ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ
ਦਿੜ੍ਹਬਾ ਮੰਡੀ, 17 ਅਕਤੂਬਰ (ਹਰਬੰਸ ਸਿੰਘ ਛਾਜਲੀ)- ਮਾਨਸਾ ਵਿਖੇ ਦਵਾਈਆਂ ਦੀਆਂ ਦੁਕਾਨਾਂ ‘ਚੋਂ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਵਿੱਕਰੀ ਦੇ ਮਾਮਲੇ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਰਗਰਮ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਹਰਕਤ ਆ ਗਿਆ ਹੈ। ਜਿਸ ਤਹਿਤ ਦਿੜ੍ਹਬਾ ਸ਼ਹਿਰ ਵਿਖੇ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਦੀ ਅਗਵਾਈ ਹੇਠ ਪੁਲਿਸ ਟੀਮ ਸਮੇਤ ਕੁੱਝ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਦਿੜ੍ਹਬਾ ਮੰਡੀ, 17 ਅਕਤੂਬਰ (ਹਰਬੰਸ ਸਿੰਘ ਛਾਜਲੀ)- ਮਾਨਸਾ ਵਿਖੇ ਦਵਾਈਆਂ ਦੀਆਂ ਦੁਕਾਨਾਂ ‘ਚੋਂ ਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਵਿੱਕਰੀ ਦੇ ਮਾਮਲੇ ਅਤੇ ਨਸ਼ਿਆਂ ਦੀ ਰੋਕਥਾਮ ਲਈ ਸਰਗਰਮ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਹਰਕਤ ਆ ਗਿਆ ਹੈ। ਜਿਸ ਤਹਿਤ ਦਿੜ੍ਹਬਾ ਸ਼ਹਿਰ ਵਿਖੇ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਦੀ ਅਗਵਾਈ ਹੇਠ ਪੁਲਿਸ ਟੀਮ ਸਮੇਤ ਕੁੱਝ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਦਵਾਈਆਂ ਦੀ ਚੈਕਿੰਗ ਕੀਤੀ ਗਈ ਅਤੇ ਰਿਕਾਰਡ ਦੀ ਵੀ ਚੈਕਿੰਗ ਕੀਤੀ ਗਈ। ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ਤਹਿਤ ਦਿੜ੍ਹਬਾ ਦੀਆਂ ਦੋ ਦਵਾਈ। ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ। ਚੈਕਿੰਗ ਦੌਰਾਨ ਕੋਈ ਵੀ ਪਾਬੰਦੀ ਸ਼ੁਦਾ ਦਵਾਈ ਜਾਂ ਪਦਾਰਥ ਨਹੀਂ ਮਿਲਿਆ। ਲਾਇਸੈਂਸ ਅਤੇ ਰਿਕਾਰਡ ਵੀ ਚੈੱਕ ਕੀਤਾ ਗਿਆ। ਕਿਸੇ ਵੀ ਕੈਮਿਸਟ ਨੂੰ ਪਾਬੰਦੀ ਸ਼ੁਦਾ ਦਵਾਈ ਵੇਚਣ ਦੀ ਇਜਾਜ਼ਤ ਨਹੀਂ।