ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਅੱਜ
ਲਹਿਰਾਗਾਗਾ, 16 ਅਕਤੂਬਰ (ਗਰਗ)- ਲਾਇਨਜ਼ ਕਲੱਬ ਲਹਿਰਾਗਾਗਾ ਵੱਲੋਂ ਲਾਈਨ ਆਈ ਹਸਪਤਾਲ ਨਿਹਾਲ ਦੇ ਸਹਿਯੋਗ ਨਾਲ ਅੱਖਾਂ ਦਾ ਜਾਂਚ ਅਤੇ ਅਪ੍ਰੇਸ਼ਨ ਕੈਂਪ 17 ਅਕਤੂਬਰ ਨੂੰ ਜੈਨ ਸਮਾਰਕ ਵਿਖੇ ਲਗਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਰਾਹੁਲ ਗਰਗ ਅਤੇ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਡਾ.
ਲਹਿਰਾਗਾਗਾ, 16 ਅਕਤੂਬਰ (ਗਰਗ)- ਲਾਇਨਜ਼ ਕਲੱਬ ਲਹਿਰਾਗਾਗਾ ਵੱਲੋਂ ਲਾਈਨ ਆਈ ਹਸਪਤਾਲ ਨਿਹਾਲ ਦੇ ਸਹਿਯੋਗ ਨਾਲ ਅੱਖਾਂ ਦਾ ਜਾਂਚ ਅਤੇ ਅਪ੍ਰੇਸ਼ਨ ਕੈਂਪ 17 ਅਕਤੂਬਰ ਨੂੰ ਜੈਨ ਸਮਾਰਕ ਵਿਖੇ ਲਗਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਰਾਹੁਲ ਗਰਗ ਅਤੇ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਡਾ. ਅਭਿਸ਼ੇਕ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਅਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਅਪ੍ਰੇਸ਼ਨ 19 ਅਕਤੂਬਰ ਨੂੰ ਲਾਇਨਜ਼ ਆਈ ਹਸਪਤਾਲ ਪਾਤੜਾਂ ਵਿਖੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਮਰੀਜ਼ਾਂ ਨੂੰ ਲਿਜਾਣ ਅਤੇ ਵਾਪਸ ਛੱਡਣ ਲਈ ਵੀ ਕਲੱਬ ਵੱਲੋਂ ਪ੍ਰਬੰਧ ਕੀਤਾ ਗਿਆ ਹੈ।ਕਲੱਬ ਦੇ ਇਸ ਉਪਰਾਲੇ ਦਾ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਅੱਖਾਂ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਪ੍ਰਦਾਨ ਕਰਨਾ ਹੈ।