17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕਾਰਵਾਨ-ਏ-ਅਦਬ ਪੰਜਾਬ ਵਲੋਂ ਸ਼ਾਨਦਾਰ ਕਵੀ ਦਰਬਾਰ ਕਰਵਾਇਆ

ਮਾਲੇਰਕੋਟਲਾ, 16 ਅਕਤੂਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ)- ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ‘ਕਾਰਵਾਨ-ਏ-ਅਦਬ ਪੰਜਾਬ’ ਵਲੋਂ ਮੁਅੱਜ਼ਮ ਮੰਜ਼ਿਲ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ‘ਕਾਰਵਾਨ-ਏ-ਅਦਬ ਪੰਜਾਬ’ ਦੇ ਪ੍ਰਧਾਨ ਅਤੇ ਮਸ਼ਹੂਰ ਸ਼ਾਇਰ ਜਨਾਬ ਜ਼ਫਰ ਅਹਿਮਦ ਜ਼ਫਰ ਨੇ ਕੀਤੀ, ਜਦਕਿ ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ) ਦੇ ਵਾਇਸ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 17-10-2026
ਮਾਲੇਰਕੋਟਲਾ, 16 ਅਕਤੂਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ)- ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ‘ਕਾਰਵਾਨ-ਏ-ਅਦਬ ਪੰਜਾਬ’ ਵਲੋਂ ਮੁਅੱਜ਼ਮ ਮੰਜ਼ਿਲ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ‘ਕਾਰਵਾਨ-ਏ-ਅਦਬ ਪੰਜਾਬ’ ਦੇ ਪ੍ਰਧਾਨ ਅਤੇ ਮਸ਼ਹੂਰ ਸ਼ਾਇਰ ਜਨਾਬ ਜ਼ਫਰ ਅਹਿਮਦ ਜ਼ਫਰ ਨੇ ਕੀਤੀ, ਜਦਕਿ ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ) ਦੇ ਵਾਇਸ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਬੈਠਕ ਦਾ ਆਰੰਭ ਮੁਹੰਮਦ ਮੁਅੱਜਮ ਸੈਫੀ ਵੱਲੋਂ ਕੁਰਾਨ ਸ਼ਰੀਫ ਦੀ ਤਿਲਾਵਤ ਦੇ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁਹੰਮਦ ਮੁਕਰਮ ਸੈਫੀ ਨੇ ਨਾਤ-ਏ-ਰਸੂਲ ਪੇਸ਼ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ‘ਚ ਜ਼ਫਰ ਅਹਿਮਦ ਜ਼ਫਰ ਨੇ ਸਾਰੇ ਸ਼ਾਮਿਲ ਸ਼ਾਇਰਾਂ ਦੀ ਰਚਨਾ ਦੀ ਸ਼ਲਾਘਾ ਕਰਦਿਆਂ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਸਾਰੇ ਸ਼ਾਇਰਾਂ ਅਤੇ ਸਤਿਕਾਰਯੋਗ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਜ਼ਹੂਰ ਅਹਿਮਦ ਚੌਹਾਨ ਨੇ ‘ਕਾਰਵਾਨ-ਏ-ਅਦਬ ਪੰਜਾਬ’ ਨੂੰ ਇਸ ਸਫਲ ਸਮਾਗਮ ਲਈ ਵਧਾਈ ਦਿੰਦਿਆਂ ਸੰਸਥਾ ਦੀਆਂ ਲਗਾਤਾਰ ਸਾਹਿਤਕ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਸਾਹਿਤਕ ਬੈਠਕ ਦੌਰਾਨ ਮਸ਼ਹੂਰ ਸ਼ਾਇਰ ਗੁਲਜ਼ਾਰ ਦੀ ਚਰਚਿਤ ਗਜ਼ਲ ਦੇ ਮਿਸਰੇ ‘ਚਾਂਦ ਨੇ ਕਿਤਨੀ ਦੇਰ ਲਗਾ ਦੀ ਆਨੇ ਮੇਂ’ ਨੂੰ ‘ਤਰਹਾ’ (ਆਧਾਰ ਲਾਈਨ) ਵਜੋਂ ਚੁਣਿਆ ਗਿਆ ਸੀ, ਜਿਸ ’ਤੇ ਇਫਤਿਖਾਰ ਸੈਫੀ ਨੇ ਆਪਣਾ ਖੂਬਸੂਰਤ ਕਲਾਮ ਪੇਸ਼ ਕੀਤਾ। ਬਾਅਦ ਵਿੱਚ ਸਾਜਿਦ ਅਨਵਰ ਸੈਫੀ ਨੇ ਆਪਣੇ ਸੁਰੀਲੇ ਅਤੇ ਦਿਲਕਸ਼ ਅੰਦਾਜ਼ ਵਿੱਚ ਚੋਣਵਾਂ ਕਲਾਮ ਪੇਸ਼ ਕਰਕੇ ਮਹਿਫਿਲ ਵਿੱਚ ਸਮਾਂ ਬੰਨ੍ਹ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਾਬ ਅਸਗਰ ਅਮੀਨ ਨੇ ਨਿਭਾਈ।ਇਸ ਸਾਹਿਤਕ ਬੈਠਕ ‘ਚ ਜ਼ਫਰ ਅਹਿਮਦ ਜ਼ਫਰ, ਡਾਕਟਰ ਅਨਵਾਰ ਅਹਿਮਦ ਅੰਸਾਰੀ, ਮੁਸ਼ਤਾਕ ਜੋਸ਼, ਮੁਕਰਮ ਸੈਫੀ, ਜ਼ਮੀਰ ਅਲੀ ਜ਼ਮੀਰ, ਅਸਗਰ ਅਮੀਨ, ਮੁਹੰਮਦ ਮੁਅੱਜ਼ਮ ਸੈਫੀ, ਡਾਕਟਰ ਮੁਹੰਮਦ ਅਸ਼ਰਫ, ਡਾਕਟਰ ਸੰਦੀਪ ਕੁਮਾਰ ਗੇਰਾ, ਅਖਤਰ ਸ਼ਾਦ ਅਤੇ ਮੁਬੀਨ ਕੁਰੈਸ਼ੀ ਨੇ ਆਪਣੇ ਕਲਾਮ ਪੇਸ਼ ਕੀਤੇ।ਇਸ ਸਾਹਿਤਕ ਸਮਾਗਮ ‘ਚ ਪੱਤਰਕਾਰ ਯਾਸੀਨ ਅਲੀ, ਡਾਕਟਰ ਹਨੀਫ ਆਜ਼ਾਦ, ਸ਼ਹਿਬਾਜ਼ ਜ਼ਹੂਰ, ਡਾਕਟਰ ਮੁਹੰਮਦ ਅਕਮਲ, ਡਾਕਟਰ ਮੁਹੰਮਦ ਸ਼ਾਹਿਦ ਖਾਨ, ਮੁਹੰਮਦ ਸੁਲਤਾਨ, ਮੁਹੰਮਦ ਓਵੈਸ ਸੈਫੀ, ਕਾਸ਼ਿਫ ਜਾਗੀਰਦਾਰ, ਨਾਸਿਰ ਆਜ਼ਾਦ, ਮਾਸਟਰ ਬਾਕਿਰ ਹੁਸੈਨ, ਅਬਦੁਲ ਸੱਤਾਰ ਮੁਸਾਫਿਰ ਅਤੇ ਮੁਹੰਮਦ ਅਹਿਮਦ ਉਚੇਚੇ ਤੌਰ ’ਤੇ ਸ਼ਾਮਿਲ ਰਹੇ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਕੁਲਦੀਪ ਸਿੰਘ ਬਾਵਾ ਸਨਮਾਨਿਤ ਅਗਲੀ ਖ਼ਬਰ ਵਿਆਹ ਦੀ ਵਰ੍ਹੇਗੰਢ ਮੌਕੇ ਲਗਾਏ ਕੈਂਪ ’ਚ 56 ਜਣਿਆਂ ਕੀਤਾ ਖੂਨ ਦਾਨ ‘ ਇਨਟੈਕ ਨੈਸ਼ਨਲ ਹੈਰੀਟੇਜ ਕੁਇਜ਼-2026’ ਦਾ ਸਫ਼ਲ...
Ad Position 24