09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ

ਸ਼ੇਰਪੁਰ, 8 ਅਕਤੂਬਰ (ਦਰਸ਼ਨ ਸਿੰਘ ਖੇੜੀ)-ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ 11 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਬਲਾਕ ਸ਼ੇਰਪੁਰ ਤੋਂ ਕਿਸਾਨ ਮਜ਼ਦੂਰ ਪਿੰਡ ਚੱਕ ਅਲੀ ਸ਼ੇਰ ਵਿਖੇ ਸ਼ਹੀਦ ਪ੍ਰਿਥੀਪਾਲ ਸਿੰਘ ਦੇ ਬਰਸੀਂ ਸਮਾਗਮ ਸਮੇਂ ਪਹੁੰਚਣਗੇ।

Ad Position 21
No active advertisement
ਕਣਕ ਦੇ ਭਾਅ ’ ਚ 25 ਰੁਪਏ ਦਾ ਵਾਧਾ ਨਾਕਾਫੀ - ਛੰਨਾਂ 09-10-2026
ਸ਼ੇਰਪੁਰ, 8 ਅਕਤੂਬਰ (ਦਰਸ਼ਨ ਸਿੰਘ ਖੇੜੀ)-ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਬਲਾਕ ਸ਼ੇਰਪੁਰ ਦੀ ਅਹਿਮ ਮੀਟਿੰਗ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਆਗੂ ਕਰਮਜੀਤ ਸਿੰਘ ਛੰਨਾ ਨੇ ਕਿਹਾ ਕਿ 11 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਬਲਾਕ ਸ਼ੇਰਪੁਰ ਤੋਂ ਕਿਸਾਨ ਮਜ਼ਦੂਰ ਪਿੰਡ ਚੱਕ ਅਲੀ ਸ਼ੇਰ ਵਿਖੇ ਸ਼ਹੀਦ ਪ੍ਰਿਥੀਪਾਲ ਸਿੰਘ ਦੇ ਬਰਸੀਂ ਸਮਾਗਮ ਸਮੇਂ ਪਹੁੰਚਣਗੇ। ਛੰਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ ਦਾ ਭਾਅ 25 ਰੁਪਏ ਕੁਇੰਟਲ ਦਾ ਵਾਧਾ ਜਥੇਬੰਦੀ ਰੱਦ ਕਰਦੀ ਹੈ। ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਨੇ ਕਿਹਾ ਕਿ ਪਰਾਲੀ ਫੂਕਣ ਵਾਲੇ ਕਿਸਾਨਾਂ ਤੇ ਕੀਤੀ ਗਈ ਕਿਸੇ ਵੀ ਸਖਤੀ ਦਾ ਜਥੇਬੰਦੀ ਡਟਵਾਂ ਵਿਰੋਧ ਕਰੇਗੀ। ਇਸ ਮੌਕੇ ਸੀਨੀਅਰ ਕਿਸਾਨ ਆਗੂ ਗਗਨਦੀਪ ਸਿੰਘ ਰਾਮ ਨਗਰ ਛੰਨਾਂ, ਮਿਸਤਰੀ ਗੁਰਚਰਨ ਸਿੰਘ ਬਾਜਵਾ,ਸੀਨੀਅਰ ਮੀਤ ਪ੍ਰਧਾਨ ਗੁਰਮੁਖ ਸਿੰਘ ਸ਼ੇਰਪੁਰ,ਰਣਜੀਤ ਸਿੰਘ ਬਾਜਵਾ, ਰੂਪ ਸਿੰਘ ਜਵੰਦਾ ਇਕਾਈ ਸ਼ੇਰਪੁਰ,ਰਣਜੀਤ ਸਿੰਘ ਖਹਿਰ ਛੰਨਾਂ,ਪੰਮੀ ਸਿੰਘ ਕਾਤਰੋਂ,ਚਤਰ ਸਿੰਘ ਗੋਬਿੰਦਪੁਰਾ,ਬਲਵੰਤ ਸਿੰਘ,ਜੈਦੀਪ ਸਿੰਘ ਛੰਨਾਂ,ਇਕਬਾਲ ਸਿੰਘ ਛੰਨਾਂ ,ਦਰਸ਼ਨ ਸਿੰਘ ਛੰਨਾਂ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਸੁਨਾਮ ਵਿੱਚ ਕੱਢੀ ਸੇਵਾ ਜਯੋਤੀ ਯਾਤਰਾ ਅਗਲੀ ਖ਼ਬਰ ਗਾਂਧੀ ਸਕੂਲ ਵਿਖੇ ਰਾਮਲੀਲ੍ਹਾ ਸਬੰਧੀ ਗਨੇਸ਼ ਪੂਜਾ ਅਤੇ ਬੱਲੀ ਗੱਡਣ ਦੀ ਰਸਮ ਦਾ ਆਯੋਜਨ
Ad Position 24