25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਵਾਰਿਸ ਪੰਜਾਬ ਦੇ ਅਕਾਲੀ ਦਲ ਨਾਲ ਪੰਜਾਬ ਦੇ ਨੌਜਵਾਨਾਂ ਦਾ ਹਜੂਮ ਜੁੜ ਕੇ ਬਦਲੇਗਾ ਪੰਜਾਬ ਦੀ ਨੁਹਾਰ-ਝੂੰਦਾਂ ਨੀਲੋਵਾਲ-ਛਾਜਲਾ ਨਹਿਰ ਦੇ ਤੰਗ ਰਸਤੇ ’ਤੇ ਪੱਥਰਾਂ ਨਾਲ ਭਰਿਆ ਟਿੱਪਰ ਪਲਟਿਆ

ਛਾਜਲੀ, 24 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਬੀਤੀ ਸ਼ਾਮ ਨੀਲੋਵਾਲ ਤੋਂ ਛਾਜਲਾ ਵੱਲ ਜਾਣ ਵਾਲੇ ਨਹਿਰ ਦੇ ਤੰਗ ਰਸਤੇ ’ਤੇ ਪੱਥਰਾਂ ਨਾਲ ਭਰਿਆ ਇੱਕ ਟਿੱਪਰ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਪਲਟਿਆ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।

Ad Position 21
No active advertisement
ਅਜੀਤ ਡੈਸਕ 25-11-2026
ਛਾਜਲੀ, 24 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਬੀਤੀ ਸ਼ਾਮ ਨੀਲੋਵਾਲ ਤੋਂ ਛਾਜਲਾ ਵੱਲ ਜਾਣ ਵਾਲੇ ਨਹਿਰ ਦੇ ਤੰਗ ਰਸਤੇ ’ਤੇ ਪੱਥਰਾਂ ਨਾਲ ਭਰਿਆ ਇੱਕ ਟਿੱਪਰ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਪਲਟਿਆ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਪੱਥਰਾਂ ਨਾਲ ਭਰਿਆ ਟਿੱਪਰ ਨੀਲੋਵਾਲ ਤੋਂ ਛਾਜਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਟਿੱਪਰ ਚਾਲਕ ਵਾਹਨ ਤੋਂ ਸੰਤੁਲਨ ਗੁਆ ਬੈਠਾ, ਜਿਸ ਕਾਰਨ ਟਿੱਪਰ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਪਲਟਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕ ਇਕੱਠੇ ਹੋ ਗਏ। ਜ਼ਿਕਰਯੋਗ ਹੈ ਕਿ ਨੀਲੋਵਾਲ-ਛਾਜਲਾ ਨਹਿਰ ਦਾ ਰਸਤਾ ਕਾਫ਼ੀ ਤੰਗ ਹੋਣ ਕਾਰਨ ਇੱਥੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਦੂਜੇ ਪਾਸੇ ਸੁਨਾਮ-ਜਾਖਲ ਮੁੱਖ ਮਾਰਗ ’ਤੇ ਛਾਜਲਾ ਵਿਖੇ ਬਣ ਰਹੇ ਫਲਾਈਓਵਰ ਪੁਲ ਦੇ ਨਿਰਮਾਣ ਕਾਰਨ ਇਸ ਬਦਲਵੇਂ ਰਸਤੇ ’ਤੇ ਆਵਾਜਾਈ ਦਾ ਦਬਾਅ ਕਾਫ਼ੀ ਵਧਿਆ ਹੋਇਆ ਹੈ। ਮੁੱਖ ਮਾਰਗ ’ਤੇ ਫਲਾਈਓਵਰ ਦੇ ਨਿਰਮਾਣ ਕਾਰਨ ਵਾਹਨ ਚਾਲਕਾਂ ਨੂੰ ਇਸ ਤੰਗ ਰਸਤੇ ਰਾਹੀਂ ਲੰਘਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਵਤੀਰਥਮਈ ਗਊ ਸੇਵਾ ਪਰਿਵਾਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਅਗਲੀ ਖ਼ਬਰ ਸੰਗਰੂਰ ਦੀ ਕੂੜਾ ਪ੍ਰਬੰਧਨ ਪ੍ਰਣਾਲੀ ਨਿਆਂਇਕ ਜਾਂਚ ਦੇ ਘੇਰੇ ਵਿੱਚ ਕੂੜਾ ਪ੍ਰੋਸੈਸਿੰਗ ਅਤੇ ਨਿਪਟਾਰਾ ਕੇਂਦਰ ਸਥਾਪਤ ਨਾ...
Ad Position 24