24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਵਿਧਾਨ ਸਭਾ ਚੋਣਾਂ ‘ਚ 10 ਸੀਟਾਂ ’ਤੇ ਉਮੀਦਵਾਰ ਉਤਾਰੇਗੀ ਮੁਸਲਿਮ ਲੀਗ- ਸੂਬਾ ਪ੍ਰਧਾਨ ਥਿੰਦ

ਮਲੇਰਕੋਟਲਾ, 23 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 10 ਸੀਟਾਂ ਉੱਤੇ ਉਮੀਦਵਾਰ ਉਤਾਰਨ ਦਾ ਐਲਾਨ ਕਰ ਦਿਤਾ ਹੈ । ਪਾਰਟੀ ਦੇ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦਹਾਕਿਆਂ ਤੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ ।

Ad Position 21
No active advertisement
ਅਜੀਤ ਡੈਸਕ 24-09-2026
ਮਲੇਰਕੋਟਲਾ, 23 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ 10 ਸੀਟਾਂ ਉੱਤੇ ਉਮੀਦਵਾਰ ਉਤਾਰਨ ਦਾ ਐਲਾਨ ਕਰ ਦਿਤਾ ਹੈ । ਪਾਰਟੀ ਦੇ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦਹਾਕਿਆਂ ਤੋਂ ਪੰਜਾਬ ਵਿੱਚ ਕੰਮ ਕਰ ਰਹੀ ਹੈ । ਪਾਰਟੀ ਕਰੀਬ ਦੋ ਦਰਜਨ ਹਲਕਿਆਂ ਵਿੱਚ ਆਪਣੇ ਬੂਥ ਲੈਵਲ ਦੇ ਯੂਨਿਟ ਸਥਾਪਤ ਕਰਨ ਵਿੱਚ ਸਫਲ ਹੋ ਚੁੱਕੀ ਹੈ । ਪੰਜਾਬ ਦੇ ਕਰੀਬ 90 ਵਿਧਾਨ ਸਭਾ ਹਲਕਿਆਂ ਵਿੱਚ ਮੁਸਲਿਮ ਵੋਟ ਜਿੱਤ ਹਾਰ ਦਾ ਫੈਸਲਾ ਕਰਨਯੋਗ ਹੈ ਪਰੰਤੂ ਸਾਰੀਆਂ ਪਾਰਟੀਆਂ ਉਸ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਇਸਤੇਮਾਲ ਕਰਦੀਆਂ ਆ ਰਹੀਆਂ ਹਨ । ਮੁਸਲਿਮ ਲੀਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਮੁਸਲਿਮ ਉਮੀਦਵਾਰਾਂ ਨੂੰ ਜਲਦ ਹੀ 10 ਹਲਕਿਆਂ ਤੋਂ ਪਾਰਟੀ ਵਲੋਂ ਟਿਕਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਮੁਸਲਿਮ ਭਾਈਚਾਰੇ ਨੂੰ ਬਣਦਾ ਹੱਕ ਦਿਲਵਾਇਆ ਜਾ ਸਕੇ । ਉਨ੍ਹਾਂ ਦੱਸਿਆ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਦਾ ਦੇਸ਼ ਭਰ ਵਿੱਚ ਪਰਿਵਾਰ ਵਧ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਪ੍ਰੋਫੈਸਰ ਕੇ.ਐਮ. ਕਾਦਿਰ ਮੁਹੱਈਉਦੀਨ ਸਾਬਕਾ ਐਮ.ਪੀ. ਦੀ ਸਰਪ੍ਰਸਤੀ ਵਿੱਚ 2248 ਗਰਾਮ ਪੰਚਾਇਤ ਮੈਂਬਰ, 300 ਬਲਾਕ ਪੰਚਾਇਤ ਮੈਂਬਰ, 51 ਜ਼ਿਲਾ ਪੰਚਾਇਤ ਮੈਂਬਰ, 568 ਮਿਉਂਸਪਲ ਕੌਂਸਲਰ, 40 ਕਾਰਪੋਰੇਟ ਕੌਂਸਲਰ, 24 ਵਿਧਾਇਕ, 6 ਰਾਜ ਮੰਤਰੀ, 3 ਲੋਕ ਸਭਾ ਮੈਂਬਰ ਅਤੇ 2 ਰਾਜ ਸਭਾ ਮੈਂਬਰ ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵਿੱਚ ਕੰਮ ਕਰ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਬੇਗਮਪੁਰਾ ਧਾਮ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੀਆਂ ਦਾਣਾ ਮੰਡੀਆਂ ’ਚ ਪਹਿਲੀ ਅਕਤੂਬਰ ਤੋਂ ਸਰਕਾਰੀ ਖਰੀਦ ਲਈ ਤਿਆਰੀਆਂ ਮੁਕੰਮਲ ਭੁਪਿੰਦਰ ਰਾਣਾ...
Ad Position 24