17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਵਿਦਿਆਰਥਣ ਰੁਕਸਾਨਾ ਦਾ ਨਾਂਅ ਬਾਰਵੀਂ ਦੀ ਰਿਵੈਲੂਏਸ਼ਨ ਜੁਆਇੰਟ ਮੈਰਿਟ ਸੂਚੀ ਵਿੱਚ ਦਰਜ

ਸੰਦੌੜ, 16 ਅਕਤੂਬਰ (ਜਸਵੀਰ ਸਿੰਘ ਜੱਸੀ)-ਸਕੂਲ ਪ੍ਰਿੰਸੀਪਲ ਸ. ਦਲਬੀਰ ਸਿੰਘ ਅਤੇ ਸਟਾਫ ਦੀ ਯੋਗ ਅਗਵਾਈ ਹੇਠ ਬਾਰਵੀਂ ਜਮਾਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਵਿੱਚ ਕਰਵਾਈ ਗਈ ਪ੍ਰੀਖਿਆ।

Ad Position 21
No active advertisement
ਸਰਕਾਰੀ ਯੋਜਨਾਵਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ’ਤੇ ਦਿੱਤਾ ਜ਼ੋਰ 17-10-2026
ਸੰਦੌੜ, 16 ਅਕਤੂਬਰ (ਜਸਵੀਰ ਸਿੰਘ ਜੱਸੀ)-ਸਕੂਲ ਪ੍ਰਿੰਸੀਪਲ ਸ. ਦਲਬੀਰ ਸਿੰਘ ਅਤੇ ਸਟਾਫ ਦੀ ਯੋਗ ਅਗਵਾਈ ਹੇਠ ਬਾਰਵੀਂ ਜਮਾਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਵਿੱਚ ਕਰਵਾਈ ਗਈ ਪ੍ਰੀਖਿਆ। ਜਿਸ ਵਿੱਚ ਸਕੂਲ ਆਫ਼ ਐਮੀਨੈਂਸ ਸੰਦੌੜ ਦੀ ਵਿਦਿਆਰਥਣ ਰੁਕਸਾਨਾ ਨੇ ਵੀ ਪ੍ਰੀਖਿਆ ਦਿੱਤੀ ਸੀ। ਇਹ ਬੱਚੀ ਨੇ 483 /500 ਅੰਕ ਪ੍ਰਾਪਤ ਕਰਕੇ ਮਾਲੇਰਕੋਟਲਾ ਜ਼ਿਲ੍ਹੇ ਦੇ ਟਾਪਰ ਸੂਚੀ ਵਿੱਚ ਤਾਂ ਅਪਣਾ ਨਾਮ ਦਰਜ ਕਰਵਾਇਆ ਸੀ ਪਰ ਬੋਰਡ ਦੀ ਬਾਰਵੀਂ ਦੀ ਮੈਰਿਟ ਸੂਚੀ ਵਿੱਚ ਨਾਮ ਨਹੀਂ ਆਇਆ ਸੀ ਅਤੇ ਕੁੱਝ ਪੁਆਇੰਟਸ ਨੰਬਰ ਤੇ ਰਹਿ ਗਈ ਸੀ। ਬੱਚੀ ਦੇ ਵਿਸ਼ਵਾਸ ਅਤੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਬੱਚੀ ਦੀ ਰਿਵੈਲੂਏਸ਼ਨ ਕਾਰਵਾਈ ਗਈ। ਜਿਸ ਵਿੱਚ 488/500 ਹੋ ਗਏ ਨਵੀਨੀਕਰਨ ਹੋਈ ਮੈਰਿਟ ਸੂਚੀ ਵਿੱਚ 086 ਏ ਤੇ ਅਪਣਾ ਨਾਮ ਦਰਜ ਕਰਵਾਇਆ ਹੈ। ਜਿਸ ਦੀ ਇਲਾਕੇ ਵਿੱਚ ਕਾਫੀ ਚਰਚਾ ਹੈ ਕਿਉਂਕਿ ਇਸ ਸਕੂਲ ਦੀ ਦੱਸਵੀਂ ਜਮਾਤ ਦੀ ਬੱਚੀ ਵੀ ਮੈਰਿਟ ਵਿੱਚ ਆਈ ਸੀ। ਸਕੂਲ ਪ੍ਰਿੰਸੀਪਲ ਸ. ਦਲਬੀਰ ਸਿੰਘ ਅਤੇ ਸਟਾਫ ਵੱਲੋਂ ਬੱਚੀ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ। ਸਕੂਲ ਵੱਲੋਂ ਬੱਚੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਸਟਾਫ ਲੈਕਚਰਾਰ ਅਮਨਦੀਪ ਸਿੰਘ ਸੇਰਗੜ੍ਹ ਚੀਮਾ, ਲੈਕਚਰਾਰ ਜਗਸੀਰ ਸਿੰਘ, ਲੈਕਚਰਾਰ ਸਵਰਨਜੀਤ ਸਿੰਘ, ਲੈਕਚਰਾਰ ਸੱਤਪਾਲ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਕਰਮਜੀਤ ਕੌਰ, ਲੈਕਚਰਾਰ ਕੁਲਦੀਪ ਸਿੰਘ, ਲੈਕਚਰਾਰ ਸਰਿਤਾ ਰਾਣੀ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਜਸਪ੍ਰੀਤ ਕੌਰ, ਲੈਕਚਰਾਰ ਇਕਬਾਲ ਸਿੰਘ, ਹਿੰਦੀ ਮਿਸਟ੍ਰੈਸ ਹਰਜਿੰਦਰ ਕੌਰ, ਮੈਥ ਮਿਸਟ੍ਰੈਸ ਹਰਜੀਤ ਕੌਰ, ਸਮੇਤ ਕਈ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸੰਭਾਲ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਜਾਗਰੂਕਤਾ ਕੈਂਪ ਲਾਇਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਕਤਲ ਕਾਂਡ ਉੱਤੇ ਦੁੱਖ ਪ੍ਰਗਟ
Ad Position 24