08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਕਾਲੀ ਦਲ ( ਬ ) ਨੇ ਸੁਨਾਮ ’ ਚ ਵਜਾਇਆ ਚੋਣ ਬਿਗਲ - ਖਡਿਆਲ ਨਵਨਿਯੁਕਤ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ , ਖਡਿਆਲ ਨੇ ਕੀਤਾ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਸੁਨਾਮ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵਲੋਂ ਹਲਕੇ ਦੇ ਨਵਨਿਯੁਕਤ ਸਮੂਹ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਇਸ ਸਮੇ ਉਨ੍ਹਾਂ ਵਲੋਂ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ।

Ad Position 21
No active advertisement
ਟੀ.ਬੀ. ਮੁਕਤ ਭਾਰਤ ਮੁਹਿੰਮ ਦੀ ਇੱਕ ਝਲਕ। ਤਸਵੀਰ-ਮੁਕੇਸ਼ ਕੁਮਾਰ 09-10-2026
ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਸੁਨਾਮ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵਲੋਂ ਹਲਕੇ ਦੇ ਨਵਨਿਯੁਕਤ ਸਮੂਹ ਸਰਕਲ ਪ੍ਰਧਾਨਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ। ਇਸ ਸਮੇ ਉਨ੍ਹਾਂ ਵਲੋਂ ਨਵੇਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਦੌਰਾਨ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਨਵੀਂ ਟੀਮ ਤੋਂ ਪਾਰਟੀ ਨੂੰ ਵੱਡੀਆਂ ਉਮੀਦਾਂ ਹਨ ਅਤੇ ਸਮੂਹ ਸਰਕਲ ਪ੍ਰਧਾਨ ਆਪਣੇ-ਆਪਣੇ ਹਲਕਿਆਂ ਵਿੱਚ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਦੀ ਮਿਹਨਤ, ਏਕਤਾ ਅਤੇ ਯਤਨਾਂ ਸਦਕਾ 2027 ਵਿੱਚ ਹਲਕਾ ਸੁਨਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਝੰਡਾ ਲਹਿਰਾਇਆ ਜਾਵੇਗਾ। ਇਸ ਮੌਕੇ ਨਵਨਿਯੁਕਤ ਸਰਕਲ ਪ੍ਰਧਾਨਾਂ ’ਚ ਬਡਰੁੱਖਾਂ ਤੋਂ ਕੁਲਵਿੰਦਰ ਸਿੰਘ ਬਹਾਦਰਪੁਰ, ਉਭਵਾਲ ਤੋਂ ਰਣਜੀਤ ਸਿੰਘ ਚੱਠਾ ਸੇਖਵੇਂ, ਖੇੜੀ ਤੋਂ ਮੱਲ ਸਿੰਘ ਖੇੜੀ, ਸੰਘਰੇੜੀ ਤੋਂ ਬਲਵਿੰਦਰ ਸਿੰਘ ਅਕਬਰਪੁਰ, ਚੀਮਾ ਤੋਂ ਦਰਸ਼ਨ ਸਿੰਘ ਚੀਮਾ, ਸ਼ੇਰੋ ਤੋਂ ਚਰਨਜੀਤ ਸਿੰਘ ਨਮੋਲ, ਜਖੇਪਲ (ਚੌਵਾਸ) ਤੋਂ ਗੁਰਦੀਪ ਸਿੰਘ ਘਾਸੀਵਾਲਾ, ਢੱਡਰੀਆਂ ਤੋਂ ਰਾਮ ਸਿੰਘ ਸਾਬਕਾ ਸਰਪੰਚ ਦਿਆਲਗੜ੍ਹ, ਲੌਂਗੋਵਾਲ ਸ਼ਹਿਰੀ ਤੋਂ ਇਸਵਿੰਦਰ ਸਿੰਘ (ਬਿੰਦਰੀ), ਲੌਂਗੋਵਾਲ ਦਿਹਾਤੀ ਤੋਂ ਸੁਖਵਿੰਦਰ ਸਿੰਘ (ਮੱਦੀ), ਸੁਨਾਮ ਦਿਹਾਤੀ ਤੋਂ ਨਿਰਮਲ ਸਿੰਘ ਜਗਤਪੁਰਾ ਅਤੇ ਸੁਨਾਮ ਸ਼ਹਿਰੀ ਤੋਂ ਜੁਝਾਰ ਸਿੰਘ ਸਿੰਘਪੁਰਾ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀ ਪਰਵਿੰਦਰ ਸਿੰਘ ਨੂੰ ਨਕਦ ਰਾਸ਼ੀ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੰਤਾਂ ਨਾਲ ਹੋਈ ਵਿਸ਼ੇਸ਼ ਮੀਟਿੰਗ
Ad Position 24