19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਨਾਜ ਮੰਡੀ ਸੰਗਰੂਰ ’ਚ ਜਗ੍ਹਾ ਦੀ ਘਾਟ ਕਾਰਨ ਹਰ ਸੀਜ਼ਨ ’ਚ 50 ਦੇ ਕਰੀਬ ਥਾਵਾਂ ’ਤੇ ਲੱਗਦੀ ਹੈ ਮੰਡੀ ਥਾਂ-ਥਾਂ ਜਿਣਸ ਲਹਾਉਣ ਕਾਰਨ ਵਧਦੀ ਹੈ ਖੱਜਲ ਖ਼ੁਆਰੀ

ਸੰਗਰੂਰ, 19 ਅਕਤੂਬਰ (ਧੀਰਜ ਪਸ਼ੌਰੀਆ)-ਅਨਾਜ ਮੰਡੀ ਸੰਗਰੂਰ ਜਿੱਥੇ ਲਾਗਲੇ ਕਰੀਬ 70 ਪਿੰਡਾਂ ਦੇ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਲੈ ਕੇ ਆਉਂਦੇ ਹਨ, ਜਗ੍ਹਾ ਦੀ ਵੱਡੀ ਕਮੀ ਦਾ ਸਾਹਮਣਾ ਕਰ ਰਹੀ ਹੈ ਜਿਸ ਕਾਰਨ ਹਰ ਸੀਜ਼ਨ ਵਿੱਚ 50 ਦੇ ਕਰੀਬ ਆਰਜ਼ੀ ਫੜਾਂ ਦੀ ਮਨਜ਼ੂਰੀ ਲੈ ਕੇ ਉੱਥੇ ਕਿਸਾਨਾਂ ਦੀ ਫ਼ਸਲ ਨੂੰ ਲਹਾਇਆ ਜਾਂਦਾ ਹੈ। ਇਸ ਵਾਰ ਨਵੇਂ ਨਿਯਮਾਂ ਦੇ ਚਲਦਿਆਂ 30 ਦੇ ਕਰੀਬ ਆਰਜ਼ੀ ਫੜ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

Ad Position 21
No active advertisement
ਅਨਾਜ ਮੰਡੀ ਸੰਗਰੂਰ ਵਿੱਚ ਹੋ ਰਹੀ ਬੋਲੀ ਦਾ ਦ੍ਰਿਸ਼। ਤਸਵੀਰ- ਮੁਕੇਸ਼ ਕੁਮਾਰ 20-10-2026
ਸੰਗਰੂਰ, 19 ਅਕਤੂਬਰ (ਧੀਰਜ ਪਸ਼ੌਰੀਆ)-ਅਨਾਜ ਮੰਡੀ ਸੰਗਰੂਰ ਜਿੱਥੇ ਲਾਗਲੇ ਕਰੀਬ 70 ਪਿੰਡਾਂ ਦੇ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਲੈ ਕੇ ਆਉਂਦੇ ਹਨ, ਜਗ੍ਹਾ ਦੀ ਵੱਡੀ ਕਮੀ ਦਾ ਸਾਹਮਣਾ ਕਰ ਰਹੀ ਹੈ ਜਿਸ ਕਾਰਨ ਹਰ ਸੀਜ਼ਨ ਵਿੱਚ 50 ਦੇ ਕਰੀਬ ਆਰਜ਼ੀ ਫੜਾਂ ਦੀ ਮਨਜ਼ੂਰੀ ਲੈ ਕੇ ਉੱਥੇ ਕਿਸਾਨਾਂ ਦੀ ਫ਼ਸਲ ਨੂੰ ਲਹਾਇਆ ਜਾਂਦਾ ਹੈ। ਇਸ ਵਾਰ ਨਵੇਂ ਨਿਯਮਾਂ ਦੇ ਚਲਦਿਆਂ 30 ਦੇ ਕਰੀਬ ਆਰਜ਼ੀ ਫੜ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਨਾਜ ਮੰਡੀ ਤੋਂ ਬਾਹਰ ਵੱਖ ਵੱਖ-ਵੱਖ ਥਾਵਾਂ ’ਤੇ ਲੱਗਦੀ ਆਰਜ਼ੀ ਮੰਡੀ ਦੇ ਕਾਰਨ ਕਿਸਾਨਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਖੱਜਲ ਖ਼ੁਆਰ ਹੁਣ ਪੈਂਦਾ ਹੈ। ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਿਸ਼ਨ ਕੁਮਾਰ ਤੁੰਗਾ ਨੇ ਦੱਸਿਆ ਕਿ ਸਾਲ 2024 ’ਚ ਅਨਾਜ ਮੰਡੀ ਸੰਗਰੂਰ ’ਚ 317328 ਮੀਟਰਕ ਟਨ, ਧੂਰੀ ਦੀ ਮੰਡੀ ’ਚ 256613 ਮੀਟਰਕ ਟਨ, ਸੁਨਾਮ ਦੀ ਮੰਡੀ ਵਿੱਚ 352058 ਮੀਟਰਕ ਟਨ, ਭਵਾਨੀਗੜ੍ਹ ਵਿਖੇ 279390 ਮੀਟਰਕ ਟਨ ਅਨਾਜ ਦੀ ਆਮਦਨ ਹੋਈ ਸੀ।ਸਪਸ਼ਟ ਹੈ ਕਿ ਅਨਾਜ ਮੰਡੀ ਸੰਗਰੂਰ ’ਚ ਲਾਗਲੀਆਂ ਮੰਡੀਆਂ ਤੋਂ ਜ਼ਿਆਦਾ ਅਨਾਜ ਆਉਂਦਾ ਹੈ , ਇੰਨੀ ਮਿਕਦਾਰ ’ਚ ਅਨਾਜ ਆਉਣ ਦੇ ਬਾਵਜੂਦ ਸੰਗਰੂਰ ਦੀ ਅਨਾਜ ਮੰਡੀ ਸਿਰਫ਼ 7.5 ਏਕੜ ’ਚ ਬਣੇ ਹੋਈ ਹੈ, ਜਦੋਂ ਕਿ ਸੁਨਾਮ ਦੀ ਮੰਡੀ 76 ਏਕੜ ਅਤੇ ਧੂਰੀ ਦੀ ਅਨਾਜ ਮੰਡੀ 77 ਏਕੜ ਵਿੱਚ ਅਤੇ ਭਵਾਨੀਗੜ੍ਹ ਦੀ ਅਨਾਜ ਮੰਡੀ ਵੀ 21 ਏਕੜ ਵਿੱਚ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਸੰਗਰੂਰ ਦੀ ਅਨਾਜ ਮੰਡੀ ਬਾਸਮਤੀ ਦੀ ਹੱਬ ਬਣ ਚੁੱਕੀ ਹੈ ਜਿਸ ਕਾਰਨ ਇੱਥੇ ਸਾਉਣੀ ਦੇ ਸੀਜ਼ਨ ਵਿੱਚ ਤਾਂ ਝੋਨਾ ਲਹਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਜਦੋਂ ਆਰਜ਼ੀ ਫੜਾਂ ਵਿੱਚ ਝੋਨਾ ਲਹਾਇਆ ਜਾਂਦਾ ਹੈ ਤਾਂ ਮੁਸ਼ਕਿਲਾਂ ਦੇ ਨਾਲ ਨਾਲ ਖੱਜਲ ਖ਼ੁਆਰੀ ਵਧਦੀ ਹੈ ਸੋ ਤੁਰੰਤ ਖੁੱਲ੍ਹੀ ਜਗ੍ਹਾ ਵਿੱਚ ਨਵੀਂ ਅਨਾਜ ਮੰਡੀ ਸਥਾਪਿਤ ਕਰਨ ਦੀ ਜ਼ਰੂਰਤ ਹੈ।
Ad Position 22
No active advertisement
ਪਿਛਲੀ ਖ਼ਬਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਿਨਾਂ ਡਾਕਟਰੀ ਪਰਚੀ ਤੋਂ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿਕਰੀ ’ਤੇ ਪਾਬੰਦੀ
Ad Position 24