17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੁਲਾਜ਼ਮ-ਪੈਨਸ਼ਨਰਜ਼ ਜਥੇਬਦੀਆਂ ਦੀ ਇਕ ਸਾਂਝੀ ਮੀਟਿੰਗ-ਰੋਸ ਮਾਰਚ 19 ਨੂੰ

ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਹਰਚੰਦ ਸਿੰਘ,ਸਰਬਜੀਤ ਸਿੰਘ ਧਾਲੀਵਾਲ) ਪਾਵਰਕਾਮ ਸਬ-ਡਵੀਜਨ ਸੁਨਾਮ ਸ਼ਹਿਰ ਊਧਮ ਸਿੰਘ ਵਾਲਾ ਦੀਆਂ ਸਮੂਹ ਮੁਲਾਜਮ-ਪੈਨਸ਼ਨਰਜ ਜਥੇਬਦੀਆਂ ਦੀ ਇਕ ਸਾਂਝੀ ਮੀਟਿੰਗ ਸਥਾਨਕ 33 ਕੇ ਵੀ ਗਰਿੱਡ ਵਿਖੇ ਪੈਨਸ਼ਨ ਭਵਨ ਵਿਚ ਹੋਈ ਜਿਸ ਵਿਚ ਸਿਆਸੀ ਅਧਾਰ ਤੇ ਹੋਈਆਂ ਲਾਇਨਮੈਨ ਅਜੇ ਕੁਮਾਰ ਅਤੇ ਰਮਨਜੀਤ ਸਿੰਘ ਦੀਆਂ ਬਦਲੀਆਂ ਹੱਦ ਕਰਵਾਉਣ ਨੂੰ ਲੈਕੇ ਤਿੱਖਾ ਸਘੰਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਕਤ ਮੁਲਜ਼ਮਾਂ ਦੀਆਂ ਬਦਲੀਆਂ ਰੱਦ ਕਰਵਾਉਣ ਨੂੰ ਲੈਕੇ ਲਗਾਤਾਰ ਪਾਵਰਕਾਮ ਦੇ ਦਫਤਰ ਅੱਗੇ ਰੋਸ ਪ੍ਦਰਸ਼ਨ ਕੀਤੇ ਗਏ ਸਨ।

Ad Position 21
No active advertisement
ਅਜੀਤ ਡੈਸਕ 17-10-2026
ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਹਰਚੰਦ ਸਿੰਘ,ਸਰਬਜੀਤ ਸਿੰਘ ਧਾਲੀਵਾਲ) ਪਾਵਰਕਾਮ ਸਬ-ਡਵੀਜਨ ਸੁਨਾਮ ਸ਼ਹਿਰ ਊਧਮ ਸਿੰਘ ਵਾਲਾ ਦੀਆਂ ਸਮੂਹ ਮੁਲਾਜਮ-ਪੈਨਸ਼ਨਰਜ ਜਥੇਬਦੀਆਂ ਦੀ ਇਕ ਸਾਂਝੀ ਮੀਟਿੰਗ ਸਥਾਨਕ 33 ਕੇ ਵੀ ਗਰਿੱਡ ਵਿਖੇ ਪੈਨਸ਼ਨ ਭਵਨ ਵਿਚ ਹੋਈ ਜਿਸ ਵਿਚ ਸਿਆਸੀ ਅਧਾਰ ਤੇ ਹੋਈਆਂ ਲਾਇਨਮੈਨ ਅਜੇ ਕੁਮਾਰ ਅਤੇ ਰਮਨਜੀਤ ਸਿੰਘ ਦੀਆਂ ਬਦਲੀਆਂ ਹੱਦ ਕਰਵਾਉਣ ਨੂੰ ਲੈਕੇ ਤਿੱਖਾ ਸਘੰਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਕਤ ਮੁਲਜ਼ਮਾਂ ਦੀਆਂ ਬਦਲੀਆਂ ਰੱਦ ਕਰਵਾਉਣ ਨੂੰ ਲੈਕੇ ਲਗਾਤਾਰ ਪਾਵਰਕਾਮ ਦੇ ਦਫਤਰ ਅੱਗੇ ਰੋਸ ਪ੍ਦਰਸ਼ਨ ਕੀਤੇ ਗਏ ਸਨ।ਇਸ ਦੋਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ ਨੇ ਮੰਤਰੀ ਅਮਨ ਅਰੋੜਾ ਵਲੋਂ ਵਿਸ਼ਵਾਸ ਦਿਵਾਇਆ ਸੀ ਕਿ ਬਦਲੀਆਂ ਜਲਦ ਹੀ ਰੱਦ ਹੋ ਜਾਣਗੀਆਂ। ਜਿਸ ਕਾਰਨ ਸਘੰਰਸ਼ ਮੁਲਤਵੀ ਕਰ ਦਿੱਤਾ ਗਿਆ ਸੀ ਪ੍ੰਤੁ ਅੱਜ ਤੱਕ ਬਦਲੀਆਂ ਰੱਦ ਨਹੀਂ ਹੋਇਆਂ। ਜਿਸ ਕਾਰਨ ਬਿਜਲੀ ਮੁਲਾਜਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਮੂਹ ਮੁਲਾਜਮ-ਪੈਨਸ਼ਨਰ ਜਥੇਬੰਦੀਆਂ ਵਲੋਂ 19 ਅਕਤੂਬਰ ਨੂੰ ਪਾਵਰਕਾਮ ਦੇ ਦਫਤਰ 33 ਕੇ ਵੀ ਗਰਿੱਡ ਇੱਕਠੇ ਹੋਣ ਉਪਰੰਤ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਰਿਹਾਇਸ਼ ਵੱਲ ਰੋਸ਼ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਮੌਕੇ ਸੂਬਾਈ ਆਗੂ ਕੁਲਵਿੰਦਰ ਸਿੰਘ ਢਿੱਲੋਂ, ਕਿ੍ਸ਼ਨ ਕਾਂਤ, ਲਖਵਿੰਦਰ ਸਿੰਘ ਸੁਰਿੰਦਰ ਸਿੰਘ, ਜਗਦੇਵ ਸਿੰਘ ਬਾਹੀਆ, ਕਿ੍ਸ਼ਨ ਲਾਲ ਬੱਤਰਾ, ਸੁਰਿੰਦਰ ਸਿੰਘ ਬਾਕਸਰ, ਜੁਗਰਾਜ ਸਿੰਘ, ਸੰਦੀਪ ਸਿੰਘ, ਜਬਲਾ ਸਿੰਘ, ਸੁਰੇਸ਼ ਕੁਮਾਰ ਅਤੇ ਬਲਕਾਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ 20 ਆਂਗਣਵਾੜੀ ਵਰਕਰਾਂ ਨੂੰ ਦਿੱਤੇ ਨਿਯੁਕਤੀ ਪੱਤਰ ਅਗਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਉੱਪ ਪ੍ਰਧਾਨ ਗੁਰਦਾਸ ਸਿੰਘ ਦਾ ਦਿਹਾਂਤ
Ad Position 24