19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

‘ ਮੇਰਾ ਹਲਕਾ, ਮੇਰਾ ਪਰਿਵਾਰ’ ਤਹਿਤ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਹੋਈ

ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿੱਚ ਯੂ. ਕੇ.

Ad Position 21
No active advertisement
ਦੂਨ ਇੰਟਰਨੈਸ਼ਨਲ ਸਕੂਲ ਵਿੱਚ ਰੌਚਕ ਅਤੇ ਸਿੱਖਿਆਦਾਇਕ ਸਮਾਗਮ ਦਾ ਆਯੋਜਨ 18-10-2026
ਸੰਗਰੂਰ, 17 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿੱਚ ਯੂ.ਕੇ.ਜੀ. ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਇੱਕ ਰੌਚਕ ਅਤੇ ਸਿੱਖਿਆਦਾਇਕ ਥੀਮ ਆਧਾਰਿਤ ਅਸੈਂਬਲੀ ਅਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਖ਼ਾਸ ਸਮਾਰੋਹ ਵਿੱਚ ਬੱਚਿਆਂ ਨੇ ਗਿਆਨ ਇੰਦਰੀਆਂ , ਪੌਦਿਆਂ ਦੇ ਭਾਗ , ਪਰਿਵਾਰਿਕ ਰਿਸ਼ਤੇ ਅਤੇ ਮੌਸਮ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਆਧਾਰਿਤ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਈਸ਼ਵਰ ਵੰਦਨਾ ਨਾਲ ਹੋਈ। ਬੱਚਿਆਂ ਨੇ ਅੱਖਾਂ, ਕੰਨ, ਨੱਕ, ਜੀਭ ਅਤੇ ਛੋਹ (ਸਕਿਨ) ਦੀ ਮਹੱਤਤਾ ਨੂੰ ਕਵਿਤਾਵਾਂ ਅਤੇ ਡੈਮੋ ਰਾਹੀਂ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ। ਪੌਦਿਆਂ ਦੇ ਵੱਖ-ਵੱਖ ਭਾਗਾਂ (ਜੜ੍ਹ, ਤਣਾ, ਪੱਤੇ, ਫੁੱਲ) ਦੇ ਰੂਪ ਵਿੱਚ ਸਜ ਕੇ ਆਏ ਅਤੇ ਪ੍ਰਾਕ੍ਰਿਤੀ ਦੀ ਸੰਭਾਲ ਦਾ ਸੁਨੇਹਾ ਦਿੱਤਾ। ਬੱਚਿਆਂ ਨੇ ਪਰਿਵਾਰ ਦੇ ਮੈਂਬਰਾਂ (ਮਾਤਾ-ਪਿਤਾ, ਦਾਦਾ-ਦਾਦੀ) ਦੇ ਆਪਸੀ ਪਿਆਰ, ਸਤਿਕਾਰ ਅਤੇ ਏਕਤਾ ਦੀ ਮਹੱਤਤਾ ਦੱਸੀ। ਵੱਖ-ਵੱਖ ਮੌਸਮਾਂ (ਗਰਮੀ, ਸਰਦੀ, ਬਰਸਾਤ) ਦੇ ਪਹਿਰਾਵੇ ਅਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਰੰਗ-ਬਰੰਗੇ ਮਾਡਲਾਂ ਅਤੇ ਡਾਂਸ ਪੇਸ਼ਕਾਰੀ ਰਾਹੀਂ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਅਜੀਤਇੰਦਰ ਸਿੰਘ ਮਾਨਸ਼ਾਹੀਆ, ਮੇਨੈਜਿੰਗ ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ, ਡਾਇਰੈਕਟਰ ਅਨੁਰੂਪ ਜੌਹਲ ਅਤੇ ਪ੍ਰਿੰਸੀਪਲ ਅੰਜਲੀ ਸਿੱਧੂ ਨੇ ਬੱਚਿਆਂ ਦੇ ਉਤਸ਼ਾਹ ਅਤੇ ਅਧਿਆਪਕਾਂ ਦੀ ਮਿਹਨਤ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਖੇਡ-ਖੇਡ ਅਤੇ ਅਸੈਂਬਲੀ ਰਾਹੀਂ ਅਜਿਹੇ ਵਿਸ਼ੇ ਸਮਝਾਉਣ ਨਾਲ ਬੱਚਿਆਂ ਵਿੱਚ ਵਿਗਿਆਨਕ ਸੋਚ, ਆਤਮ-ਵਿਸ਼ਵਾਸ ਅਤੇ ਸਮਾਜਿਕ ਰਿਸ਼ਤਿਆਂ ਦੀ ਸਮਝ ਮਜ਼ਬੂਤ ਹੁੰਦੀ ਹੈ। ਅੰਤ ਵਿੱਚ ਬੱਚਿਆਂ ਦੀ ਹੌਂਸਲਾ-ਅਫ਼ਜ਼ਾਈ ਲਈ ਇਨਾਮ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਕੈਂਪ ਦੌਰਾਨ 68 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ ਸ਼ਾਦੀਹਰੀ ਦੀ ਨਜ਼ੂਲ ਜ਼ਮੀਨ ਲਈ ਧਰਨਾ ਛੇਵੇਂ ਦਿਨ ’ਚ ਦਾਖ਼ਲ ਅਗਲੀ ਖ਼ਬਰ ਗੁਰਮਤਿ ਸਮਾਗਮ 24 ਤੋਂ
Ad Position 24