17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵਪਾਰ ਮੰਡਲ ਦੇ ਕੌਮੀ ਚੇਅਰਮੈਨ ਸੁਨੀਲ ਜੇ ਸਿੰਘੀ ਨੇ ਵਿਸ਼ੇਸ਼ ਤੌਰ ’ਤੇ ਕੀਤੀ ਸ਼ਮੂਲੀਅਤ

ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਅਗਰਵਾਲ ਭਵਨ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਵਪਾਰੀ ਸੰਮੇਲਨ ਵਿੱਚ ਜਿੱਥੇ ਵਪਾਰੀਆਂ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਉੱਥੇ ਵਪਾਰੀਆਂ ਦੀ ਏਕਤਾ ਅਤੇ ਤਰੱਕੀ ਤੇ ਵੀ ਜ਼ੋਰ ਦਿੱਤਾ ਗਿਆ। ਵੱਖ-ਵੱਖ ਬੁਲਾਰਿਆਂ ਵੱਲੋਂ ਵਪਾਰੀਆਂ ਨੂੰ ਜੀਐਸਟੀ, ਯੂਪੀਆਈ ਚਾਰਜ, ਨਾਪਤੋਲ ਸਬੰਧੀ, ਛੋਟੀ ਕਰੰਸੀ ਦੀ ਕਿੱਲਤ ਆਦਿ ਸਮੱਸਿਆਵਾਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਅਗਰਵਾਲ ਭਵਨ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਦੀ ਅਗਵਾਈ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਵਪਾਰੀ ਸੰਮੇਲਨ ਵਿੱਚ ਜਿੱਥੇ ਵਪਾਰੀਆਂ ਦੀਆਂ ਸਮੱਸਿਆਵਾਂ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਉੱਥੇ ਵਪਾਰੀਆਂ ਦੀ ਏਕਤਾ ਅਤੇ ਤਰੱਕੀ ਤੇ ਵੀ ਜ਼ੋਰ ਦਿੱਤਾ ਗਿਆ। ਵੱਖ-ਵੱਖ ਬੁਲਾਰਿਆਂ ਵੱਲੋਂ ਵਪਾਰੀਆਂ ਨੂੰ ਜੀਐਸਟੀ, ਯੂਪੀਆਈ ਚਾਰਜ, ਨਾਪਤੋਲ ਸਬੰਧੀ, ਛੋਟੀ ਕਰੰਸੀ ਦੀ ਕਿੱਲਤ ਆਦਿ ਸਮੱਸਿਆਵਾਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ। ਵਪਾਰ ਮੰਡਲ ਦੇ ਕੌਮੀ ਚੇਅਰਮੈਨ ਸ਼੍ਰੀ ਸੁਨੀਲ ਜੇ ਸਿੰਘੀ ਨੇ ਵੱਖ-ਵੱਖ ਬੁਲਾਰਿਆਂ ਵੱਲੋਂ ਉਠਾਈਆਂ ਗਈਆਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਦੇ ਸਬੰਧਿਤ ਵਿਭਾਗਾਂ ਕੋਲ ਪਹੁੰਚਾ ਕੇ ਉਹਨਾਂ ਦਾ ਹੱਲ ਕਰਵਾਉਣਗੇ। ਸ੍ਰੀ ਰਾਜੇਸ਼ ਥਰੇਜਾ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਰਜਿੰਦਰ ਸਿੰਘ ਮਰਵਾਹਾ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਅਤੇ ਹੋਰਨਾਂ ਨੇ ਵਪਾਰੀ ਏਕਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸੇ ਵੀ ਵਪਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹੰਸਰਾਜ ਬਜਾਜ, ਵਿਕਾਸ ਜੈਨ ਧੂਰੀ, ਪਵਨ ਕੁਮਾਰ ਗੁਜਰਾਂ ਸੁਨਾਮ, ਸੋਹਨ ਲਾਲ ਸਿੰਗਲਾ ਲਹਿਰਾ, ਭੀਮ ਸੈਨ ਗਰਗ, ਅਸ਼ੋਕ ਗੋਇਲ ਸੰਗਰੂਰ, ਬੱਦਰੀ ਜਿੰਦਲ, ਸੀਸ਼ਨ ਕੁਮਾਰ ਤੁੰਗਾਂ ਸਾਬਕਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਕਮਲ ਨਰੇਸ਼ ਮਿੱਤਲ, ਕੇਵਲ ਸਿੰਘ ਜਲਾਨ (ਕੇ.ਟੀ.ਰੋਇਲ) ਇਕਬਾਲਜੀਤ ਸਿੰਘ ਪੂਨੀਆ (ਪੂਨੀਆਂ ਟਾਵਰ) ਸੁਖਵਿੰਦਰ ਸਿੰਘ ਹਰਮਨ ਹੋਟਲ, ਦੀਪਕ ਅਗਰਵਾਲ, ਗੋਪਾਲ ਕੁਮਾਰ ਕੱਪੜੇ ਵਾਲੇ, ਸੁਰਿੰਦਰ ਮੰਡੋਰਾ, ਦਰਸ਼ਨ ਕਾਂਗੜਾ, ਅਸ਼ਵਨੀ ਕੁਮਾਰ, ਮੋਹਨ ਲਾਲ, ਐਨਡੀ ਸਿੰਗਲਾ, ਪ੍ਰਕਾਸ਼ ਚੰਦ, ਵਿਕਾਸ ਜੋਸ਼ੀ, ਰਕੇਸ਼ ਕੁਮਾਰ ਕਾਂਝਲਾ, ਮਨਪ੍ਰੀਤ ਸੇਠੀ, ਰੋਸ਼ਨ ਗਰਗ, ਰਾਜਕੁਮਾਰ ਟੋਨੀ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਖੁਸ਼ੀ ’ਚ ਵੰਡੇ ਲੱਡੂ ਯੂਥ ਕਾਂਗਰਸ ਨੇ ਕੱਢਿਆ ਮੋਮਬੱਤੀ ਮਾਰਚ ਅਗਲੀ ਖ਼ਬਰ ਵਿਆਹ ਦੀ ਵਰ੍ਹੇਗੰਢ ਮੌਕੇ ਲਗਾਏ ਕੈਂਪ ’ਚ 56 ਜਣਿਆਂ ਕੀਤਾ ਖੂਨ ਦਾਨ
Ad Position 24