02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਰਕਾਰੀ ਸਕੂਲ ਦੇ ਬੱਚਿਆਂ ਦਾ ਲਗਵਾਇਆ ਵਿੱਦਿਅਕ ਟੂਰ

ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸਵਰਗੀ ਮਨਦ ਸਿੰਘ ਕਪੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵੱਲੋਂ ਐੱਨ. ਐੱਸ.

Ad Position 21
No active advertisement
ਅਜੀਤ ਡੈਸਕ 03-10-2026
ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸਵਰਗੀ ਮਨਦ ਸਿੰਘ ਕਪੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵੱਲੋਂ ਐੱਨ.ਐੱਸ.ਕਿਊ.ਐੱਫ. ਅਧੀਨ ਸਰੀਰਕ ਸਿੱਖਿਆ, ਖੇਡਾਂ, ਹੈਲਥ ਕੇਅਰ ਦੇ ਵਿਸ਼ਿਆਂ ਉੱਤੇ ਅਧਾਰਤ ਇੱਕ ਵਿੱਦਿਅਕ ਟੂਰ ਬਰਨਾਲਾ ਵਿਖੇ ਲਗਵਾਇਆ ਗਿਆ। ਸਕੂਲ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਤਨਵੀਰ ਕੌਰ ਦੀ ਰਹਿਨੁਮਾਈ ਹੇਠ ਕੱਢੇ ਇਸ ਵਿੱਦਿਅਕ ਟੂਰ ਦੌਰਾਨ ਬਰਨਾਲ਼ਾ ਵਿਖੇ ਵਿਦਿਆਰਥਣਾਂ ਦੀ ਇੰਡਸਟਰੀਜ਼ ਫੇਰੀ ਦੌਰਾਨ ਉਨ੍ਹਾਂ ਬੜੇ ਉਤਸ਼ਾਹ ਨਾਲ਼ ਹਿੱਸਾ ਲਿਆ। ਇੰਡਸਟਰੀਜ਼ ਟੂਰ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਤਨਵੀਰ ਕੌਰ ਨੇ ਦੱਸਿਆ ਕਿ ਇਸ ਫੇਰੀ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਵੋਕੇਸ਼ਨਲ ਟ੍ਰੇਡ ਨਾਲ਼ ਜੁੜੇ ਵਿਵਹਾਰਕ ਗਿਆਨ ਉਦਯੋਗਿਕ ਕਾਰਜ ਪ੍ਰਣਾਲੀ, ਰੁਜ਼ਗਾਰ ਦੇ ਮੌਕਿਆਂ ਸੰਬੰਧੀ ਵੀ ਜਾਣੂ ਕਰਵਾਉਣਾ ਸੀ। ਇਸ ਮੌਕੇ ਚਮਕੌਰ ਸਿੰਘ ਪੀ.ਟੀ. ਅਧਿਆਪਕ, ਜਗਦੀਪ ਸਿੰਘ ਲੈਕਚਰਾਰ, ਗੁਰਮੀਤ ਕੁਮਾਰ, ਬਾਲ ਕ੍ਰਿਸ਼ਨ ਲੈਕਚਰਾਰਾ, ਸੰਦੀਪ ਸਿੰਘ, ਰਵਿੰਦਰ ਕੌਰ ਵੋਕੇਸ਼ਨਲ ਅਧਿਆਪਕ, ਅਰਸ਼ਪ੍ਰੀਤ ਕੌਰ, ਅਮਨਦੀਪ ਕੌਰ ਵੋਕੇਸ਼ਨਲ ਅਧਿਆਪਕ, ਗੁੰਜਨ ਬਾਵਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਾਂਧੀ ਅਤੇ ਸ਼ਾਸਤਰੀ ਜੈਅੰਤੀ ਮੌਕੇ ਅਹਿੰਸਾ ਅਤੇ ਸੱਚਾਈ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਅਗਲੀ ਖ਼ਬਰ ਵਿੱਤ-ਮੰਤਰੀ ਹਰਪਾਲ ਸਿੰਘ ਚੀਮਾ ਨੇ ਹੰਬਲਬਾਸ ਵਿਖੇ ਵਿਕਾਸ ਕਾਰਜਾਂ ਲਈ ਵੰਡੇ ਚੈੱਕ
Ad Position 24