02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਆਂਗਣਵਾੜੀ ਮੁਲਾਜ਼ਮਾਂ ਤੇ ਹੈਲਪਰਾਂ ਵਲੋਂ ਮੁੱਖ ਮੰਤਰੀ ਨਿਵਾਸ ਬਾਹਰ ਰੈਲੀ ਉਪਰੰਤ ਸੰਗਰੂਰ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ

ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਮੁੱਖ ਮੰਤਰੀ ਨਿਵਾਸ ਨਜ਼ਦੀਕ ਇੱਕ ਭਰਵੀਂ ਰੋਸ ਰੈਲੀ ਕਰਦਿਆਂ ਸੰਗਰੂਰ ਚੰਡੀਗੜ੍ਹ ਮੁੱਖ ਮਾਰਗ ਨੂੰ ਫਲਾਈ ਓਵਰ ਦੇ ਹੇਠਾਂ ਜਾਮ ਕਰਦਿਆਂ ਆਪਣੇ ਰੋਸ ਪ੍ਰਗਟਾਵਾ ਕੀਤਾ। ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਕੀਤੇ ਇਸ ਪ੍ਰਦਰਸ਼ਨ ਦੌਰਾਨ ਆਲ ਇੰਡੀਆ ਦੇ ਜਨਰਲ ਸਕੱਤਰ ਕਾਮਰੇਡ ਊਸ਼ਾ ਰਾਣੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 03-10-2026
ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਮੁੱਖ ਮੰਤਰੀ ਨਿਵਾਸ ਨਜ਼ਦੀਕ ਇੱਕ ਭਰਵੀਂ ਰੋਸ ਰੈਲੀ ਕਰਦਿਆਂ ਸੰਗਰੂਰ ਚੰਡੀਗੜ੍ਹ ਮੁੱਖ ਮਾਰਗ ਨੂੰ ਫਲਾਈ ਓਵਰ ਦੇ ਹੇਠਾਂ ਜਾਮ ਕਰਦਿਆਂ ਆਪਣੇ ਰੋਸ ਪ੍ਰਗਟਾਵਾ ਕੀਤਾ। ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਕੀਤੇ ਇਸ ਪ੍ਰਦਰਸ਼ਨ ਦੌਰਾਨ ਆਲ ਇੰਡੀਆ ਦੇ ਜਨਰਲ ਸਕੱਤਰ ਕਾਮਰੇਡ ਊਸ਼ਾ ਰਾਣੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਵਿੱਚ ਊਸ਼ਾ ਰਾਣੀ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਉਨ੍ਹਾਂ ਦੀਆਂ ਸੇਵਾਵਾਂ ਸੰਬੰਧੀ ਸੀਮਤ ਨਹੀਂ ਬਲਕਿ ਦੇਸ਼ ਦੇ ਬੱਦਿਆਂ ਦੇ ਪੋਸ਼ਣ, ਸਿਹਤ, ਮੁੱਢਲੀ ਸਿੱਖਿਆ ਤੇ ਆਈ.ਸੀ.ਡੀ.ਐੱਸ. ਨੂੰ ਮਜ਼ਬੂਤ ਕਰਨ ਲਈ ਵੀ ਹਨ। 2 ਅਕਤੂਬਰ 1975 ਨੂੰ ਸ਼ੁਰੂ ਹੋਇਆ ਆਈ.ਸੀ.ਡੀ.ਐੱਸ. ਸਕੀਮ ਆਪਣੀ ਹੋਂਦ ਦੇ 51 ਸਾਲ ਪੂਰੇ ਕਰਕੇ 52ਵੇਂ ਸਾਲ ਵਿੱਚ ਦਾਖਲ ਹੋ ਰਹੀ ਹੈ। ਆਂਗਣਵਾੜੀ ਮੁਲਾਜ਼ਮ ਵਰਕਰ, ਹੈਲਪਰ ਬੱਚਿਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲ਼ੀਆਂ ਮਾਂਵਾਂ ਤੱਕ ਸੇਵਾਵਾਂ ਨਿਭਾਅ ਰਹੀਆਂ ਹਨ ਪਰ ਆਂਗਣਵਾੜੀ ਨੂੰ ਉਨ੍ਹਾਂ ਦੀ ਮਿਹਨਤ, ਜ਼ਿੰਮੇਵਾਰੀ ਦੇ ਅਨੁਕੂਲ ਹੱਕ ਅਤੇ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ। ਸੀਟੂ ਦੇ ਪ੍ਰਧਾਨ ਕਾਮਰੇਡ ਚੰਦਰਸ਼ੇਖਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਨਵੇਂ ਕਵਿਨ ਘੜੇ ਜਾ ਰਹੇ ਹਨ ਅਤੇ ਸਰਕਾਰ ਦੀ ਲੋਕ ਹੇਤੂ ਸਕੀਮ ਨੂੰ ਖਤਮ ਕੀਤਾ ਜਾ ਰਿਹਾ ਹੈ। ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਗਾਰੰਟੀ ਅਨੁਸਾਰ ਮਾਣਭੱਤੇ ਵਿੱਚ ਤੁਰੰਤ ਵਾਧਾ ਕਰਕੇ ਸਨਮਾਨਜਨਕ ਮਿਹਨਤਾਨਾ ਦੇਵੇ। ਗੁਜਰਾਤ ਹਾਈਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਵਿੱਚ ਵੀ ਆਂਗਣਵਾੜੀ ਹੈਲਪਰ, ਵਰਕਰ ਨੂੰ ਗਰੇਡ ਪੇਅ ਵਿੱਚ ਸ਼ਾਮਿਲ ਕਰਦਿਆਂ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ ਗਈ। ਯੂਨੀਅਨ ਨੇ ਮੰਗ ਕਰਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਹੁਣ ਕੇਵਲ ਭਰੋਸਾ ਨਹੀਂ ਬਲਕਿ ਫੈਸਲਿਆਂ ਨੂੰ ਲਾਗੂ ਕਰਨ ਦੀ ਗੱਲ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਪਰੋਕਤ ਮੰਗਾਂ ਉੱਤੇ ਠੋਸ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਕੱਤਰਤਾ ਨੂੰ ਅੰਮ੍ਰਿਤਪਾਲ ਕੌਰ, ਗੁਰਦੀਪ ਕੌਰ ਮੁਹਾਲੀ, ਬਲਰਾਜ ਕੌਰ ਬਰਨਾਲ਼ਾ, ਰਣਜੀਤ ਕੌਰ ਮਾਨਸਾ ਜਸਵਿੰਦਰ ਕੌਰ ਨੀਲੋਵਾਲ, ਪ੍ਰਤਿਭਾ ਬਠਿੰਡਾ, ਅਨੂਪ ਕੌਰ ਤਰਨਤਾਰਨ, ਰੁਪਿੰਦਰ ਕੌਰ ਮਲੇਰਕੋਟਲਾ, ਕਾਂਤਾ ਫਿਰੋਜ਼ਪੁਰ, ਗੁਰਪ੍ਰੀਤ ਕੌਰ ਮੌਹਾਲੀ, ਗੁਰਮੀਤ ਕੌਰ ਚੁੰਨੀ, ਬਿੰਦਰ ਕੌਰ ਲੁਧਿਆਣਾ, ਸੁਰਜੀਤ ਕੌਰ ਲੁਧਿਆਣਾ, ਪ੍ਰਕਾਸ਼ ਕੌਰ ਅੰਨਦਾਨਾ, ਅੰਮ੍ਰਿਤਪਾਲ ਕੌਰ ਮੁਕਤਸਰ ਵੀ ਹਾਜ਼ਰ ਸਨ। ਖਬਰ ਲਿਖੇ ਜਾਣ ਤੱਕ ਸੰਗਰੂਰ ਚੰਡੀਗੜ੍ਹ ਫਲਾਈਓਵਰ ਉੱਪਰ ਧਰਨਾ ਜਾਰੀ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਧਰਨਾ ਚੁਕਵਾਉਣ ਲਈ ਪੱਬਾਂ ਭਾਰ ਸਨ। ਫਲਾਈਓਵਰ ਉੱਪਰ ਧਰਨੇ ਕਾਰਨ ਰਾਹਗੀਰਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਭਾਵੇਂ ਪ੍ਰਸ਼ਾਸਨ ਅਤੇ ਪੁਲਿਸ ਨੇ ਬਦਲਵੇਂ ਪ੍ਰਬੰਧ ਟ੍ਰੈਫਿਕ ਦੇ ਕੀਤੇ ਸਨ ਪਰ ਇਹ ਪ੍ਰਬੰਧ ਨਾਕਾਫੀ ਨਜ਼ਰ ਆ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਕਨੋਈ ਦੇ ਨੌਜਵਾਨ ਦੀ ਮ੍ਰਿਤਕ ਦੇਹ ਦਾ ਪ੍ਰਸ਼ਾਸਨ ਵੱਲੋਂ ਸਸਕਾਰ ਕਰਨਾ ਅਤਿ ਨਿੰਦਣਯੋਗ - ਢੀਂਡਸਾ ਅਗਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਆਗੂਆਂ ਦੀ ਮੁੱਖ ਮੰਤਰੀ ਨਿਵਾਸ ਬਾਹਰ ਪੁਲਿਸ ਨਾਲ਼ ਜ਼ਬਰਦਸਤ ਧੱਕਾਮੁੱਕੀ ਨਜ਼ਦੀਕੀ ਪਿੰਡ ਖੁਰਾਣ...
Ad Position 24