ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਸਮਰਸਤਾ ਸੰਕਲਪ ਯਾਤਰਾ’ ਦਾ ਸੰਗਰੂਰ ਪੁੱਜਣ ‘ਤੇ ਹੋਇਆ ਸ਼ਾਨਦਾਰ ਸਵਾਗਤ
ਸੰਗਰੂਰ, 21 ਨਵੰਬਰ (ਦਮਨਜੀਤ ਸਿੰਘ)-ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਦੀ ਕੌਮੀ ‘ਸਮਰਸਤਾ ਸੰਕਲਪ ਯਾਤਰਾ’ ਅੱਜ ਬਠਿੰਡਾ ਤੋਂ ਬਾਅਦ ਬਰਨਾਲਾ ਹੁੰਦੇ ਹੋਏ ਸੰਗਰੂਰ ਜ਼ਿਲੇ ਵਿੱਚ ਦਾਖਲ ਹੋਈ। ਸੰਗਰੂਰ ਸ਼ਹਿਰ ਪੁੱਜਣ ’ਤੇ ਭਾਜਪਾ ਆਗੂਆਂ ਅਤੇ ਸੰਗਤਾਂ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਸੰਗਰੂਰ, 21 ਨਵੰਬਰ (ਦਮਨਜੀਤ ਸਿੰਘ)-ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਦੀ ਕੌਮੀ ‘ਸਮਰਸਤਾ ਸੰਕਲਪ ਯਾਤਰਾ’ ਅੱਜ ਬਠਿੰਡਾ ਤੋਂ ਬਾਅਦ ਬਰਨਾਲਾ ਹੁੰਦੇ ਹੋਏ ਸੰਗਰੂਰ ਜ਼ਿਲੇ ਵਿੱਚ ਦਾਖਲ ਹੋਈ। ਸੰਗਰੂਰ ਸ਼ਹਿਰ ਪੁੱਜਣ ’ਤੇ ਭਾਜਪਾ ਆਗੂਆਂ ਅਤੇ ਸੰਗਤਾਂ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਬੇਗ਼ਮਪੁਰਾ ਸਾਹਿਬ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਪਵਿੱਤਰ ਖੜਾਵਾਂ ਦੇ ਦਰਸ਼ਨ ਕੀਤੇ। ਇਸ ਮੌਕੇ ਮੰਚ ‘ਤੇ ਸੰਗਰੂਰ ਜ਼ਿਲੇ ਦੀ ਪ੍ਰਮੁੱਖ ਲੀਡਰਸ਼ਿਪ ਹਾਜ਼ਰ ਰਹੀ। ਜਿਨ੍ਹਾਂ ‘ਚ ਰਜਨੀਸ਼ ਧੀਮਾਨ ਸੂਬਾ ਜਨਰਲ ਸਕੱਤਰ, ਸੂਰਜ ਭਾਰਦਵਾਜ ਸੂਬਾ ਸਕੱਤਰ, ਆਸ਼ੂ ਸਾਪਲਾ, ਦੇਵਨ ਵਰਮਾ ਪ੍ਰਦੇਸ਼ ਸੂਬਾ ਜਨਰਲ ਸਕੱਤਰ ਐੱਸ.ਸੀ ਮੋਰਚਾ ਪੰਜਾਬ, ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ-1, ਦਮਨ ਥਿੰਦ ਬਾਜਵਾ ਜ਼ਿਲ੍ਹਾ ਪ੍ਰਧਾਨ-2, ਗਿਆਨ ਸਿੰਘ ਮਾਨ, ਸਤਵੰਤ ਸਿੰਘ ਪੂਨੀਆ, ਸੁਰਿੰਦਰ ਸ਼ਰਮਾ ਤੇ ਵਿਜੈ ਸਾਹਨੀ ਦੋਵੇ ਜ਼ਿਲ੍ਹਾ ਜਨਰਲ ਸਕੱਤਰ, ਅਮਨਦੀਪ ਸਿੰਘ ਪੂਨੀਆਂ ਮੀਤ ਪ੍ਰਧਾਨ ਕਿਸਾਨ ਮੋਰਚਾ ਪੰਜਾਬ, ਦਰਸ਼ਨ ਸਿੰਘ,ਨਵਦੀਪ ਸ਼ਰਮਾ, ਪਰਵਿੰਦਰ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਨਿਰਭੈ ਸਿੰਘ ਛੰਨਾ, ਸੁਰੇਸ਼ ਬੇਦੀ, ਭੁਪੇਸ਼ ਜਿੰਦਲ ਕਾਰਜਕਰਨੀ ਮੈੰਬਰ, ਗੁਰਜੀਤ ਸਿੰਘ ਘਨੌਰੀ ਜ਼ਿਲ੍ਹਾ ਪ੍ਰੈਸ ਸਕੱਤਰ ਅਤੇ ਨਰਿੰਦਰ ਗੁਪਤਾ ਮੈੰਬਰ ਰੇਲਵੇ ਬੋਰਡ ਆਦਿ ਆਗੂ ਮੌਜੂਦ ਸਨ। ਗੁਰੂ ਰਵਿਦਾਸ ਜੀ ਦਾ ਫ਼ਲਸਫ਼ਾ ਮਨੁੱਖੀ ਬਰਾਬਰੀ ਅਤੇ ਸਸ਼ਕਤੀਕਰਨ ਦਾ ਮਾਰਗ- ਭਾਜਪਾ ਆਗੂ ਸੰਗਰੂਰ, ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਐੱਸ.ਸੀ ਮੋਰਚਾ ਦੇ ਕੌਮੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਿਵੇਸ਼ ਕੁਮਾਰ ਰਾਮ, ਕੌਮੀ ਉਪ ਪ੍ਰਧਾਨ ਲਾਲ ਸਿੰਘ ਆਰੀਆ, ਉੱਤਰਾਖੰਡ ਦੇ ਸਾਬਕਾ ਮੰਤਰੀ ਦੇਸ ਰਾਜ ਕਰਨਵਾਲ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ 650 ਸਾਲ ਪਹਿਲਾਂ ਦਿੱਤਾ ਸਮਾਜਿਕ ਬਰਾਬਰੀ ਅਤੇ ਮਨੁੱਖੀ ਸਨਮਾਨ ਦਾ ਅਮਰ ਸੰਦੇਸ਼ ਅੱਜ ਵੀ ਮਾਰਗਦਰਸ਼ਕ ਹੈ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਗੁਰੂ ਸਾਹਿਬ ਦੇ ‘ਬੇਗਮਪੁਰਾ’ ਸੰਕਲਪ ਨੂੰ ਜ਼ਮੀਨੀ ਪੱਧਰ ‘ਤੇ ਸਾਕਾਰ ਕਰਨ ਲਈ ਵਚਨਬੱਧ ਹੈ।ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ਇਹ ਯਾਤਰਾ ਕੋਈ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਗੁਰੂ ਰਵਿਦਾਸ ਜੀ ਦੇ ਰੂਹਾਨੀ ਅਤੇ ਸਮਾਜਿਕ ਸਦਭਾਵਨਾ ਦੇ ਸੰਦੇਸ਼ ਨੂੰ ਪਿੰਡ-ਪਿੰਡ ਪਹੁੰਚਾਉਣ ਦਾ ਨਿਸ਼ਕਾਮ ਉਪਰਾਲਾ ਹੈ। ਇਸ ਸਮੇੰ ਕੌਸ਼ਲ ਕੁਮਾਰ ਜ਼ਿਲ੍ਹਾ ਮੀਡੀਆ ਇੰਚਾਰਜ,ਰੋਮੀ ਗੋਇਲ ਮੰਡਲ ਪ੍ਰਧਾਨ-2, ਜਤਿੰਦਰ ਮਿੱਤਲ ਮੰਡਲ ਪ੍ਰਧਾਨ-1, ਜਗਸੀਰ ਸਿੰਘ, ਪਰਮਜੀਤ ਸ਼ਰਮਾ, ਭੁਪਿੰਦਰ ਰਾਣਾ ਤਿੰਨੇ ਮੰਡਲ ਪ੍ਰਧਾਨ, ਡਾ. ਭਗਵਾਨ ਸਿੰਘ, ਨਰਿੰਦਰ ਸਿੰਘ ਗੋਰਾ ਜ਼ਿਲ੍ਹਾ ਪ੍ਰਧਾਨ ਐੱਸ.ਸੀ ਮੋਰਚਾ, ਪਰਮਿੰਦਰ ਸਿੰਘ ਪਿੰਕੀ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ ਮੋਰਚਾ, ਹਰਪ੍ਰੀਤ ਸਿੰਘ ਹੈਪੀ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਕਮਲਜੀਤ ਗਰਗ, ਵਿਨੋਦ ਕੁਮਾਰ ਵੋਦੀ, ਸੱਤਪਾਲ ਸ਼ਰਮਾ, ਸੁਖਵੰਤ ਸਿੰਘ ਸਰਾਓ, ਆਵਾ ਸਿੰਘ, ਬਲਜੀਤ ਕੌਰ, ਸੁਰਜੀਤ ਸਿੰਘ ਰੰਧਾਵਾ, ਸੀਸ਼ਨ ਗਰਗ, ਐਡਵੋਕੇਟ ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ।