28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਬਦੌਲਤ ਦੇਸ਼ ਦੇ 15 ਫੀਸਦੀ ਵੋਟਰ ਹੋਏ ਵੋਟ ਅਧਿਕਾਰ ਤੋਂ ਵਾਂਝੇ– ਸਿੰਗਲਾ

ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ)– ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਅਤੇ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਉਣ ਲਈ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਜਿੱਥੇ ਡੀ. ਸੀ.

Ad Position 21
No active advertisement
ਅਜੀਤ ਡੈਸਕ 29-09-2026
ਸੰਗਰੂਰ, 28 ਸਤੰਬਰ (ਅਮਨਦੀਪ ਸਿੰਘ ਬਿੱਟਾ)– ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਅਤੇ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਉਣ ਲਈ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਜਿੱਥੇ ਡੀ.ਸੀ. ਦਫਤਰ ਬਾਹਰ ਧਰਨਾ ਦਿੱਤਾ ਗਿਆ, ਉੱਥੇ ਭਾਰਤ ਦੇ ਰਾਸ਼ਟਪਤੀ ਦ੍ਰੋਪਦੀ ਮੁਰਮੂ ਨੂੰ ਜ਼ਿਲ੍ਹਾ ਅਧਿਕਾਰੀ ਰਾਹੀਂ ਮੰਗ ਪੱਤਰ ਵੀ ਭੇਜਿਆ ਗਿਆ। ਇਸ ਧਰਨੇ ’ਚ ਕੁੱਲ ਹਿੰਦ ਕਾਂਗਰਸ ਦੇ ਸ਼ਾਹੀ ਖਜ਼ਾਨਚੀ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮਾਮਲੇ ’ਚ ਭਾਰਤ ਦੇ ਰਾਸ਼ਰਪਤੀ ਤੋਂ ਤੁਰੰਤ ਦਖਲ ਦੀ ਮੰਗ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਾਡੇ ਲੋਕਤੰਤਰ ਅਤੇ ਗਣਰਾਜ ਨੂੰ ਬਚਾਉਣ ਲਈ ਵੋਟ ਪਾਉਣ ਦਾ ਅਧਿਕਾਰ ਲੋਕਤੰਤਰ ਦੀ ਮੁਢਲੀ ਨੀਂਹ ਹੈ। ਜਦ ਕਿ ਗਿਆਨੇਸ਼ ਕੁਮਾਰ ਨੇ ਇਸ ਅਧਿਕਾਰ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਦੇਸ਼ ਭਰ ਵਿੱਚ 13.8 ਕਰੋੜ ਵੋਟਰਾਂ ਨੂੰ ਵੋਟ ਪਾਉਣ ਤੋਂ ਵਾਂਝੇ ਕਰ ਦਿੱਤਾ ਹੈ। ਕਲਪਨਾ ਕਰਨ ਦੀ ਗੱਲ ਹੈ ਕਿ ਦੇਸ਼ ਦੇ 15 ਫੀਸਦੀ ਵੋਟਰਾਂ ਨੂੰ ਹੁਣ ਵੋਟ ਪਾਉਣ ਦਾ ਅਧਿਕਾਰ ਨਹੀਂ ਰਹੇਗਾ। ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਅਤੇ ਵੋਟ ਬਚਾਉਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਦੀ ਵਿਵਾਦਪੂਰਨ ਕਾਰਵਾਈ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਅਤੇ ਚੋਣ ਪ੍ਰਕਿਰਿਆ ਉੱਪਰ ਸਵਾਲੀਆ ਚਿੰਨ੍ਹ ਹਨ। ਰਾਸ਼ਟਰਪਤੀ ਨੂੰ ਅਪੀਲ ਕਰਦਿਆਂ ਸਿੰਗਲਾ ਨੇ ਕਿਹਾ ਕਿ ਗਣਰਾਜ ਦੇ ਮੁਖੀ ਹੋਣ ਦੇ ਨਾਤੇ ਮੁੱਖ ਚੋਣ ਕਮਿਸ਼ਨ ਨੂੰ ਹਟਾਉਣ ਅਤੇ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਕਰਵਾਉਣ ਲਈ ਤੁਰੰਤ ਦਖਲ ਦੇਣਾ ਸਮੇਂ ਦੀ ਮੁੱਖ ਲੋੜ ਹੈ। ਬਲਾਕ ਪ੍ਰਧਾਨ ਰੌਕੀ ਬਾਂਸਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਾਬਕਾ ਵਿਧਾਇਕ ਦੂਰੀ ਦਲਵੀਰ ਸਿੰਘ ਗੋਲਡੀ, ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ, ਕੌਂਸਲਰ ਨੱਥੂ ਲਾਲ ਢੀਂਗਰਾ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਕੌਂਸਲਰ ਜੋਤੀ ਗਾਬਾ, ਖੇਮ ਚੰਦ ਸ਼ਰਮਾ ਰਵੀ ਚਾਵਲਾ, ਕੌਂਸਲਰ ਹਨੀ ਗਾਬਾ, ਸ਼ਕਤੀਜੀਤ ਸਿੰਘ ਅਭਿਸ਼ੇਕ ਰਾਵਤ, ਹਰਦੀਪ ਸਿੰਘ ਦੌਲਤਪੁਰਾ ਧੂਰੀ, ਸੁਖਦੇਵ ਕੌਰ, ਮਨਦੀਪ ਕੌਰ ਬਲਾਕ ਸੰਮਤੀ ਮੈਂਬਰ ਗੋਰਵ ਸਿੰਗਲਾ ਅਮਿਤ ਠਾਕੁਰ, ਵਿੱਕੀ ਬਾਲੀਆਂ ਬੱਬੂ ਬਲਜੋਤ, ਵਿੱਕੀ ਗਰਚਾ, ਸੁਖਦੇਵ ਸਿੰਘ ਹਰੀਪੁਰਾ, ਯਾਦਵਿੰਦਰ ਸਿੰਘ, ਹੰਸ ਰਾਜ ਧੂਰੀ, ਮੁਹੰਮਦ, ਇਕਬਾਲ ਗੁਰਦੀਪ ਘਰਾਚੋਂ, ਹਰਭਜਨ ਸਿੱਧੂ ਦਿੜ੍ਹਬਾ, ਮਨਪ੍ਰੀਤ ਮਨੀ ਅਮਰੀਕ ਸਿੰਘ ਦਿੜ੍ਹਬਾ, ਕਰਮਜੀਤ ਕੌਰ ਸ਼ੇਰੋਂ, ਕਾਕਾ ਤੂਰ ਧੂਰੀ, ਗੁਰਵਿੰਦਰ ਬਡਰੁੱਖਾਂ, ਰਾਜੇਸ਼ ਕਾਲੀ ਅਵਤਾਰ ਸਿੰਘ ਤਾਰੀ, ਹਰਪਾਲ ਸੋਨੂ ਇੰਦਰਪਾਲ ਸਿੰਘ ਗੋਲਡੀ, ਅਮਰੀਕ ਸਿੰਘ ਦਿੜ੍ਹਬਾ, ਪਰਮਾਨੰਦ ਕਾਂਸਲ ਨੇ ਵੀ ਵਿਚਾਰ ਰੱਖੇ। ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਸੰਗਰੂਰ, ਡਿਪਟੀ ਕਮਿਸ਼ਨਰ ਦਫਤਰ ਬਾਹਰ ਧਰਨੇ ਦੌਰਾਨ ਵਿਜੈ ਇੰਦਰ ਸਿੰਗਲਾ, ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਕਾਂਗਰਸ ਵਰਕਰਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਦਿਆਂ ਉਨ੍ਹਾਂ ਨੂੰ ਲੋਕਤੰਤਰੀ ਪ੍ਰਣਾਲੀ ਦਾ ਕਾਤਲ ਕਰਾਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸ਼ੇਰਪੁਰ-ਭਗਵਾਨਪੁਰਾ-ਗੁੰਮਟੀ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਲੋਕਾਂ ਵਲੋਂ ਰੋਸ ਪ੍ਰਗਟ ਅਗਲੀ ਖ਼ਬਰ ਸੜਕ ਦੇ ਮਾੜੇ ਹਾਲਾਤਾਂ ਕਰਕੇ ਮੂਣਕ, ਟੋਹਾਣਾ ਰਾਜਾਂ ਦੇ ਆਪਸੀ ਕਾਰੋਬਾਰਾਂ ’ਤੇ ਪਿਆ ਮਾੜਾ ਅਸਰ
Ad Position 24