ਸਰਕਾਰ ਨੇ ਖੇਤੀ ਸੈਕਟਰ ਦੇ ਅੰਦਰ ਅਰਬਾਂ ਰੁਪਏ ਦੇ ਪ੍ਰਾਜੈਕਟਾਂ ਰਾਹੀਂ ‘ਨਵੇਂ ਇਨਕਲਾਬ’ ਦੀ ਨੀਂਹ ਰੱਖੀ - ਵਿਧਾਇਕ ਪ੍ਰੋ. ਗੱਜਣਮਾਜਰਾ
ਮਲੇਰਕੋਟਲਾ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਸੂਬਾ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਦੇ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਅਰਬਾਂ ਰੁਪਏ ਦੀ ਲਾਗਤ ਨਾਲ ਖੇਤਾਂ ਅੰਦਰ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾ ਕੇ ‘ਨਵੇਂ ਇਨਕਲਾਬ’ ਦਾ ਮੁੱਢ ਬੰਨ੍ਹਿਆ ਹੈ। ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ.
ਮਲੇਰਕੋਟਲਾ, 2 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਸੂਬਾ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਦੇ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਅਰਬਾਂ ਰੁਪਏ ਦੀ ਲਾਗਤ ਨਾਲ ਖੇਤਾਂ ਅੰਦਰ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾ ਕੇ ‘ਨਵੇਂ ਇਨਕਲਾਬ’ ਦਾ ਮੁੱਢ ਬੰਨ੍ਹਿਆ ਹੈ। ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦਾ। ਉਨ੍ਹਾਂ ਮਲੇਰਕੋਟਲਾ ਵਿਖੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਪੰਜਾਬ ਦੀ ਕਿਸਾਨੀ ਕਰਜ਼ੇ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ ਉੱਥੇ ਹੀ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਲੈ ਕੇ ਸੂਬੇ ਦੇ ਲੋਕ ਬੇਹੱਦ ਚਿੰਤਤ ਹਨ। ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬਲਾਕ ਡਾਰਕ ਜ਼ੋਨ ਵਿੱਚ ਜਾਣ ਕਰਕੇ ਲੋਕਾਂ ਦੀ ਦਿਲੀ ਪੀੜਾ ਨੂੰ ਸਮਝਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਤੀ ਸੈਕਟਰ ਦੇ ਅੰਦਰ ਨਹਿਰੀ ਪਾਣੀ ਦੀ ਆਮਦ ਨੂੰ ਯਕੀਨੀ ਬਣਾਉਣ ਦੇ ਲਈ ਅਰਬਾਂ ਰੁਪਿਆ ਖਰਚ ਕੇ ਇੱਕ ਵੱਖਰਾ ਇਤਿਹਾਸ ਲਿਖਿਆ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਸੂਬੇ ਦੀ ਖੇਤੀ ਨੂੰ ਬਚਾਉਣ ਦੇ ਲਈ ਅਜਿਹੇ ਮਹਾਂ ਉਪਰਾਲੇ ਨਹੀਂ ਕੀਤੇ। ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਖੇਤਾਂ ਅੰਦਰ ਨਹਿਰੀ ਪਾਣੀ ਦੀ ਆਮਦ ਨਾਲ਼ ਜਿੱਥੇ ਕਿਸਾਨਾਂ ਦੀ ਫਸਲ ਭਰਵੀਂ ਹੋਵੇਗੀ ਉੱਥੇ ਹੀ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਵੀ ਰੋਕਿਆ ਜਾ ਸਕੇਗਾ। ਉਨ੍ਹਾਂ ਆਖਿਆ ਕਿ ਭਾਵੇਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੱਖ-ਵੱਖ ਸਿਆਸੀ ਧਿਰਾਂ ਨੇ ਸੂਬੇ ‘ਤੇ ਰਾਜ ਕੀਤਾ ਪਰ ਖੇਤੀ ਸੈਕਟਰ ਨੂੰ ਬਚਾਉਣ ਦੇ ਲਈ ਕਿਸੇ ਨੇ ਕਦੇ ਵੀ ਉਚੇਚੇ ਯਤਨ ਨਹੀਂ ਕੀਤੇ ਸਿਰਫ ਲੀਪਾ-ਪੋਚੀ ਰਾਹੀਂ ਕਿਸਾਨਾਂ ਦੀਆਂ ਵੋਟਾਂ ਹਾਸਲ ਕੀਤੀਆਂ। ਇਸ ਮੌਕੇ ਸੀਨੀਅਰ ਆਗੂ ਚੌਧਰੀ ਮੁਹੰਮਦ ਨਿਸਾਰ, ਪ੍ਰਧਾਨ ਦੀਪਕ ਕੌੜਾ ਅਮਰਗੜ੍ਹ, ਚੇਅਰਮੈਨ ਹੈਪੀ ਨੰਗਲ, ਅਮਰ ਸਿੰਘ ਭੁਰਥਲਾ, ਕੁਲਵੀਰ ਸਿੰਘ ਪ੍ਰਧਾਨ, ਹਰਬਲਜੀਤ ਸਿੰਘ, ਅਮਰਜੀਤ ਸਿੰਘ, ਸਰਪੰਚ ਜਗਦੀਸ਼ ਸਿੰਘ ਘੁੰਮਣ, ਤੇਜਾ ਸਿੰਘ ਜਗਤਾਰ ਸਿੰਘ, ਬਲਜਿੰਦਰ ਕੌਰ, ਗੁਰਦੀਪ ਕੌਰ, ਹਰਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਪਲਵਿੰਦਰ ਸਿੰਘ ਬੁੰਗਾ, ਪ੍ਰਭਜੋਤ ਸਿੰਘ ਚੀਮਾ, ਕਾਬਲ ਸਿੰਘ ਘੁੰਮਣ, ਸਾਹਿਬ ਸਿੰਘ ਘੁੰਮਣ, ਅਵਤਾਰ ਸਿੰਘ, ਗੁਰਜੰਟ ਸਿੰਘ, ਸੈਕਟਰੀ ਸੁਖਜਿੰਦਰ ਸਿੰਘ, ਚਮਕੌਰ ਸਿੰਘ, ਸੈਕਟਰੀ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।