03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ੍ਰੀ ਹੇਮਕੁੰਟ ਸਾਹਿਬ ਵਿਖੇ 51 ਵੀਂ ਵਾਰ ਜਥੇ ਸਮੇਤ ਪੈਦਲ ਨਤਮਸਤਕ ਹੋਏ ਸਰਪੰਚ ਗੁਰਮੁੱਖ ਸਿੰਘ ਖ਼ਾਨਪੁਰ ਮੁਫ਼ਤ ਮੈਡੀਕਲ ਕੈਂਪ ਅੱਜ ਤੋਂ

ਮਾਲੇਰਕੋਟਲਾ, 2 ਅਕਤੂਬਰ ( ਮਨਜਿੰਦਰ ਸਿੰਘ ਸਰੌਦ) - ਮਾਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਪੀ.

Ad Position 21
No active advertisement
ਸਾਨੂੰ ਜੇਲ੍ਹਾਂ ’ਚ ਡੱਕ ਕੇ ਲਾਵਾਰਸ ਲਾਸ਼ ਵਾਂਗ ਪ੍ਰਸ਼ਾਸਨ ਨੇ ਕੀਤਾ ਸਨਮਦੀਪ ਦਾ ਅੰਤਿਮ ਸਸਕਾਰ- ਪੀੜਤ ਪਰਿਵਾਰ 03-10-2026
ਮਾਲੇਰਕੋਟਲਾ, 2 ਅਕਤੂਬਰ ( ਮਨਜਿੰਦਰ ਸਿੰਘ ਸਰੌਦ) - ਮਾਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਪੀ.ਏ. 64 ਸਾਲਾਂ ਸਰਪੰਚ ਗੁਰਮੁੱਖ ਸਿੰਘ ਖਾਨਪੁਰ ਨੇ ਆਪਣੇ 34 ਵਰ੍ਹਿਆਂ ਦੇ ਜੀਵਨ ਕਾਲ ਦੌਰਾਨ 51 ਵਾਰ ਹੇਮਕੁੰਟ ਸਾਹਿਬ ਵਿਖੇ ਜਥੇ ਸਮੇਤ ਪੈਦਲ ਨਤਮਸਤਕ ਹੋ ਕੇ ਉਨ੍ਹਾਂ ਲੋਕਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਜਿਹੜੇ ਇਹ ਕਹਿੰਦੇ ਹਨ ਕਿ ਇਹ ਮੁਸ਼ਕਿਲ ਹੈ । ਹੈਰਾਨੀਜਨਕ ਤੱਥ ਇਹ ਵੀ ਹੈ ਕਿ ਸਰਪੰਚ ਗੁਰਮੁੱਖ ਸਿੰਘ ਖਾਨਪੁਰ ਵੱਲੋਂ ਇਨ੍ਹਾਂ ਵਰ੍ਹਿਆਂ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੌਕੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਲੈ ਕੇ ਹੇਮਕੁੰਟ ਸਾਹਿਬ ਤੱਕ ਕਰੀਬ 19 ਕਿਲੋਮੀਟਰ ਦਾ ਚੜ੍ਹਾਈ ਭਰਿਆ ਸਫ਼ਰ ਵੀ ਪੈਦਲ ਤੈਅ ਕੀਤਾ ਹੈ । ਇਸ ਵਰ੍ਹੇ ਦੀ 29 ਸਤੰਬਰ ਤੋਂ ਸ਼ੁਰੂ ਕੀਤੀ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਇੰਸਪੈਕਟਰ ਸੁਖਵਿੰਦਰ ਸਿੰਘ ਖੁਰਦ, ਜਸਵੀਰ ਸਿੰਘ ਜੱਸੀ, ਡਾਕਟਰ ਕਮਲਜੀਤ ਸਿੰਘ ਖੰਨਾ, ਬਿੱਕਰ ਸਿੰਘ ਸਨ । ਸਰਪੰਚ ਗੁਰਮੁੱਖ ਸਿੰਘ ਨੇ ਦੱਸਿਆ ਕਿ 10 ਅਕਤੂਬਰ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਉਹ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਨਿਰਵਿਘਨ ਹਰ ਵਰ੍ਹੇ ਕਈ ਵਾਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ । ਉਥੇ ਪਹੁੰਚਣ ‘ਤੇ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਥੇਦਾਰ ਮਨਵੀਰ ਸਿੰਘ ਤੇ ਸਾਥੀਆਂ ਵੱਲੋਂ ਸਰਪੰਚ ਗੁਰਮੁੱਖ ਸਿੰਘ ਖਾਨਪੁਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਡਾਕਟਰ ਕਮਲਜੀਤ ਸਿੰਘ ਖੰਨਾ, ਇੰਸਪੈਕਟਰ ਸੁਖਵਿੰਦਰ ਸਿੰਘ ਖੁਰਦ, ਪ੍ਰਧਾਨ ਜਸਵੀਰ ਸਿੰਘ ਜੱਸੀ, ਕਮਲਜੀਤ ਸਿੰਘ, ਬਿੱਕਰ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੰਜੀਵ ਬਾਂਸਲ ਨੂੰ ਐਲਬਰਟਾ ਵਿਧਾਨ ਸਭਾ ਵਿਚ ਕੀਤਾ ਸਨਮਾਨਿਤ ਅਗਲੀ ਖ਼ਬਰ ਗਾਂਧੀ ਜੈਯੰਤੀ ਮਨਾਈ
Ad Position 24