ਦਿੜ੍ਹਬਾ ਦੀ ਅਨਾਜ ਮੰਡੀ ’ਚ ਡਰੋਨ ਸ਼ੋਅ ਰਾਹੀਂ ਗੁਰੂ ਸਾਹਿਬ ਦੇ ਜੀਵਨ-ਦਰਸ਼ਨ ਦੀ ਪੇਸ਼ਕਾਰੀ
ਸੰਗਰੂਰ, 2 ਅਕਤੂਬਰ (ਧੀਰਜ ਪਸ਼ੌਰੀਆ) - ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਅਨਾਜ ਮੰਡੀ ਸੰਗਰੂਰ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਮੰਡੀ ਵਿੱਚ ਪਵਨ ਕੁਮਾਰ ਆੜ੍ਹਤੀਆ ਦੇ ਪਿੰਡ ਦੁੱਗਾਂ ਦੇ ਕਿਸਾਨ ਗੁਰਜੀਤ ਸਿੰਘ ਵੱਲੋਂ ਲਿਆਂਦੇ ਝੋਨੇ ਨੂੰ ਵੇਅਰ ਹਾਊਸ ਵੱਲੋਂ ਖ਼ਰੀਦਿਆ ਗਿਆ।
ਸੰਗਰੂਰ, 2 ਅਕਤੂਬਰ (ਧੀਰਜ ਪਸ਼ੌਰੀਆ) - ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਅਨਾਜ ਮੰਡੀ ਸੰਗਰੂਰ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਮੰਡੀ ਵਿੱਚ ਪਵਨ ਕੁਮਾਰ ਆੜ੍ਹਤੀਆ ਦੇ ਪਿੰਡ ਦੁੱਗਾਂ ਦੇ ਕਿਸਾਨ ਗੁਰਜੀਤ ਸਿੰਘ ਵੱਲੋਂ ਲਿਆਂਦੇ ਝੋਨੇ ਨੂੰ ਵੇਅਰ ਹਾਊਸ ਵੱਲੋਂ ਖ਼ਰੀਦਿਆ ਗਿਆ। ਵਿਧਾਇਕਾ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਨੌਂ ਸੀਜਨਲ ਫ਼ਸਲਾਂ ਦੀ ਖ਼ਰੀਦ ਸਫਲਤਾਪੂਰਵਕ ਕਰਵਾਈ ਹੈ।ਇਸ ਝੋਨੇ ਦੇ ਸੀਜ਼ਨ ਵਿੱਚ ਵੀ ਕਿਸੇ ਵੀ ਕਿਸਾਨ,ਆੜ੍ਹਤੀਏ ਅਤੇ ਮਜ਼ਦੂਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਨਿਰਵਿਘਨ ਖ਼ਰੀਦਿਆ ਜਾਵੇਗਾ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡਿਆਂ ਵਿੱਚ ਵੇਚਣ ਲਈ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੇ ਭੁਗਤਾਨ ਲਈ ਸਭ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਵੱਲੋਂ ਸੁਪਰਡੈਂਟ ਗੁਰਜੀਤ ਸਿੰਘ ਲੱਡੀ, ਸੁਪਰਵਾਈਜ਼ਰ ਹਰਿੰਦਰ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਨ, ਵਾਇਸ ਪ੍ਰਧਾਨ ਪ੍ਰਦੀਪ ਸਿੰਗਲਾ, ਵਿਜੇ ਜੈਨ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਦਲਵੀਰ ਔਲਖ, ਜਤਿੰਦਰ ਗਰੇਵਾਲ, ਇੰਸਪੈਕਟਰ ਰਾਜੇਸ਼ ਬਾਂਸਲ, ਇੰਸਪੈਕਟਰ ਤਰੁਨ ਗਰਗ, ਦਰਸ਼ਨ ਕੁਮਾਰ ਤੁੰਗਾ, ਕੇਸ਼ਵ ਸਿੰਗਲਾ, ਅਕਾਊਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਰਾਜੇਸ਼ ਕੁਮਾਰ, ਹਰਦੀਪ ਸ਼ਰਮਾ, ਵਿਜੇ ਕੁਮਾਰ, ਮੰਡੀ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਰਾਜ ਕੁਮਾਰ ਰਾਜੂ, ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਕਾਲਾ ਅਤੇ ਹੋਰ ਮੌਜੂਦ ਸਨ। ਇਸੇ ਦੌਰਾਨ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਦੇ ਨਾਲ ਨਾਲ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਕੁਮਾਰ ਤੁੰਗਾ, ਕੇਵਲ ਗੁਪਤਾ, ਕਮਲ ਨਰੇਸ਼ ਮਿੱਤਲ, ਹਰਿੰਦਰ ਬਾਵਾ, ਮਨੋਜ ਗਰਗ, ਨਰੇਸ਼ ਵਿੱਕੀ, ਅਮਨ ਪੂਨੀਆਂ, ਚਰਨਜੀਤ ਸ਼ਰਮਾ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਦਾ ਕਹਿਣਾ ਹੈ ਕਿ ਅਨਾਜ ਮੰਡੀ ਵਿੱਚ ਬਾਸਮਤੀ ਅਤੇ ਝੋਨਾ ਲੈ ਕੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।