25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਆਸ਼ਾ ਵਰਕਰਾਂ ਨੇ ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੋਜ ਦੇ ਨੇੜੇ ਕੀਤੀਆਂ ਕਈ ਰੈਲੀਆਂ

ਚੀਮਾ ਮੰਡੀ, 24 ਸਤੰਬਰ (ਜਗਰਾਜ ਮਾਨ) - ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਯੂਨੀਅਨ (ਏਟਕ) ਪੰਜਾਬ ਮੁੱਖ ਦਫਤਰ ਪ. ਸ.

Ad Position 21
No active advertisement
ਅਜੀਤ ਡੈਸਕ 25-09-2026
ਚੀਮਾ ਮੰਡੀ, 24 ਸਤੰਬਰ (ਜਗਰਾਜ ਮਾਨ) - ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲਿਟੇਟਰਜ਼ ਯੂਨੀਅਨ (ਏਟਕ) ਪੰਜਾਬ ਮੁੱਖ ਦਫਤਰ ਪ. ਸ. ਸ.ਫ. 1680/22-ਬੀ ਚੰਡੀਗੜ੍ਹ ਵਲੋਂ ਅੱਜ ਪਿੰਡ ਤੋਲੇਵਾਲ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680- 22 ਬੀ ਚੰਡੀਗੜ੍ਹ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਏਟਕ ਮਾਨਸਾ,ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਯੂਨੀਅਨ ( ਏਟਕ) ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਫੈਡਰੇਸ਼ਨ ਦੇ ਸੂਬਾ ਜਰਨਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਕਨਵੀਨਰ ਗੁਰਜੰਟ ਸਿੰਘ ਕੋਕਰੀ, ਸੂਬਾ ਪ੍ਰੈੱਸ ਸਕੱਤਰ ਰਣਦੀਪ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ,ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਯੂਨੀਅਨ (ਏਟਕ) ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ ਫਾਜ਼ਿਲਕਾ, ਮੁੱਖ ਸਲਾਹਕਾਰ ਸ਼ੁਖਵਿੰਦਰ ਕੌਰ ਸੁੱਖੀ ਮਾਨਸਾ, ਸੀਮਾ ਸੋਹਲ, ਮਨਜਿੰਦਰ ਕੌਰ ਤਰਨਤਾਰਨ, ਸਵਰਨਜੀਤ ਕੌਰ, ਸੁਰਜੀਤ ਕੌਰ ਪਿੰਕੀ, ਸ੍ਰੀ ਮੁਕਤਸਰ ਸਾਹਿਬ, ਸਿਮਲੋ ਦੇਵੀ ਹੁਸ਼ਿਆਰਪੁਰ, ਸੰਦੀਪ ਕੌਰ ਬਰਨਾਲਾ, ਸਿੰਬਲਜੀਤ ਕੌਰ ਫਰੀਦਕੋਟ, ਰਜਵੰਤ ਕੌਰ ਫਿਰੋਜ਼ਪੁਰ, ਰਜਵੰਤ ਕੌਰ ਵੇਰਕਾ ਅੰਮ੍ਰਿਤਸਰ, ਸੁਨੀਤਾ ਰਾਣੀ ਜਲੰਧਰ, ਜਸਵੰਤ ਸਿੰਘ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਉਗਰਾਹਾਂ, ਨਿਰਮਲ ਸਿੰਘ ਸਾਬਕਾ ਸਰਪੰਚ ਤੋਲੇਵਾਲ, ਬੱਗੀ ਪੰਡਤ ਤੋਲੇਵਾਲ, ਬਲਜੀਤ ਸਿੰਘ, ਭੋਲਾ ਪ੍ਰਧਾਨ ਤੋਲੇਵਾਲ,ਸਮੂਹ ਇਕਾਈ ਪਿੰਡ ਤੋਲੇਵਾਲ, ਹਰਿੰਦਰ ਕੌਰ ਸੂਬਾ ਮੀਤ ਪ੍ਰਧਾਨ ਸੀਟੂ ਗਰੁੱਪ ਆਦਿ ਸਾਥੀਆਂ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਸ਼ਾਮਿਲ ਹੋਣ ਲਈ ਤੋਲਵਾਲ ਪਹੁੰਚ ਰਹੇ ਸੀ । ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਕੋਨੇ ਕੋਨੇ ਤੋਂ ਆ ਰਹੀਆਂ ਆਸ਼ਾ ਵਰਕਰ ਨੂੰ ਰਸਤਿਆਂ ’ਚ ਰੋਕਿਆ ਗਿਆ। ਸੂਬਾ ਆਗੂਆਂ ਵਲੋਂ ਸਮੇਂ ’ਤੇ ਤੁਰੰਤ ਫ਼ੈਸਲਾ ਲੈਂਦੇ ਹੋਏ 2 ਦਰਸ਼ਨ ਦੇ ਕਰੀਬ ਰਸਤੇ ਜਾਮ ਕੀਤੇ ਗਏ। ਆਸ਼ਾ ਵਰਕਰਾਂ ਨੇ ਚੀਮਾ ਮੰਡੀ ਦੇ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਵੱਖ ਵੱਖ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਵਿਚ ਬਿਆਨ ਕੀਤਾ ਗਿਆ ਕਿ ਅਸੀ ਪੂਰੇ 18 ਸਾਲ ਤੋ ਬਿਨਾਂ ਤਨਖ਼ਾਹ ਤੋਂ ਨਿਗੁਣੇ ਭੱਤਿਆਂ ’ਤੇ ਸੇਵਾ ਨਿਭਾਅ ਰਹੇ ਹਾਂ । ਪੰਜਾਬ ਸਰਕਾਰ ਦਾ ਗਰਾਊਂਡ ਤੋਂ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਵੱਲ ਰੱਤੀ ਭਰ ਵੀ ਧਿਆਨ ਨਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੀ ਐਗਜੈਕਟਿਵ ਕਮੇਟੀ ’ਚ 9 ਮੈਂਬਰ ਕੀਤੇ ਸ਼ਾਮਿਲ ਅਗਲੀ ਖ਼ਬਰ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਯੂਨੀਅਨ ਵਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24