28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਕਨੋਈ ਦੇ ਸਰਪੰਚ ਸਮੇਤ 4 ਵਿਅਕਤੀਆਂ ਉੱਤੇ ਮੁਕੱਦਮਾ ਹੋਇਆ ਦਰ

ਸੰਗਰੂਰ, 28 ਸਤੰਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ ਵਸਨੀਕ 23 ਸਾਲਾ ਨੌਜਵਾਨ ਸਮਨਦੀਪ ਸਿੰਘ ਸਨੀ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਆਖ਼ਰਕਾਰ ਸੰਗਰੂਰ ਪੁਲਿਸ ਵਲੋਂ ਪਿੰਡ ਕਨੋਈ ਦੇ ਸਰਪੰਚ ਅਤੇ ਉਸ ਦੇ ਭਰਾ ਸਮੇਤ ਚਾਰ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਸਨੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਲਗਾਇਆ ਗਿਆ ਪੱਕਾ ਮੋਰਚਾ ਉਸੇ ਤਰ੍ਹਾਂ ਨਿਰੰਤਰ ਜਾਰੀ ਹੈ ਅਤੇ ਮੌਤ ਤੋਂ ਕਰੀਬ 65 ਘੰਟਿਆਂ ਬਾਅਦ ਵੀ ਸਨੀ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਮ੍ਰਿਤਕ ਸਮਨਦੀਪ ਸਿੰਘ ਸਨੀ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ਉੱਤੇ ਪਿੰਡ ਕਨੋਈ ਦੇ ਸਰਪੰਚ ਦੀਪ ਸਿੰਘ ਬਾਵਾ, ਉਸ ਦੇ ਭਰਾ ਗੁਰਿੰਦਰ ਸਿੰਘ ਗੋਗਾ, ਪਿੰਡ ਦੇ ਹੀ ਸਾਬਕਾ ਮੈਂਬਰ ਪੰਚਾਇਤ ਹਰਬੰਸ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ।

Ad Position 21
No active advertisement
ਐਸ.ਐਸ.ਪੀ. ਸੰਗਰੂਰ ਨੂੰ ਮਾਮਲੇ ਸਬੰਧੀ ਲਿਖਤੀ ਦਰਖਾਸਤ ਦੇਣ ਲਈ ਪਹੁੰਚੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨਾਲ ਹਨ ਹਰਮਨਦੇਵ ਗੱਗੀ ਬਾਜਵਾ, ਰਜਿੰਦਰ ਦੀਪਾ ਅਤੇ ਵਕੀਲ। ਤਸਵੀਰਾਂ – ਮੁਕੇਸ਼ ਕੁਮਾਰ 29-09-2026
ਸੰਗਰੂਰ, 28 ਸਤੰਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ ਵਸਨੀਕ 23 ਸਾਲਾ ਨੌਜਵਾਨ ਸਮਨਦੀਪ ਸਿੰਘ ਸਨੀ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਆਖ਼ਰਕਾਰ ਸੰਗਰੂਰ ਪੁਲਿਸ ਵਲੋਂ ਪਿੰਡ ਕਨੋਈ ਦੇ ਸਰਪੰਚ ਅਤੇ ਉਸ ਦੇ ਭਰਾ ਸਮੇਤ ਚਾਰ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਪਰ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਸਨੀ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਲਗਾਇਆ ਗਿਆ ਪੱਕਾ ਮੋਰਚਾ ਉਸੇ ਤਰ੍ਹਾਂ ਨਿਰੰਤਰ ਜਾਰੀ ਹੈ ਅਤੇ ਮੌਤ ਤੋਂ ਕਰੀਬ 65 ਘੰਟਿਆਂ ਬਾਅਦ ਵੀ ਸਨੀ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਮ੍ਰਿਤਕ ਸਮਨਦੀਪ ਸਿੰਘ ਸਨੀ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ਉੱਤੇ ਪਿੰਡ ਕਨੋਈ ਦੇ ਸਰਪੰਚ ਦੀਪ ਸਿੰਘ ਬਾਵਾ, ਉਸ ਦੇ ਭਰਾ ਗੁਰਿੰਦਰ ਸਿੰਘ ਗੋਗਾ, ਪਿੰਡ ਦੇ ਹੀ ਸਾਬਕਾ ਮੈਂਬਰ ਪੰਚਾਇਤ ਹਰਬੰਸ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਸਰਪੰਚ ਸਮੇਤ ਚਾਰਾਂ ਵਿਅਕਤੀਆਂ ਉੱਤੇ ਮੁਕੱਦਮਾ ਦਰਜ ਹੋਣ ਉਪਰੰਤ ਵੀ ਮ੍ਰਿਤਕ ਸਮਨਦੀਪ ਸਿੰਘ ਸਨੀ ਦੇ ਪਰਿਵਾਰਕ ਮੈਂਬਰਾਂ ਅਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਵਲੋਂ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਨੂੰ ਚੁੱਕਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਕਿ ਮੁਕੱਦਮੇ ਵਿੱਚ ਪੁਲਿਸ ਵਲੋਂ ਐਸ.ਸੀ., ਐਸ.ਟੀ. ਕਾਨੂੰਨ ਦੀਆਂ ਧਾਰਾਵਾਂ ਚੱਕਰ ਨਹੀਂ ਕੀਤੀਆਂ ਗਈਆਂ ਅਤੇ ਮੁਕੱਦਮੇ ਦੀ ਦੇਰੀ ਲਈ ਵੀ ਪੁਲਿਸ ਵਲੋਂ ਪੀੜਤ ਪਰਿਵਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਰਜਿੰਦਰ ਦੀਪਾ ਨੇ ਕਿਹਾ ਕਿ ਪੁਲਿਸ ਵਲੋਂ ਦਰਜ ਕੀਤੇ ਗਏ ਇਸ ਮੁਕੱਦਮੇ ਨਾਲ ਪੀੜਤ ਪਰਿਵਾਰ ਸੰਤੁਸ਼ਟ ਨਹੀਂ ਹੈ। ਇਸ ਲਈ ਮੁਕੱਦਮੇ ਵਿਚ ਜੁਰਮ ਦਾ ਵਾਧਾ ਹੋਣ ਅਤੇ ਦੇਰੀ ਲਈ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੀ ਗੱਲ ਨੂੰ ਖ਼ਤਮ ਕਰਨ ਸੰਬੰਧੀ ਡੀ.ਡੀ.ਆਰ.ਨਹੀਂ ਕੀਤੀ ਜਾਂਦੀ ਉਦੋਂ ਤੱਕ ਨਾ ਤਾਂ ਮੋਰਚਰੀ ਅੱਗੋਂ ਧਰਨਾ ਚੁੱਕਿਆ ਜਾਵੇਗਾ। ਡੀ.ਐਸ.ਪੀ. ਦਲਬੀਰ ਸਿੰਘ ਨੇ ਪੀੜਤ ਪਰਿਵਾਰ ਵਲੋਂ ਲਗਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ ਸੰਗਰੂਰ, ਖ਼ੁਦਕੁਸ਼ੀ ਮਾਮਲੇ ਵਿੱਚ ਪਰਿਵਾਰ ਵਲੋਂ ਸੰਗਰੂਰ ਦੇ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ ’ਤੇ ਦੋਸ਼ ਲਗਾਏ ਗਏ ਕਿ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਗਏ ਬਿਆਨ ਸਿਆਸੀ ਦਬਾਓ ਦੇ ਚਲਦਿਆਂ ਡੀ.ਐਸ.ਪੀ. ਨੇ ਮਿਸਲ ’ਚੋਂ ਕੱਢ ਕੇ ਪਾੜਦਿਆਂ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਕੋਈ ਪਰਚਾ ਦਰਜ ਨਹੀਂ ਹੋਣਾ, ਆਪਣੀ ਲਾਸ਼ ਚੁੱਕੋ ਅਤੇ ਸਸਕਾਰ ਕਰ ਦਿਓ, ਸੰਬੰਧੀ ਜਦ ਡੀ.ਐਸ.ਪੀ. ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ, ਸਗੋਂ ਉਨ੍ਹਾਂ ਸਮੇਤ ਹੋਰਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਪੀੜਤ ਪਰਿਵਾਰ ਨੂੰ ਵਾਰ-ਵਾਰ ਬਿਆਨ ਦਰਜ ਕਰਵਾਉਣ ਲਈ ਕਿਹਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਕੇ ਸਰਪੰਚ ਸਮੇਤ ਜਿਨ੍ਹਾਂ ਚਾਰ ਵਿਅਕਤੀਆਂ ਉੱਤੇ ਪੀੜਤ ਪਰਿਵਾਰ ਮੁਕੱਦਮਾ ਦਰਜ ਕਰਨ ਦੀ ਮੰਗ ਕਰ ਰਿਹਾ ਸੀ, ਪੁਲਿਸ ਵਲੋਂ ਉਸ ਸੰਬੰਧੀ ਜ਼ਿਲ੍ਹੇ ਦੇ ਐਸ.ਐਸ.ਪੀ. ਡਾ. ਗਰੇਵਾਲ ਰਾਹੀਂ ਪ੍ਰਾਪਤ ਹੋਈ ਦਰਖਾਸਤ ਦੇ ਮਿਲਣ ਤੋਂ ਕੁਝ ਸਮੇਂ ਉਪਰੰਤ ਹੀ ਸੰਬੰਧਿਤ ਚਾਰਾਂ ਵਿਅਕਤੀਆਂ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਗੜੀਆਂ ਦੀ ਧੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ ’ਚ ਗੱਡੇ ਝੰਡੇ ਜਿੱਤਿਆ ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਖ਼ਿਤਾ... ਅਗਲੀ ਖ਼ਬਰ ਨਗਰ ਕੌਂਸਲ ਸਫਾਈ ਮਜ਼ਦੂਰ ਯੂਨੀਅਨ ਦੇ ਗੌਤਮ ਬਣੇ ਪ੍ਰਧਾਨ, ਦੁੱਲਾ ਰਾਮ ਚੇਅਰਮੈਨ ਅਤੇ ਰੂਪਚੰਦ ਰੂਪੀ ਉਪ-ਪ੍ਰਧਾਨ
Ad Position 24