ਭਵਾਨੀਗੜ੍ਹ ਦੇ ਆਸਰਾ ਕਾਲਜ ਵਿਖੇ ਐੱਮ ਐਚ ਵੰਨ ਦੇ ਮਕਬੂਲ ਸ਼ੋਅ ‘ ਕੰਟੀਨੀ ਮੰਢੀਰ’ ਦੇ ਰਵਨੀਤ ਸਿੰਘ ਨੇ ਲਗਾਈਆਂ ਰੌਣਕਾਂ
ਭਵਾਨੀਗੜ੍ਹ, 8 ਅਕਤੂਬਰ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਵਾਨੀਗੜ੍ਹ ਦੇ ਆਸਰਾ ਕਾਲਜ ਵਿਖੇ ਐੱਮ ਐਚ ਵੰਨ ’ਤੇ ਮਕਬੂਲ ਪ੍ਰੋਗਰਾਮ ‘ਕੰਟੀਨੀ ਮੰਢੀਰ’ ਦੀ ਟੀਮ ਵਲੋਂ ਪ੍ਰੋਗਰਾਮ ਕਰਦਿਆਂ ਖੂਬ ਰੌਣਕਾਂ ਲਗਾਈਆਂ। ਇਸ ਮੌਕੇ ’ਤੇ ਪ੍ਰਸਿੱਧ ਨੌਜ਼ਵਾਨ ਹੋਸਟ ਰਵਨੀਤ ਸਿੰਘ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਮਨੋਰੰਜਣ ਕਰਨ ਦਾ ਨਾਲ ਉਨ੍ਹਾਂ ਨੂੰ ਪੰਜਾਬੀ ਵਿਰਸੇ, ਸੱਭਿਆਚਾਰ, ਲੋਕ ਕਲਾਵਾਂ ਅਤੇ ਵਿਰਾਸਤੀ ਵੰਨਗੀਆਂ ਨਾਲ ਜੋੜਨਾ ਸੀ।
ਭ
ਭਵਾਨੀਗੜ੍ਹ ਦੇ ਆਸਰਾ ਕਾਲਜ ਵਿਖੇ ਪ੍ਰੋਗਰਾਮ ਪੇਸ਼ ਕਰਦੇ ਹੋਏ ਐਂਕਰ ਰਵਨੀਤ ਸਿੰਘ ਅਤੇ ਹੋਰ। ਤਸਵੀਰ-ਰਣਧੀਰ ਸਿੰਘ ਫੱਗੂਵਾਲਾ
09-10-2026
ਭਵਾਨੀਗੜ੍ਹ, 8 ਅਕਤੂਬਰ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਭਵਾਨੀਗੜ੍ਹ ਦੇ ਆਸਰਾ ਕਾਲਜ ਵਿਖੇ ਐੱਮ ਐਚ ਵੰਨ ’ਤੇ ਮਕਬੂਲ ਪ੍ਰੋਗਰਾਮ ‘ਕੰਟੀਨੀ ਮੰਢੀਰ’ ਦੀ ਟੀਮ ਵਲੋਂ ਪ੍ਰੋਗਰਾਮ ਕਰਦਿਆਂ ਖੂਬ ਰੌਣਕਾਂ ਲਗਾਈਆਂ। ਇਸ ਮੌਕੇ ’ਤੇ ਪ੍ਰਸਿੱਧ ਨੌਜ਼ਵਾਨ ਹੋਸਟ ਰਵਨੀਤ ਸਿੰਘ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਮਨੋਰੰਜਣ ਕਰਨ ਦਾ ਨਾਲ ਉਨ੍ਹਾਂ ਨੂੰ ਪੰਜਾਬੀ ਵਿਰਸੇ, ਸੱਭਿਆਚਾਰ, ਲੋਕ ਕਲਾਵਾਂ ਅਤੇ ਵਿਰਾਸਤੀ ਵੰਨਗੀਆਂ ਨਾਲ ਜੋੜਨਾ ਸੀ। ਪ੍ਰੋਗਰਾਮ ਦੌਰਾਨ ਐਂਕਰ ਰਵਨੀਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਕਰੀਬ ਸਾਢੇ 4 ਸੈਂਕੜਾ ਪ੍ਰੋਗਰਾਮ ਕਰ ਚੁੱਕੇ ਹਨ ਅਤੇ ਆਉਂਦੇ ਸਮੇਂ ਦੌਰਾਨ ਵੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਲੜਕੇ-ਲੜਕੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਲਿਆਉਣ ਦੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਲੋਕ ਵਿਰਸੇ ਨਾਲ ਸੰਬਧਿਤ ਕਲਾਵਾਂ ਅਤੇ ਪੇਸ਼ਕਾਰੀਆਂ ਪੇਸ਼ ਕਰਦਿਆਂ ਵਧੀਆ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਲੋਕ ਗੀਤ, ਬੋਲੀਆਂ, ਲੋਕ ਨਾਚ, ਟੱਪੇ ਅਤੇ ਕਵਿਤਾ ਸੁਣਾਈਆਂ। ਪ੍ਰੋਗਰਾਮ ਦੌਰਾਨ ਕਾਲਜ ਦੇ ਚੇਅਰਮੈਨ ਡਾ. ਆਰ. ਕੇ ਗੋਇਲ ਦੀ ਬੇਟੀ ਵਿਸ਼ਾਖਾ ਰਾਣੀ ਨੇ ਆਪਣਾ ਨਵਾਂ ਗੀਤ ਲਾਂਚ ਕੀਤਾ। ਪ੍ਰੋਗਰਾਮ ਦੌਰਾਨ ਚੇਅਰਮੈਨ ਆਰ.ਕੇ ਗੋਇਲ, ਐਮ.ਡੀ ਡਾ. ਕੇਸ਼ਵ ਗੋਇਲ ਵਲੋਂ ਰਵਨੀਤ ਸਿੰਘ ਅਤੇ ਚੈਨਲ ਐੱਮ ਐਚ ਵੰਨ ਦੀ ਟੀਮ ਨੂੰ ਸਨਮਾਨਿਤ ਕਰਦਿਆਂ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ’ਤੇ ਪ੍ਰੋ: ਵਿਕਾਸ ਗੋਇਲ, ਡਾ. ਮੁਨੀਸ਼ ਗੋਇਲ, ਡਾ. ਰੀਤੂ ਚੋਪੜਾ, ਅੰਜੂ ਖੋਸਲਾ ਤੋਂ ਇਲਾਵਾ ਕਾਲਜ ਦੇ ਹੋਰ ਪ੍ਰਬੰਧਕ ਹਾਜ਼ਰ ਸਨ।