸਮੇਤ ਸੰਦੀਪ ਸਿੰਘ ਗਿੱਲ ਬਲਕਾਰ ਸਿੰਘ ਬਲਵਿੰਦਰ ਸਿੰਘ ਹਰਪਾਲ ਸਿੰਘ ਦਵਿੰਦਰ ਸਿੰਘ ਗੁਰਦੀਪ ਸਿੰਘ ਸਮਾਣਾ ਜਤਿੰਦਰ ਕੌਰ ਮਨਪ੍ਰੀਤ ਸਿੰਘ ਪਰਵਿੰਦਰ ਸਿੰਘ ਆਦਿ ਅਧਿਆਪਕ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਲੋਕਾਂ ਦੇ ਪਿਆਰ ਸਦਕਾ ਪੰਜਾਬ ’ਚ ਮੁੜ ਝੂਲੇਗਾ ‘ਆਪ’ ਦਾ ਝੰਡਾ-ਗਗਨ ਜਵੰਧਾਂ ਭਸੌੜ
Ad Position 24